ਹੋਰ ਖਬਰਾਂ

ਸੁਲਤਾਨਪੁਰ ਲੋਧੀ: ਹੜ੍ਹ ਪੀੜਤਾਂ ਦੇ ਮਾਲ ਡੰਗਰ ਲਈ ਯੂਕੇ ਦੀ ਸੰਗਤ ਨੇ ਭੇਜੀ 500 ਕੁਇੰਟਲ ਫੀਡ (ਤਸਵੀਰਾਂ)

By Jashan A -- September 24, 2019 3:09 pm -- Updated:Feb 15, 2021

ਸੁਲਤਾਨਪੁਰ ਲੋਧੀ: ਹੜ੍ਹ ਪੀੜਤਾਂ ਦੇ ਮਾਲ ਡੰਗਰ ਲਈ ਯੂਕੇ ਦੀ ਸੰਗਤ ਨੇ ਭੇਜੀ 500 ਕੁਇੰਟਲ ਫੀਡ (ਤਸਵੀਰਾਂ),ਸੁਲਤਾਨਪੁਰ ਲੋਧੀ: ਸੁਲਤਾਨਪੁਰ ਲੋਧੀ ਅਤੇ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸਹਾਇਤਾ ਲਈ ਐਨ ਆਰ ਆਈ ਵੀਰਾਂ ਵੱਲੋਂ ਮਦਦ ਦੇ ਹੱਥ ਲਗਾਤਾਰ ਅੱਗੇ ਆ ਰਹੇ ਹਨ।

feedਸੱਤ ਸਮੁੰਦਰ ਪਾਰ ਯੂਕੇ ਤੋਂ ਐਨਆਰਆਈ ਭਰਾਵਾਂ ਅਤੇ ਖਾਸ ਤੌਰ ਤੇ ਗੁਰਦੁਆਰਾ ਸਭਾਵਾਂ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮਾਲੀ ਇਮਦਾਦ ਭੇਜੀ ਜਾ ਰਹੀ ਹੈ। ਇਸੇ ਕੜੀ ਤਹਿਤ ਯੂਕੇ ਦੀ ਸਿੱਖ ਸੰਗਤ ਵੱਲੋਂ ਹੜ੍ਹ ਪੀੜਤਾਂ ਦੇ ਮਾਲ ਡੰਗਰ ਲਈ 500 ਕੁਇੰਟਲ ਫੀਡ ਭੇਜੀ ਗਈ।

ਹੋਰ ਪੜ੍ਹੋ: ਲਵ ਮੈਰਿਜ ਦਾ ਖੌਫ਼ਨਾਕ ਅੰਤ, ਅਣਖ ਖਾਤਰ ਰਿਸ਼ਤੇਦਾਰਾਂ ਵੱਲੋਂ ਪਤੀ-ਪਤਨੀ ਕਤਲ

feedਵੱਖ ਵੱਖ ਪਿੰਡਾਂ ਲਈ ਫੀਡ ਦੀਆਂ ਗੱਡੀਆਂ ਰਵਾਨਾ ਕਰਨ ਤੋਂ ਪਹਿਲਾਂ ਦਾਨੀ ਸੱਜਣਾਂ ਵੱਲੋਂ ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਵੀ ਕੀਤੀ ਗਈ।

feedਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ ਕਰਨ ਮੌਕੇ ਬਾਬਾ ਜਗਤਾਰ ਸਿੰਘ ਅਤੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਵੀ ਉਚੇਚੇ ਤੌਰ ਤੇ ਹਾਜਿਰ ਰਹੇ। ਯੂਕੇ ਦੇ ਦਾਨੀ ਸੱਜਣਾਂ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਖਾਦਾਂ ਅਤੇ ਅਗਲੀ ਫ਼ਸਲ ਦੇ ਬੀਜ ਵੀ ਵੰਡਣਗੇ।

-PTC News