Fri, Apr 26, 2024
Whatsapp

ਕੋਟਕਪੂਰਾ, ਬਹਿਬਲ ਕਲਾਂ ਕਾਂਗਰਸ ਲਈ ਸੱਤਾ ਹਾਸਿਲ ਕਰਨ ਦਾ ਜ਼ਰੀਆ, ਸਿੱਧੂ ਦੀ ਤਾਜਪੋਸ਼ੀ ਮੌਕੇ ਕੀ ਬੋਲ ਗਏ ਸੁਨੀਲ ਜਾਖੜ ?

Written by  Jashan A -- July 23rd 2021 03:27 PM
ਕੋਟਕਪੂਰਾ, ਬਹਿਬਲ ਕਲਾਂ ਕਾਂਗਰਸ ਲਈ ਸੱਤਾ ਹਾਸਿਲ ਕਰਨ ਦਾ ਜ਼ਰੀਆ, ਸਿੱਧੂ ਦੀ ਤਾਜਪੋਸ਼ੀ ਮੌਕੇ ਕੀ ਬੋਲ ਗਏ ਸੁਨੀਲ ਜਾਖੜ ?

ਕੋਟਕਪੂਰਾ, ਬਹਿਬਲ ਕਲਾਂ ਕਾਂਗਰਸ ਲਈ ਸੱਤਾ ਹਾਸਿਲ ਕਰਨ ਦਾ ਜ਼ਰੀਆ, ਸਿੱਧੂ ਦੀ ਤਾਜਪੋਸ਼ੀ ਮੌਕੇ ਕੀ ਬੋਲ ਗਏ ਸੁਨੀਲ ਜਾਖੜ ?

ਚੰਡੀਗੜ੍ਹ: ਇੱਕ ਪਾਸੇ ਜਿਥੇ ਅੱਜ ਪੰਜਾਬ ਕਾਂਗਰਸ (Punjab Congress) ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu)ਨੇ ਅਹੁਦਾ ਸੰਭਾਲਿਆ ਤਾਂ ਦੂਜੇ ਪਾਸੇ ਉਸੇ ਮੰਚ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਦਾ ਦਰਦ ਵੀ ਛਲਕਿਆ। ਚੰਡੀਗੜ੍ਹ ਸਥਿਤ ਕਾਂਗਰਸ ਭਵਨ (Congress Bhawan) ਵਿਚ ਰੱਖੇ ਤਾਜਪੋਸ਼ੀ ਸਮਾਗਮ (elevation ceremony)ਵਿਚ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੰਬੋਧਨ ਦੌਰਾਨ ਵੱਡੀਆਂ ਗੱਲਾਂ ਆਖੀਆਂ। ਭਰੇ ਮੰਚ ’ਤੇ ਕੈਪਟਨ ਅਮਰਿੰਦਰ ਸਿੰਘ (Captain Amarinder Singh)ਦੇ ਸਾਹਮਣੇ ਜਾਖੜ ਨੇ ਹਰੀਸ਼ ਰਾਵਤ (Harish Rawat) ਨੂੰ ਕਿਹਾ ਕਿ ਮੇਰਾ ਸੁਨੇਹਾ ਸੋਨੀਆ ਗਾਂਧੀ (Sonia Gandhi) ਅਤੇ ਰਾਹੁਲ ਗਾਂਧੀ ਕੋਲ ਲੈ ਕੇ ਜਾਓ ਅਤੇ ਉਨ੍ਹਾਂ ਆਖੋ ਕਿ ਜੇਕਰ ਕਾਂਗਰਸ ਨੇ ਦੁਬਾਰਾ ਉੱਠਣਾ ਹੈ ਤਾਂ ਉਸ ਦਾ ਰਸਤਾ ਪੰਜਾਬ ’ਚੋਂ ਹੋ ਕੇ ਜਾਂਦਾ ਹੈ ਅਤੇ ਪੰਜਾਬ ਦੇ ਕੋਟਕਪੂਰਾ ਰਾਹੀਂ ਹੀ ਕਾਂਗਰਸ ਮੁੜ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋ ਸਕਦੀ ਹੈ। ਜਾਖੜ ਨੇ ਕਿਹਾ ਕਿ ਸਾਡੇ ਤੋਂ ਸਾਡੀਆਂ ਗੱਲਾਂ ਲੋਕਾਂ ਤਕ ਨਹੀਂ ਪਹੁੰਚਾਈਆਂ ਗਈਆਂ ਅਤੇ ਜਦੋਂ ਤਕ ਵਰਕਰਾਂ ਨੂੰ ਇਹ ਨਹੀਂ ਪਤਾ ਲੱਗੇਗਾ ਕਿ ਪੰਜਾਬ ਵਿਚ ਬਾਬੂਆਂ ਦੀ ਨਹੀਂ ਸਗੋਂ ਸਾਡੀ ਸਰਕਾਰ ਹੈ ਉਦੋਂ ਤਕ ਗੱਲ ਨਹੀਂ ਬਣਨੀ। ਹੋਰ ਪੜ੍ਹੋ: ਨਵਜੋਤ ਸਿੱਧੂ ਦੇ ਸਿਰ ‘ਪ੍ਰਧਾਨਗੀ’ ਦਾ ਤਾਜ , 4 ਕਾਰਜਕਾਰੀ ਪ੍ਰਧਾਨਾਂ ਸਮੇਤ ਸਿੱਧੂ ਨੇ ਸੰਭਾਲਿਆ ਅਹੁਦਾ ਇਸ ਦੌਰਾਨ ਜਾਖੜ ਨੇ ਕਿਹਾ ਕਿ ਕਾਂਗਰਸ ਵਿਚ ਰੁੱਸਣ ਦੀ ਰਿਵਾਇਤ ਬਣ ਗਈ ਹੈ। ਰੰਧਾਵਾ ਨਾਲ ਮਲਾਲ ਕਰਦਿਆਂ ਉਨ੍ਹਾਂ ਕਿਹਾ ਕਿ ਤੁਸੀਂ ਸਾਰਿਆਂ ਨੂੰ ਮਨਾਉਂਦੇ ਹੋ ਪਰ ਤੁਹਾਨੂੰ ਜਾਖੜ ਨਹੀਂ ਯਾਦ ਆਇਆ। ਜਾਖੜ ਦੇ ਬਿਆਨ 'ਤੇ ਬੰਟੀ ਰੋਮਾਣਾ ਦਾ ਵਾਰ- ਸੁਨੀਲ ਜਾਖੜ ਦੇ ਇਸ ਬਿਆਨ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮਲਾ ਕੀਤਾ ਗਿਆ। ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਟਵੀਟ ਕਰ ਜਾਖੜ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਜਾਖੜ ਦਾ ਬਿਆਨ ਸ਼ਰਮਨਾਕ, ਘਿਨੌਣਾ ਤੇ ਦੁਖਦਾਈ ਹੈ। ਕਾਂਗਰਸ ਲਈ ਬਹਿਬਲ ਤੇ ਕੋਟਕਪੂਰਾ ਸਿਰਫ ਸੱਤਾ ਦਾ ਰਸਤਾ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਤਾਜਪੋਸ਼ੀ ਕਾਂਗਰਸ ਭਵਨ, ਸੈਕਟਰ 15, ਚੰਡੀਗੜ੍ਹ ਵਿਖੇ ਹੋਈ ਹੈ। ਇਸ ਦੌਰਾਨ ਨਵਜੋਤ ਸਿੱਧੂ ਦੇ ਨਾਲ ਥਾਪੇ ਗਏ 4 ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਨੇ ਵੀ ਆਪਣਾ ਅਹੁਦਾ ਸੰਭਾਲ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ (Captain Amarinder Singh) ਅਤੇ ਨਵਜੋਤ ਸਿੱਧੂ ਲੰਬੇ ਅਰਸੇ ਬਾਅਦ ਇਕੱਠਿਆਂ ਨਜ਼ਰ ਆਏ ਹਨ। -PTC News


Top News view more...

Latest News view more...