Advertisment

ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਨਸ਼ੇ ਦੇ ਪਦਾਰਥ ਸਮੇਤ ਔਰਤ ਕਾਬੂ

author-image
Shanker Badra
Updated On
New Update
ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਨਸ਼ੇ ਦੇ ਪਦਾਰਥ ਸਮੇਤ ਔਰਤ ਕਾਬੂ
Advertisment
ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਨਸ਼ੇ ਦੇ ਪਦਾਰਥ ਸਮੇਤ ਔਰਤ ਕਾਬੂ:ਸੁਲਤਾਨਪੁਰ ਲੋਧੀ : ਗੁਰੂਆਂ, ਪੀਰਾਂ ਅਤੇ ਪੰਜ ਪਾਣੀਆਂ ਦੀ ਧਰਤੀ ‘ਤੇ ਹੁਣ ਨਸ਼ੇ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਹੁਣ ਨਸ਼ੇ ਦੇ ਕਾਰੋਬਾਰ ਵਿੱਚ ਔਰਤਾਂ ਵੀ ਮਰਦਾਂ ਤੋਂ ਪਿੱਛੇ ਨਹੀਂ ਰਹੀਆਂ। ਹੁਣ ਘਰੇਲੂ ਔਰਤਾਂ ਵੀ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ‘ਚ ਨਸ਼ਾ ਸਮੱਗਲਿੰਗ ਦੀ ਦਲਦਲ ‘ਚ ਧਸ ਚੁੱਕੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ। Sultanpur Lodhi drugs Including Woman smuggler Arrested ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਨਸ਼ੇ ਦੇ ਪਦਾਰਥ ਸਮੇਤ ਔਰਤ ਕਾਬੂ ਜਿਥੇ ਸੁਲਤਾਨਪੁਰ ਲੋਧੀ ਪੁਲਿਸ ਨੇ ਇਕ ਔਰਤ ਸਮੱਗਲਰ ਨੂੰ ਨਸ਼ੇ ਦੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਹੈ।ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਬੱਸ ਸਟੈਂਡ ਨੇੜੇ ਗਸ਼ਤ ਕਰਨ ਜਾ ਰਹੀ ਸੀ। ਇਸ ਦੌਰਾਨ ਇਕ ਔਰਤ ਨੂੰ ਪੈਦਲ ਆਉਂਦੇ ਵੇਖਿਆ, ਜੋ ਪੁਲਿਸ ਨੂੰ ਵੇਖ ਕੇ ਘਬਰਾ ਗਈ। Sultanpur Lodhi drugs Including Woman smuggler Arrested ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਨਸ਼ੇ ਦੇ ਪਦਾਰਥ ਸਮੇਤ ਔਰਤ ਕਾਬੂ ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਉਕਤ ਔਰਤ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਸ਼ਰਨਜੀਤ ਕੌਰ ਪਤਨੀ ਬੇਅੰਤ ਸਿੰਘ ਵਾਸੀ ਲਾਟੀਆਂਵਾਲ ਦੱਸਿਆ।ਉਸ ਕੋਲੋਂ 110 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਔਰਤ ਸਮੱਗਲਰ ਖਿਲਾਫ ਐੱਨ.ਡੀ.ਪੀ.ਸੀ. ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment