Thu, Apr 25, 2024
Whatsapp

ਕਦੋਂ ਜਾਗੇਗੀ ਪੰਜਾਬ ਸਰਕਾਰ, ਧੂਰੀ ਤੋਂ ਬਾਅਦ ਸੁਲਤਾਨਪੁਰ ਲੋਧੀ 'ਚ 3 ਸਾਲਾ ਮਾਸੂਮ ਨਾਲ ਜਬਰ ਜ਼ਨਾਹ

Written by  Jashan A -- May 28th 2019 06:42 PM
ਕਦੋਂ ਜਾਗੇਗੀ ਪੰਜਾਬ ਸਰਕਾਰ, ਧੂਰੀ ਤੋਂ ਬਾਅਦ ਸੁਲਤਾਨਪੁਰ ਲੋਧੀ 'ਚ 3 ਸਾਲਾ ਮਾਸੂਮ ਨਾਲ ਜਬਰ ਜ਼ਨਾਹ

ਕਦੋਂ ਜਾਗੇਗੀ ਪੰਜਾਬ ਸਰਕਾਰ, ਧੂਰੀ ਤੋਂ ਬਾਅਦ ਸੁਲਤਾਨਪੁਰ ਲੋਧੀ 'ਚ 3 ਸਾਲਾ ਮਾਸੂਮ ਨਾਲ ਜਬਰ ਜ਼ਨਾਹ

ਕਦੋਂ ਜਾਗੇਗੀ ਪੰਜਾਬ ਸਰਕਾਰ, ਧੂਰੀ ਤੋਂ ਬਾਅਦ ਸੁਲਤਾਨਪੁਰ ਲੋਧੀ 'ਚ 3 ਸਾਲਾ ਮਾਸੂਮ ਨਾਲ ਜਬਰ ਜ਼ਨਾਹ,ਸੁਲਤਾਨਪੁਰ ਲੋਧੀ: ਪਿਛਲੇ ਦਿਨੀਂ ਸੰਗਰੂਰ ਦੇ ਧੂਰੀ 'ਚ 4 ਸਲਾ ਮਾਸੂਮ ਨਾਲ ਜਬਰ-ਜ਼ਨਾਹ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਅੱਜ ਕਪੂਰਥਲਾ 'ਚ ਵੀ ਇੱਕ 3 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_300959" align="aligncenter" width="300"]rp ਕਦੋਂ ਜਾਗੇਗੀ ਪੰਜਾਬ ਸਰਕਾਰ, ਧੂਰੀ ਤੋਂ ਬਾਅਦ ਸੁਲਤਾਨਪੁਰ ਲੋਧੀ 'ਚ 3 ਸਾਲਾ ਮਾਸੂਮ ਨਾਲ ਜਬਰ ਜ਼ਨਾਹ[/caption] ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ, ਪਰ ਪੰਜਾਬ 'ਚ ਲਗਾਤਾਰ ਮਾਸੂਮ ਬੱਚੀਆਂ ਹਵਸ ਦਾ ਸ਼ਿਕਾਰ ਬਣ ਰਹੀਆਂ ਹਨ। ਹੋਰ ਪੜ੍ਹੋ:ਨਾਜਾਇਜ਼ ਸੰਬੰਧਾਂ ‘ਚ ਰੋੜਾ ਬਣ ਰਹੇ ਪਤੀ ‘ਤੇ ਪਤਨੀ ਨੇ ਸੁੱਟਿਆ ਤੇਜ਼ਾਬ, ਹੋਈ 10 ਸਾਲ ਦੀ ਸਜ਼ਾ ਤੁਹਾਨੂੰ ਦੱਸ ਦੇਈਏ ਕਿ ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਇੱਕ 50 ਸਾਲ ਦੇ ਵਿਅਕਤੀ ਨੇ 3 ਸਾਲਾ ਮਾਸੂਮ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਨੇ ਇਸ ਘਟਨਾ ਨੂੰ ਉਸ ਮੌਕੇ ਅੰਜਾਮ ਦਿੱਤਾ ਜਦੋ ਘਰ 'ਚ ਕੋਈ ਨਹੀਂ ਸੀ ਤੇ ਮੌਕਾ ਪਾ ਕੇ ਉਸ ਨੇ 3 ਸਾਲ ਦੀ ਪ੍ਰਵਾਸੀ ਬੱਚੀ ਨਾਲ ਜਬਰ ਜਨਾਹ ਕੀਤਾ। ਜਦੋ ਇਸ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਪਤਾ ਲੱਗਿਆ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਲੜਕੀ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭੇਜਿਆ, ਜਿਥੇ ਉਸ ਦੀ ਮੈਡੀਕਲ ਜਾਂਚ ਕਰਵਾਈ ਗਈ। [caption id="attachment_300960" align="aligncenter" width="300"]rp ਕਦੋਂ ਜਾਗੇਗੀ ਪੰਜਾਬ ਸਰਕਾਰ, ਧੂਰੀ ਤੋਂ ਬਾਅਦ ਸੁਲਤਾਨਪੁਰ ਲੋਧੀ 'ਚ 3 ਸਾਲਾ ਮਾਸੂਮ ਨਾਲ ਜਬਰ ਜ਼ਨਾਹ[/caption] ਇਸ ਮਾਮਲੇ ਦੀ ਜਾਂਚ ਕਰਦਿਆਂ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਦੋਸ਼ੀ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ। -PTC News


Top News view more...

Latest News view more...