Sat, Apr 20, 2024
Whatsapp

ਯੰਗ ਪ੍ਰੋਗਰੈਸਿਵ ਸਿੱਖ ਫੋਰਮ ਅਤੇ ਸੰਨ ਫਾਊਂਡੇਸ਼ਨ ਵੱਲੋਂ ਮੁਫ਼ਤ ਆਕਸੀਜ਼ਨ Concentrator ਦੀ ਸੇਵਾ ਸ਼ੁਰੂ   

Written by  Shanker Badra -- May 19th 2021 05:22 PM -- Updated: May 19th 2021 05:38 PM
ਯੰਗ ਪ੍ਰੋਗਰੈਸਿਵ ਸਿੱਖ ਫੋਰਮ ਅਤੇ ਸੰਨ ਫਾਊਂਡੇਸ਼ਨ ਵੱਲੋਂ ਮੁਫ਼ਤ ਆਕਸੀਜ਼ਨ Concentrator ਦੀ ਸੇਵਾ ਸ਼ੁਰੂ   

ਯੰਗ ਪ੍ਰੋਗਰੈਸਿਵ ਸਿੱਖ ਫੋਰਮ ਅਤੇ ਸੰਨ ਫਾਊਂਡੇਸ਼ਨ ਵੱਲੋਂ ਮੁਫ਼ਤ ਆਕਸੀਜ਼ਨ Concentrator ਦੀ ਸੇਵਾ ਸ਼ੁਰੂ   

ਪਟਿਆਲਾ : ਪਦਮਸ੍ਰੀ ਸ੍ਰ. ਵਿਕਰਮੀਤ ਸਿੰਘ ਸਾਹਨੀ, ਚੇਅਰਮੈਨ, ਸੰਨ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪਟਿਆਲਾ ਚੈਪਟਰ ਨੇ ਪਟਿਆਲਾ ਵਾਸੀਆਂ ਦੀ ਸਹੂਲਤ ਲਈ ਆਕਸੀਜ਼ਨ ਕਨਸੈਂਟ੍ਰੇਟਰਦੀ ਫ਼ਰੀ ਸੇਵਾ ਸੁਰੂ ਕੀਤੀ ਹੈ। ਇਹ ਆਕਸੀਜ਼ਨ ਕਨਸੈਂਟ੍ਰੇਟਰ ਕੋਰੋਨਾ ਤੋਂ ਠੀਕ ਹੋਏ ਮਰੀਜਾਂ ਨੂੰ ਬਿਨਾਂ ਕਿਸੇ ਵਿੱਤੀ ਬੋਝ ਤੋਂ ਮੁਹੱਈਆ ਕਰਵਾਏ ਜਾਣਗੇ। [caption id="attachment_498698" align="aligncenter" width="300"] ਯੰਗ ਪ੍ਰੋਗਰੈਸਿਵ ਸਿੱਖ ਫੋਰਮ ਅਤੇ ਸੰਨ ਫਾਊਂਡੇਸ਼ਨ ਵੱਲੋਂ ਮੁਫ਼ਤ ਆਕਸੀਜ਼ਨConcentrator ਦੀ ਸੇਵਾ ਸ਼ੁਰੂ[/caption] ਡਾ. ਪ੍ਰਭਲੀਨ ਸਿੰਘ, ਪ੍ਰਧਾਨ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਵਲੋਂ ਸ੍ਰ. ਵਿਕਰਮਜੀਤ ਸਿੰਘ ਸਾਹਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਕਿ ਉਨ੍ਹਾਂ ਨੇ ਇਕ ਬੇਨਤੀ 'ਤੇ ਹੀ ਆਕਸੀਜਨ ਕਨਸੈਂਟ੍ਰੇਟਰ ਦੀ ਖੇਪ ਪਟਿਆਲਾ ਭੇਜ ਦਿਤੀ।  ਡਾ. ਨੀਰਜ਼ ਗੋਇਲ, ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਪਟਿਆਲਾ ਚੈਪਟਰ ਨੇ ਦੱਸਿਆ ਕਿ ਕੋਵਿਡ ਤੋਂ ਠੀਕ ਹੋਏ ਮਰੀਜਾਂ ਲਈ ਆਕਸੀਜ਼ਨ ਕਨਸੈਂਟ੍ਰੇਟਰ ਬਹੁਤ ਲਾਭਦਾਇਕ ਸਾਬਤ ਹੋ ਰਹੇ ਹਨ। [caption id="attachment_498697" align="aligncenter" width="300"] ਯੰਗ ਪ੍ਰੋਗਰੈਸਿਵ ਸਿੱਖ ਫੋਰਮ ਅਤੇ ਸੰਨ ਫਾਊਂਡੇਸ਼ਨ ਵੱਲੋਂ ਮੁਫ਼ਤ ਆਕਸੀਜ਼ਨConcentrator ਦੀ ਸੇਵਾ ਸ਼ੁਰੂ[/caption] ਜਿਸ ਨੇ ਵੀ ਇਹ ਸੁਵਿਧਾ ਲੈਣੀ ਹੈ ,ਉਹ ਪਟਿਆਲਾ ਹਸਪਤਾਲ ਸਾਹਮਣੇ ਹੇਮਕੁੰਟ ਪੈਟਰੋਲ ਪੰਪ, ਸਰਹੰਦ ਰੋਡ ਪਟਿਆਲਾ ਤੋਂ,  ਡਾਕਟਰ ਦੀ ਪਰਚੀ ਤੇ ਡਾਕਟਰ ਰਾਹੀਂ ਮੁਹੱਈਆ ਕਰਵਾਈ ਜਾਵੇਗੀ।ਇਹ ਸੇਵਾ ਆਕਸੀਜਨ ਦੀ ਕਿੱਲਤ ਕਾਰਨ ਸ਼ੁਰੂ ਕੀਤੀ ਗਈ ਹੈ ਅਤੇ ਇਸਦੀ ਭਾਰੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਜਿਸ ਕਰਕੇ ਯੰਗ ਪ੍ਰੋਗਰੈਸਿਵ ਸਿੱਖ ਫੋਰਮ, ਸੰਨ ਫਾਊਂਡੇਸ਼ਨ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਕੱਠੇ ਹੋ ਕੇ ਇਸ ਸੇਵਾ ਨੂੰ ਸੁਰੂ ਕਰਨ ਦਾ ਉਪਰਾਲਾ ਕੀਤਾ ਹੈ। [caption id="attachment_498696" align="aligncenter" width="300"]Sun Foundation and YPSF jointly started providing free Oxygen Concentrators ਯੰਗ ਪ੍ਰੋਗਰੈਸਿਵ ਸਿੱਖ ਫੋਰਮ ਅਤੇ ਸੰਨ ਫਾਊਂਡੇਸ਼ਨ ਵੱਲੋਂ ਮੁਫ਼ਤ ਆਕਸੀਜ਼ਨConcentrator ਦੀ ਸੇਵਾ ਸ਼ੁਰੂ[/caption] ਸ੍ਰ. ਹਰਪ੍ਰੀਤ ਸਿੰਘ ਸਾਹਨੀ, ਜਨਰਲ ਸਕੱਤਰ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਨੇ ਦੱਸਿਆ  ਕਿ ਜਦੋਂ ਦਾ ਕੋਰੋਨਾ ਕਾਲ ਸ਼ੁਰੂ  ਹੋਇਆ ਹੈ ,ਉਸ ਸਮੇਂ ਤੋਂ ਸਾਡੇ ਮੈਂਬਰਾਂ ਨੇ ਸਾਰੇ ਕੇਸ਼ ਵਿਚ ਲੋਕ ਭਲਾਈ ਦੇ ਕੰਮ ਕਰਕੇ ਨਾਮਣਾ ਖੱਟਿਆ ਅਤੇ ਇਸ ਸਮੇਂ ਵੀ ਹਰ ਰਾਜ ਵਿਚ ਸਾਡੇ ਮੈਂਬਰ ਸੇਵਾ ਕਰਨ ਲਈ ਸਰਗਰਮ ਹਨ। ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸ੍ਰ. ਸਾਹਨੀ ਨੇ ਗੁਰਦੁਆਰਾ ਰਕਾਬਗੰਜ਼, ਦਿੱਲੀ ਵਿਖੇ ਕੋਵਿਡ ਸੈਂਟਰ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ Oxygen Concentrator  ਦੀ ਖੇਪ ਮੁਹੱਈਆ ਕਰਵਾਈ ਗਈ ਹੈ। -PTCNews


Top News view more...

Latest News view more...