ਸੁਨੀਲ ਜਾਖੜ ਦਾ ਪੰਜਾਬ ਕਾਂਗਰਸ ਕਲੇਸ਼ 'ਤੇ ਦਿੱਤਾ ਵੱਡਾ ਬਿਆਨ, ਕਿਹਾ 'ਬਸ ਹੁਣ ਬਹੁਤ ਹੋ ਗਿਆ'

By Riya Bawa - September 30, 2021 2:09 pm

ਚੰਡੀਗੜ੍ਹ- ਪੰਜਾਬ ਵਿਚ ਕਾਂਗਰਸ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਸੁਨੀਲ ਜਾਖੜ ਨੇ ਟਵੀਟ ਵਿਚ ਨਵਜੋਤ ਸਿੱਧੂ ਉਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ CM ਦੇ ਕੰਮ 'ਚ ਦਖਲਅੰਦਾਜੀ ਬੰਦ ਹੋਵੇ ਅਤੇ AG ਤੇ DGP ਦੀ ਨਿਯੁਕਤੀ 'ਤੇ ਸਵਾਲ ਚੁਕਣਾ ਗਲਤ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਵਾਰ ਵਾਰ ਏਜੀ ਅਤੇ ਡੀਜੀਪੀ ਦੀਆਂ ਨਿਯੁਕਤੀਆਂ ਦੇ ਮੁੱਦੇ ਤੇ ਚੁੱਕੇ ਗਏ ਸਵਾਲ ਅਸਲ ਵਿਚ ਮੁੱਖ ਮੰਤਰੀ ਅਤੇ ਹੋਮ ਮਨਿਸਟਰ ਦੀ ਨੇਕ-ਨੀਤੀ ਅਤੇ ਯੋਗਤਾ ਉਤੇ ਸਵਾਲੀਆ ਨਿਸ਼ਾਨ ਲਾਉਣਾ ਹੈ। ਇਸ ਮਾਮਲੇ ਦਾ ਨਿਪਟਾਰਾ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਕਿਹਾ ਹੈ ਕਿ ਬੱਸ ਹੁਣ ਬਹੁਤ ਹੋ ਗਿਆ, ਮੁੱਖ ਮੰਤਰੀ ਦੀ ਸੱਤਾ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ 'ਤੇ ਰੋਕ ਲੱਗਣੀ ਚਾਹੀਦੀ ਹੈ। "ਏਜੀ ਅਤੇ ਡੀਜੀਪੀ ਦੀ ਚੋਣ 'ਤੇ ਲਗਾਏ ਜਾ ਰਹੇ ਇਲਜ਼ਾਮਾਂ ਦੀ ਆੜ ਵਿੱਚ ਅਸਲ 'ਚ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਇਮਾਨਦਾਰੀ/ਯੋਗਤਾ' 'ਤੇ ਸਵਾਲ ਚੁੱਕੇ ਜਾ ਰਹੇ ਹਨ।"

ਗੌਰਤਲਬ ਹੈ ਕਿ  ਨਵਜੋਤ ਸਿੱਧੂ ਨੇ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ। ਚਰਨਜੀਤ ਸਿੰਘ ਚੰਨੀ ਨੂੰ ਸੀਐਮ ਬਣਾਏ ਜਾਣ ਤੋਂ ਬਾਅਦ ਲੱਗ ਰਿਹਾ ਸੀ ਕਿ ਪੰਜਾਬ ਕਾਂਗਰਸ ਵਿਚ ਸੱਭ ਕੁੱਝ ਠੀਕ ਹੋ ਗਿਆ ਹੈ ਪਰ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਇਕ ਵਾਰ ਫੇਰ ਸਿਆਸੀ ਭੁਚਾਲ ਆ ਗਿਆ ਹੈ।

ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚੰਨੀ ਵਿਚਾਲੇ ਅੱਜ ਦੁਪਹਿਰੇ 3 ਵਜੇ ਪੰਜਾਬ ਭਵਨ 'ਚ ਹੋਵੇਗੀ ਮੀਟਿੰਗ

ਦੱਸਣਯੋਗ ਹੈ ਕਿ ਦੂਜੇ ਪਾਸੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਅੱਜ 3 ਵਜੇ ਪੰਜਾਬ ਦੇ ਮੁੱਖ ਮੰਤਰੀ ਚਰਮਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨਗੇ। ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।

-PTC News

adv-img
adv-img