Fri, Apr 19, 2024
Whatsapp

ਸੁਨਾਮ-ਭਵਾਨੀਗੜ੍ਹ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

Written by  Jashan A -- November 05th 2019 12:02 PM
ਸੁਨਾਮ-ਭਵਾਨੀਗੜ੍ਹ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਸੁਨਾਮ-ਭਵਾਨੀਗੜ੍ਹ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਸੁਨਾਮ-ਭਵਾਨੀਗੜ੍ਹ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ,ਸੁਨਾਮ: ਬੀਤੀ ਰਾਤ ਸੁਨਾਮ-ਭਵਾਨੀਗੜ੍ਹ ਰੋਡ 'ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਕਾਰਨ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਹਰੀਸ਼ ਕੁਮਾਰ ਅਧਲੱਖਾ, ਮੀਨਾ ਰਾਣੀ, ਰਾਹੁਲ ਕੁਮਾਰ ਅਤੇ ਢਾਈ ਕੁ ਸਾਲ ਦੀ ਪੋਤੀ ਮਾਨਿਆ ਵਜੋਂ ਹੋਈ ਹੈ। Road Accidentਮਿਲੀ ਜਾਣਕਾਰੀ ਮੁਤਾਬਕ ਰੀਸ਼ ਕੁਮਾਰ ਅਧਲੱਖਾ ਵਾਸੀ ਸੁਨਾਮ ਆਪਣੀ ਪਤਨੀ, ਪੁੱਤਰ ਅਤੇ ਪੋਤੀ ਸਮੇਤ ਇੱਕ ਕਾਰ 'ਚ ਬੀਤੀ ਰਾਤ ਕਰੀਬ 12 ਕੁ ਵਜੇ ਇੱਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਉਪਰੰਤ ਭਵਾਨੀਗੜ੍ਹ ਤੋਂ ਆਪਣੇ ਘਰ ਪਰਤ ਰਿਹਾ ਸੀ। ਹੋਰ ਪੜ੍ਹੋ: ਜਲੰਧਰ 'ਚ ਇਮੀਗਰੇਸ਼ਨ ਦਫ਼ਤਰਾਂ 'ਤੇ ਛਾਪੇਮਾਰੀ , 20 'ਤੇ ਮਾਮਲਾ ਦਰਜ ਜਿਵੇਂ ਹੀ ਉਹ ਭਵਾਨੀਗੜ੍ਹ ਅਤੇ ਘਰਾਚੋਂ ਦੇ ਵਿਚਕਾਰ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਧੁਆਂਖੀ ਧੁੰਦ ਕਾਰਨ ਸੜਕ 'ਤੇ ਖੜੇ ਇਕ ਕੈਂਟਰ 'ਚ ਜਾ ਵੱਜੀ। ਇਸ ਦਰਦਨਾਕ ਖ਼ਬਰ ਨੂੰ ਸੁਣਨ ਤੋਂ ਬਾਅਦ ਪੂਰੇ ਸੁਨਾਮ 'ਚ ਸੋਗ ਦੀ ਲਹਿਰ ਦੌੜ ਗਈ। Road Accidentਉਧਰ ਘਟਨਾ ਦੀ ਸੂਚਨਾ ਮਿਲਣ 'ਤੇ ਸਤਾਹਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। -PTC News


Top News view more...

Latest News view more...