Fri, Apr 19, 2024
Whatsapp

ਸੁਖਪਾਲ ਖਹਿਰਾ ਨੇ ਸਿਸੋਦੀਆ ਦੇ ਫੁਰਮਾਨ ਨੂੰ ਦੱਸਿਆ ਤਾਨਾਸ਼ਾਹੀ ,ਕਿਹਾ ਕਨਵੈਂਨਸ਼ਨ ਹੋ ਕੇ ਰਹੇਗੀ

Written by  Shanker Badra -- July 31st 2018 05:14 PM -- Updated: July 31st 2018 05:17 PM
ਸੁਖਪਾਲ ਖਹਿਰਾ ਨੇ ਸਿਸੋਦੀਆ ਦੇ ਫੁਰਮਾਨ ਨੂੰ ਦੱਸਿਆ ਤਾਨਾਸ਼ਾਹੀ ,ਕਿਹਾ ਕਨਵੈਂਨਸ਼ਨ ਹੋ ਕੇ ਰਹੇਗੀ

ਸੁਖਪਾਲ ਖਹਿਰਾ ਨੇ ਸਿਸੋਦੀਆ ਦੇ ਫੁਰਮਾਨ ਨੂੰ ਦੱਸਿਆ ਤਾਨਾਸ਼ਾਹੀ ,ਕਿਹਾ ਕਨਵੈਂਨਸ਼ਨ ਹੋ ਕੇ ਰਹੇਗੀ

ਸੁਖਪਾਲ ਖਹਿਰਾ ਨੇ ਸਿਸੋਦੀਆ ਦੇ ਫੁਰਮਾਨ ਨੂੰ ਦੱਸਿਆ ਤਾਨਾਸ਼ਾਹੀ ,ਕਿਹਾ ਕਨਵੈਂਨਸ਼ਨ ਹੋ ਕੇ ਰਹੇਗੀ:ਸੁਖਪਾਲ ਖਹਿਰਾ ਵੱਲੋਂ 2 ਅਗਸਤ ਨੂੰ ਬਠਿੰਡਾ ਵਿੱਚ ਕੀਤੀ ਕਨਵੈਂਸ਼ਨ ਦੇ ਵਿਰੁੱਧ ਦਿੱਲੀ ਹਾਈਕਮਾਂਡ ਕਾਫ਼ੀ ਨਰਾਜ਼ ਹੈ।ਜਿਸ ਦੇ ਲਈ ਮਨੀਸ਼ ਸਿਸੋਦੀਆ ਨੇ ਕੱਲ ਇਸ ਨੂੰ ਪਾਰਟੀ ਵਿਰੋਧੀ ਗਤੀਬਿਧੀ ਦੱਸਿਆ ਸੀ।ਇਸ ਮਾਮਲੇ ਦੇ ਵਿੱਚ ਮਨੀਸ਼ ਸਿਸੋਦੀਆ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਬਠਿੰਡਾ ਕਨਵੈਂਸ਼ਨ 'ਚ ਜੇਕਰ ਕੋਈ ਵੀ ਪਾਰਟੀ ਵਰਕਰ ਜਾਂ ਵਿਧਾਇਕ ਜਾਂਦਾ ਹੈ ਤਾਂ ਉਸ 'ਤੇ ਐਕਸ਼ਨ ਵੀ ਹੋ ਸਕਦਾ ਹੈ ਅਤੇ ਇਹ ਕਨਵੈਂਸ਼ਨ ਪਾਰਟੀ ਵੱਲੋਂ ਨਹੀਂ ਹੋਵੇਗੀ।ਇਸ ਬਿਆਨ ਨੂੰ ਸੁਖਪਾਲ ਖਹਿਰਾ ਨੇ ਤਾਨਾਸ਼ਾਹ ਕਰਾਰਦਿਆਂ ਮੁੜ ਟਵੀਟ ਕੀਤਾ ਕਿ ਜੇਕਰ ਪੰਜਾਬ 'ਚ ਉਹ ਮੀਟਿੰਗਾਂ ਵੀ ਨਹੀਂ ਕਰ ਸਕਦੇ ਤਾਂ ਉਹ ਪੰਜਾਬ ਬਾਰੇ ਕਿਥੋਂ ਸੋਚ ਸਕਦੇ ਨੇ ? ਖਹਿਰਾ ਨੇ ਕਿਹਾ ਕਿ ਇਹ ਬਹੁਤ ਹੀ ਤਾਨਾਸ਼ਾਹੀ ਫੁਰਮਾਨ ਹੈ।ਇਹ ਕਨਵੈਂਸ਼ਨ ਹੋ ਕੇ ਹੀ ਰਹੇਗੀ।'' ਉਧਰ ਖਰੜ ਤੋਂ ਵਿਧਾਇਕ ਕੰਵਰ ਸੰਧੂ ਦਾ ਵੀ ਮੀਡੀਆ ਦੇ ਹਵਾਲੇ ਤੋਂ ਬਿਆਨ ਸਾਹਮਣੇ ਆਇਆ ਹੈ ਕਿ ਉਹ ਪਾਰਟੀ ਕਨਵੈਂਸ਼ਨ ਦੇ ਹੱਕ 'ਚ ਹਨ ਪਰ ਉਹ ਪਾਰਟੀ ਦੇ ਵਿਰੋਧ ਵਿਚ ਵੀ ਨਹੀਂ ਹਨ।ਉਹਨਾਂ ਕਿਹਾ ਕਿ ਇਸ ਕਨਵੈਂਸ਼ਨ ਲਈ ਪਾਰਟੀ ਹਾਈਕਮਾਂਡ ਕੇਜਰੀਵਾਲ ਤੇ ਸਿਸੋਦੀਆ ਨੂੰ ਵੀ ਖੁਲ੍ਹਾ ਸੱਦਾ ਹੈ।ਉਨ੍ਹਾਂ ਕਿਹਾ ਕਿ 12 ਤੋਂ 14 ਵਿਧਾਇਕਾਂ ਨੇ ਇਸ ਕਨਵੈਂਸ਼ਨ ਲਈ ਆਪਣੀ ਸਹਿਮਤੀ ਜਤਾ ਦਿੱਤੀ ਹੈ।ਸੰਧੂ ਨੇ ਇਹ ਵੀ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਕੋਲ ਖੁਦਮੁਖਤਿਆਰੀ ਹੋਣੀ ਚਾਹੀਦੀ ਹੈ।ਹਰ ਫੈਸਲਾ ਦਿੱਲੀ ਤੋਂ ਲਿਫਾਫੇ ਵਿਚ ਬੰਦ ਹੋ ਕੇ ਨਾ ਆਵੇ।ਉਨ੍ਹਾਂ ਕਿਹਾ ਕਿ ਇਹ ਲਿਫਾਫਾ ਕਲਚਰ ਬੰਦ ਕਰਨਾ ਚਾਹੀਦਾ ਹੈ। -PTCNews


Top News view more...

Latest News view more...