ਮੁੱਖ ਖਬਰਾਂ

'ਸੱਚ ਕੀ ਬਾਣੀ ਨਾਨਕ ਆਖੇ' - ਬਾਬੇ ਨਾਨਕ ਦੀਆਂ ਸਿੱਖਿਆਵਾਂ 'ਤੇ ਚਾਨਣ ਪਾਵੇਗਾ ਤਿਆਰ ਕੀਤਾ ਖਾਸ ਮਲਟੀਮੀਡੀਆ ਸ਼ੋਅ, ਵੇਖੋ ਸ਼ਾਮ 7:00 ਵਜੇ ਸਿਰਫ਼ ਪੀਟੀਸੀ ਨਿਊਜ਼ 'ਤੇ ਲਾਈਵ

By Jashan A -- November 10, 2019 6:03 pm

'ਸੱਚ ਕੀ ਬਾਣੀ ਨਾਨਕ ਆਖੇ' - ਬਾਬੇ ਨਾਨਕ ਦੀਆਂ ਸਿੱਖਿਆਵਾਂ 'ਤੇ ਚਾਨਣ ਪਾਵੇਗਾ ਤਿਆਰ ਕੀਤਾ ਖਾਸ ਮਲਟੀਮੀਡੀਆ ਸ਼ੋਅ, ਵੇਖੋ ਸ਼ਾਮ 7:00 ਵਜੇ ਸਿਰਫ਼ ਪੀਟੀਸੀ ਨਿਊਜ਼ 'ਤੇ ਲਾਈਵ,ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਵਿਖੇ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਜਿਸ ਦੇ ਲਈ ਸਮਾਗਮਾਂ ਦੀ ਸ਼ੁਰੂਆਤ 1 ਨਵੰਬਰ ਤੋਂ ਸੁਲਤਾਨਪੁਰ ਲੋਧੀ ਵਿਖੇ ਹੋ ਗਈ ਹੈ ਅਤੇ ਇਹ ਸਮਾਗਮ 13 ਨਵੰਬਰ ਤੱਕ ਜਾਰੀ ਰਹਿਣਗੇ।

Sultanpur Lodhiਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆ 'ਤੇ ਚਾਨਣ ਪਾਉਣ ਵਾਲਾ ਸ਼ਾਨਦਾਰ ਮਲਟੀਮੀਡੀਆ ਸਾਊਂਡ ਐਂਡ ਲਾਈਟ ਸ਼ੋਅ ਕਰਵਾਇਆ ਜਾ ਰਿਹਾ ਹੈ, ਜੋ 'ਸੱਚ ਕੀ ਬਾਣੀ ਨਾਨਕ ਆਖੇ' ਸਿਰਲੇਖ ਤਹਿਤ ਹੋਵੇਗਾ।

ਇਸ ਸ਼ੋਅ ਨੂੰ ਸ਼ਾਮ 7:00 ਵਜੇ ਸੁਲਤਾਨਪੁਰ ਲੋਧੀ ਤੋਂ ਸਿਰਫ਼ ਪੀਟੀਸੀ ਨਿਊਜ਼ 'ਤੇ ਲਾਈਵ ਦਿਖਾਇਆ ਜਾਵੇਗਾ। ਜਿਸ ਦੌਰਾਨ ਸੰਗਤਾਂ ਘਰ ਬੈਠੇ ਹੀ ਇਸ ਸ਼ਾਨਦਾਰ ਸ਼ੋਅ ਦਾ ਆਨੰਦ ਮਾਣ ਸਕਣਗੀਆਂ।

Sultanpur Lodhiਇਥੇ ਇਹ ਵੀ ਦੱਸਣਾ ਬਣਦਾ ਹੈ ਹੈ ਕਿ ਸ਼ੋਅ ਦੇ ਅਖੀਰ 'ਚ ਡਰੋਨ ਰਾਹੀਂ ਅਸਮਾਨ 'ਚ ੴ ਦਾ ਚਿੰਨ੍ਹ ਬਣਾਇਆ ਜਾਵੇਗਾ। ਜ਼ਿਕਰ ਏ ਖਾਸ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮੌਕੇ ਵੱਖੋ-ਵੱਖ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ, ਜੋ ਕਿ 13 ਨਵੰਬਰ ਤੱਕ ਚੱਲਣਗੇ। ਜਿਨ੍ਹਾਂ ‘ਚ ਜਿਥੇ ਦੇਸ਼-ਵਿਦੇਸ਼ ਤੋਂ ਸੰਗਤਾਂ ਸ਼ਿਰਕਤ ਕਰਨਗੀਆਂ, ਉਥੇ ਹੀ ਕਈ ਸੰਤ ਮਹਾਪੁਰਸ਼ ਵੀ ਸ਼ਮੂਲੀਅਤ ਕਰਨਗੇ।

-PTC News

  • Share