ਸ਼ੱਕ ਨੇ ਉਜਾੜਿਆ ਪਰਿਵਾਰ , ਪਤੀ ਨੇ ਕੀਤਾ ਪਤਨੀ ਦਾ ਕਤਲ

ਸੁਲਤਾਨਪੁਰ ਲੋਧੀ ‘ਚ ਦਿਲ ਕੰਬਾਊ ਘਟਨਾ ਸਾਮਣੇ ਆਈ ਹੈ। ਪ੍ਰੇਮ ਸੰਬੰਧਾਂ ਦੇ ਸ਼ੱਕ ‘ਚ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪਤੀ ਨੂੰ ਆਪਣੀ ਪਤਨੀ ਉਤੇ ਸ਼ੱਕ ਸੀ ਕੀ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਜਾਇਜ਼ ਸਬੰਧ ਹਨ। ਸੁਲਤਾਨਪੁਰ ਲੋਧੀ ਦੇ ਪਿੰਡ ਸੇਚਾ ‘ਚ ਪਤੀ ਨੇ ਆਪਣੀ ਪਤਨੀ ਮਨਜੀਤ ਕੌਰ ਦਾ ਗਲਾ ਘੁੱਟ ਕੇ  ਨੂੰ ਮੌਤ ਦੇ ਘਾਟ ਉਤਾਰ  ਦਿਤਾ।

Read more : ਦੁੱਖਦ ਖ਼ਬਰ : ਗਰਮੀ ਤੋਂ ਰਾਹਤ ਲਈ ਟੋਬੇ ‘ਚ ਨਹਾਉਂਦੇ ਬੱਚਿਆਂ ਦੀ ਗਈ ਜਾਨ, 2 ਬੱਚੇ ਅਜੇ ਵੀ ਲਾਪਤਾ

ਮ੍ਰਿਤਕ ਮਨਜੀਤ ਕੌਰ ਦੇ ਭਰਾ ਦੇ ਬਿਆਨਾ ਉਤੇ ਮਾਮਲਾ ਦਰਜ ਕਰ ਲਿਆ ਹੈ। ਸੁਲਤਾਨਪੁਰ ਲੋਧੀ ਦੇ ਥਾਣਾ ਮੁੱਖੀ ਹਰਜੀਤ ਸਿੰਘ ਨੇ ਦੱਸਿਆ ਕੀ ਪਿੰਡ ਸੇਚਾ ਦੇ ਰਹਿਣ ਵਾਲੇ ਕੁਲਵੰਤ ਸਿੰਘ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਨੇੜੇ ਪਿੰਡ ਭੌਰ ਦੇ ਖੇਤਾਂ ਵਿਚ ਲਾਸ਼ ਨੂੰ ਸੁੱਟ ਦਿਤਾ।Murder (American TV program) - Wikipedia

Read More : ਕੁੜੀ ਨੇ ਕੋਰੋਨਾ ਪੀੜਤ ਪਿਤਾ ਲਈ ਮੰਗੀ ਮਦਦ ਤਾਂ ਗੁਆਂਢੀ ਨੇ ਰੱਖੀ ਸ਼ਰਮਨਾਕ ਮੰਗ

ਪੁਲਿਸ ਦੇ ਕਹਿਣ ਮੁਤਾਬਿਕ ਕੁਲਵੰਤ ਸਿੰਘ ਆਪਣੀ ਪਤਨੀ ਮ੍ਰਿਤਕ ਮਨਜੀਤ ਕੌਰ ਤੇ ਨਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ ਅਤੇ ਇਸੇ ਨੂੰ ਲੈ ਕੇ ਕੁਲਵੰਤ ਸਿੰਘ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿਤਾ। ਪੁਲਿਸ ਨੇ ਖੇਤਾਂ ਵਿੱਚੋ ਲਾਸ਼ ਨੂੰ ਬਰਾਮਦ ਕਰ ਲਿਆ ਹੈ ਅਤੇ ਆਰੋਪੀ ਨੂੰ ਗ੍ਰਿਫਤਾਰ ਵੀ ਕਰ ਲਿਆਂ ਹੈ।  ਪੁਲਿਸ ਵੱਲੋਂ ਅੱਗੇ  ਪੁੱਛ ਪੜਤਾਲ ਜਾਰੀ ਹੈ

Click here to follow PTC News on Twitter