ਕੌਮਾਂਤਰੀ ਕਬੱਡੀ ਟੂਰਨਾਮੈਂਟ 2019: ਅੱਜ ਪਹਿਲੇ ਦਿਨ ਖੇਡੇ ਗਏ ਤਿੰਨ ਮੈਚ, ਜਾਣੋ ਕਿਹੜੀਆਂ ਟੀਮਾਂ ਨੇ ਮਾਰੀ ਬਾਜ਼ੀ

International Kabaddi Tournament 2019:

ਕੌਮਾਂਤਰੀ ਕਬੱਡੀ ਟੂਰਨਾਮੈਂਟ 2019: ਅੱਜ ਪਹਿਲੇ ਦਿਨ ਖੇਡੇ ਗਏ ਤਿੰਨ ਮੈਚ, ਜਾਣੋ ਕਿਹੜੀਆਂ ਟੀਮਾਂ ਨੇ ਮਾਰੀ ਬਾਜ਼ੀ,ਸੁਲਤਾਨਪੁਰ ਲੋਧੀ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਪਵਿੱਤਰ ਨਗਰੀ ਸੁਲਤਾਨਪੁਰ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਕੌਮਾਂਤਰੀ ਕਬੱਡੀ ਟੂਰਨਾਮੈਂਟ 2019 ਦੀ ਆਰੰਭਤਾ ਪੂਰੀ ਸ਼ਾਨੋ ਸ਼ੋਕਤ ਨਾਲ ਕੀਤੀ ਗਈ।

International Kabaddi Tournament 2019ਇਸ ਦੌਰਾਨ ਅੱਜ ਇਸ ਟੂਰਨਾਮੈਂਟ ਦੇ ਪਹਿਲੇ ਦਿਨ 3 ਮੁਕਾਬਲੇ ਖੇਡੇ ਗਏ। ਪਹਿਲਾ ਮੈਚ ਸ੍ਰੀਲੰਕਾ ਅਤੇ ਇੰਗਲੈਂਡ ਦਰਮਿਆਨ ਖੇਡਿਆ ਗਿਆ, ਜਿਸ ‘ਚ ਇੰਗਲੈਂਡ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼੍ਰੀਲੰਕਾ ਨੂੰ 21-66 ਦੇ ਫਰਕ ਨਾਲ ਹਰਾਇਆ। ਉਥੇ ਦੂਜਾ ਮੁਕਾਬਲਾ ਕੈਨੇਡਾ ਤੇ ਕੀਨੀਆ ਵਿਚਾਲੇ ਹੋਇਆ, ਜਿਸ ‘ਚ ਕੈਨੇਡਾ ਨੇ ਕੀਨੀਆ ਨੂੰ 56-30 ਅੰਕਾਂ ਨਾਲ ਕਰਾਰੀ ਮਾਤ ਦਿੱਤੀ।

ਹੋਰ ਪੜ੍ਹੋ: ਅਫਗਾਨਿਸਤਾਨ ਨੇ ਦੂਜੇ T20 ਮੈਚ ‘ਚ ਆਇਰਲੈਂਡ ਨੂੰ ਦਿੱਤੀ ਮਾਤ,ਜਿੱਤੀ ਸੀਰੀਜ਼, ਟੁੱਟੇ ਕਈ ਰਿਕਾਰਡ

ਇਸ ਤੋਂ ਇਲਾਵਾ ਦਿਨ ਅੰਤਿਮ ਮੈਚ ਅਮਰੀਕਾ ਤੇ ਨਿਊਜ਼ੀਲੈਂਡ ਵਿਚਾਲੇ ਹੋਇਆ, ਜੋ ਪਹਿਲੇ ਦੋਨਾਂ ਮੈਚਾਂ ਨਾਲੋਂ ਰੋਮਾਂਚਕ ਸੀ, ਪਰ ਇਸ ਮੈਚ ‘ਚ ਅਮਰੀਕਾ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਵਿਰੋਧੀਆਂ ਨੂੰ 48-42 ਨਾਲ ਮਾਤ ਦਿੱਤੀ।

International Kabaddi Tournament 2019:ਤੁਹਾਨੂੰ ਦੱਸ ਦੇਈਏ ਕਿ ਪਹਿਲੀ ਦਸੰਬਰ ਤੋਂ ਸ਼ੁਰੂ ਹੋਇਆ ਕਬੱਡੀ ਦਾ ਮਹਾਕੁੰਭ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਵੇਗਾ। ਇਸ ਟੂਰਨਾਮੈਂਟ ‘ਚ ਵੱਖ-ਵੱਖ ਦੇਸ਼ਾਂ ਦੀਆਂ 8 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ‘ਚ ਪੂਲ ਏ ਵਿਚ ਭਾਰਤ, ਇੰਗਲੈਂਡ, ਆਸਟਰੇਲੀਆ ਅਤੇ ਸ੍ਰੀਲੰਕਾ, ਜਦਕਿ ਪੂਲ ਬੀ ਵਿਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਦੀਆਂ ਟੀਮਾਂ ਸ਼ਾਮਿਲ ਹੋਈਆਂ ਹਨ।

-PTC News