ਸੁਖਪਾਲ ਖਹਿਰਾ ਨੂੰ ਮੁੜ ਜਾਗਿਆ ਵਿਧਾਇਕੀ ਦਾ ਮੋਹ ,ਦਿੱਤਾ ਅਸਤੀਫਾ ਲਿਆ ਵਾਪਸ

Sukhpal Singh Khaira Vidhan Sabha seat withdraws his resignation
ਸੁਖਪਾਲ ਖਹਿਰਾ ਨੂੰ ਮੁੜ ਜਾਗਿਆ ਵਿਧਾਇਕੀ ਦਾ ਮੋਹ ,ਦਿੱਤਾ ਅਸਤੀਫਾ ਲਿਆ ਵਾਪਸ 

ਸੁਖਪਾਲ ਖਹਿਰਾ ਨੂੰ ਮੁੜ ਜਾਗਿਆ ਵਿਧਾਇਕੀ ਦਾ ਮੋਹ ,ਦਿੱਤਾ ਅਸਤੀਫਾ ਲਿਆ ਵਾਪਸ:ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਯੂ-ਟਰਨ ਲੈਂਦੇ ਹੋਏ ਵਿਧਾਇਕੀ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ। ਇਸ ਤੋਂ ਲੱਗਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਇਕੀ ਦਾ ਮੋਹ ਮੁੜ ਜਾਗਿਆ ਹੈ ਅਤੇ ਵਿਧਾਇਕ ਵਜੋਂ ਮਿਲ ਰਹੀਆਂ ਸਹੂਲਤਾਂ ਛੱਡਣ ਦਾ ਮਨ ਨਹੀਂ ਕਰਦਾ।

Sukhpal Singh Khaira Vidhan Sabha seat withdraws his resignation
ਸੁਖਪਾਲ ਖਹਿਰਾ ਨੂੰ ਮੁੜ ਜਾਗਿਆ ਵਿਧਾਇਕੀ ਦਾ ਮੋਹ ,ਦਿੱਤਾ ਅਸਤੀਫਾ ਲਿਆ ਵਾਪਸ

ਸੁਖਪਾਲ ਖਹਿਰਾ ਨੇ 25 ਅਪ੍ਰੈਲ ਨੂੰ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰਕੇ ਵੱਖਰੀ ਪਾਰਟੀ ਬਣਾ ਲਈ ਸੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਦੀ ਮੈਂਬਰਸ਼ਿਪ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ ,ਜਿਸ ਤੇ ਸਪੀਕਰ ਨੇ ਸੁਖਪਾਲ ਖਹਿਰਾ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਸਪੀਕਰ ਦੇ ਸਾਹਮਣੇ ਪੇਸ਼ ਹੋਣਾ ਸੀ।

Sukhpal Singh Khaira Vidhan Sabha seat withdraws his resignation
ਸੁਖਪਾਲ ਖਹਿਰਾ ਨੂੰ ਮੁੜ ਜਾਗਿਆ ਵਿਧਾਇਕੀ ਦਾ ਮੋਹ ,ਦਿੱਤਾ ਅਸਤੀਫਾ ਲਿਆ ਵਾਪਸ

ਜ਼ਿਕਰਯੋਗ ਹੈ ਕਿ ਆਪ ਪਾਰਟੀ ਨੇ ਜਦੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਤਾਂ ਸੁਖਪਾਲ ਖਹਿਰਾ ਨੇ ਖਹਿਰਾ ਨੇ ਪਾਰਟੀ ਅਤੇ ਵਿਧਾਇਕੀ ‘ਚੋਂ ਅਸਤੀਫਾ ਦੇ ਕੇ ਪੰਜਾਬ ਏਕਤਾ ਪਾਰਟੀ ਬਣਾ ਲਈ ਸੀ। ਇਸ ਦੌਰਾਨ ਬਕਾਇਦਾ ਖਹਿਰਾ ਵਲੋਂ ਪੰਜਾਬ ਡੈਮੋਕ੍ਰੇਟਿਕ ਗਠਜੋੜ ਨਾਲ ਬਠਿੰਡਾ ਤੋਂ ਪਾਰਲੀਮੈਂਟ ਚੋਣ ਵੀ ਲੜੀ, ਜਿਸ ਵਿਚ ਉਨ੍ਹਾਂ ਨੂੰ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ।
-PTCNews