ਸੰਨੀ ਦਿਓਲ ਨੇ ਕੈਪਟਨ 'ਤੇ ਲਾਇਆ ਵੱਡਾ ਇਲਜ਼ਾਮ,ਕੈਪਟਨ ਨੂੰ ਚਿੱਠੀ ਲਿਖ ਕੇ ਕੀਤੀ ਇਹ ਅਪੀਲ

By Shanker Badra - November 12, 2020 12:11 pm

ਸੰਨੀ ਦਿਓਲ ਨੇ ਕੈਪਟਨ 'ਤੇ ਲਾਇਆ ਵੱਡਾ ਇਲਜ਼ਾਮ,ਕੈਪਟਨ ਨੂੰ ਚਿੱਠੀ ਲਿਖ ਕੇ ਕੀਤੀ ਇਹ ਅਪੀਲ:ਗੁਰਦਾਸਪੁਰ : ਬਾਲੀਵੁੱਡ ਅਦਾਕਾਰ 'ਤੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਿੰਘ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਪੰਜਾਬ 'ਚ ਰੇਲ ਆਵਾਜਾਈ ਬਹਾਲ ਕਰਾਉਣ 'ਚ ਕੇਂਦਰ ਸਰਕਾਰ ਦੀ ਮਦਦ ਕੀਤੀ ਜਾਵੇ। ਸੰਨੀ ਦਿਉਲ ਨੇ ਮੁੱਖ ਮੰਤਰੀ ਕੈਪਟਨ ਨੂੰ ਚਿੱਠੀ ਲਿਖ ਕੇ ਕਿਹਾ ਅਰਥਵਿਵਸਥਾ ਨੂੰ ਬਚਾਉਣ ਲਈ ਸਮੁੱਚੀ ਰੇਲ ਸੇਵਾ ਯਕੀਨੀ ਬਣਾਉਣੀ ਚਾਹੀਦੀ ਹੈ।

Sunny Deol appeal to the Captain Amarinder by writing letter to vacate the railway tracks ਸੰਨੀ ਦਿਓਲ ਨੇਕੈਪਟਨ 'ਤੇ ਲਾਇਆ ਵੱਡਾ ਇਲਜ਼ਾਮ,ਕੈਪਟਨ ਨੂੰ ਚਿੱਠੀ ਲਿਖ ਕੇਕੀਤੀ ਇਹ ਅਪੀਲ

ਸੰਨੀ ਦਿਉਲ ਨੇ ਕਿਹਾ 50 ਦਿਨਾਂ ਤੋਂ ਕਿਸਾਨਾਂ ਵੱਲੋਂ ਰੇਲ ਅਤੇ ਸੜਕ ਆਵਾਜਾਹੀ ਰੋਕੀ ਗਈ ਹੈ। ਇਸ ਦਾ ਬੁਰਾ ਅਸਰ ਪ੍ਰਦੇਸ਼ ਦੇ ਵਪਾਰ,ਕਾਰੋਬਾਰ,ਕਿਸਾਨ ਦੇ ਨਾਲ ਸਰਕਾਰ ਦੀ ਆਮਦਨ ਤੇ ਵੀ ਪਿਆ ਹੈ। ਸੂਬੇ ਦੇ ਅਰਥਚਾਰਾ ਬੁਰੀ ਤਰ੍ਹਾਂ ਪ੍ਰਭਾਵੀ ਹੋਇਆ ਹੈ,ਵਪਾਰ,ਕਾਰੋਬਾਰ ਅਤੇ ਉਦਯੋਗ ਦੇ ਨਾਲ ਐਕਸਪੋਰਟ ਵੀ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਿਆ ਹੈ।

Sunny Deol appeal to the Captain Amarinder by writing letter to vacate the railway tracks ਸੰਨੀ ਦਿਓਲ ਨੇਕੈਪਟਨ 'ਤੇ ਲਾਇਆ ਵੱਡਾ ਇਲਜ਼ਾਮ,ਕੈਪਟਨ ਨੂੰ ਚਿੱਠੀ ਲਿਖ ਕੇਕੀਤੀ ਇਹ ਅਪੀਲ

ਸੰਨੀ ਦਿਉਲ ਨੇ ਕਿਹਾ ਕਿ ਕਿਸਾਨ ਅੰਦੋਲਨ ਨਾਲ ਕਿੰਨਾਂ ਜ਼ਿਆਦਾ ਨੁਕਸਾਨ ਹੋਇਆ ਹੈ, ਰੇਲਵੇ ਬੋਰਡ ਦੀ ਜ਼ਰੂਰਤ ਦੇ ਹਿਸਾਬ ਨਾਲ ਰੇਲ ਟਰੈਕ ਮੁਹੱਈਆ ਕਰਵਾਏ ਜਾਣ ਤਾਂ ਜੋ ਪੰਜਾਬਿਆਂ ਅਤੇ ਪੰਜਾਬ ਦਾ ਆਰਥਿਕ ਨੁਕਸਾਨ ਨਾ ਹੋਵੇ,ਅੰਦੋਲਨ ਲੋਕਤਾਂਤਰਿਕ ਹੱਕ ਹੈ ,ਇਸ ਦੀ ਵਜ੍ਹਾਂ ਕਰਕੇ ਦੂਜੇ ਲੋਕਾਂ ਦੀ ਆਮਦਨ ਦਾ ਸਾਧਨ ਬੰਦ ਨਹੀਂ ਹੋਣਾ ਚਾਹੀਦਾ ਹੈ।

Sunny Deol appeal to the Captain Amarinder by writing letter to vacate the railway tracks ਸੰਨੀ ਦਿਓਲ ਨੇਕੈਪਟਨ 'ਤੇ ਲਾਇਆ ਵੱਡਾ ਇਲਜ਼ਾਮ,ਕੈਪਟਨ ਨੂੰ ਚਿੱਠੀ ਲਿਖ ਕੇਕੀਤੀ ਇਹ ਅਪੀਲ

ਕੋਰੋਨਾ ਦੀ ਮਾਰ ਝੱਲ ਰਹੇ ਪੰਜਾਬ ਭਰ ਦੇ ਛੋਟੇ ਅਤੇ ਵੱਡੇ ਵਪਾਰੀਆਂ ਨੂੰ ਉਮੀਦ ਸੀ ਤਿਉਹਾਰਾਂ ਵਿੱਚ ਵਪਾਰ ਮੁੜ ਤੋਂ ਰਫ਼ਤਾਰ ਫੜੇਗਾ ਪਰ ਰੇਲ ਅੰਦੋਲਨ ਦੀ ਵਜ੍ਹਾਂ ਕਰਕੇ ਸਭ ਕੁੱਝ ਖ਼ਤਮ ਹੋ ਗਿਆ, ਸੰਨੀ ਦਿਉਲ ਨੇ ਕਿਹਾ ਕਿਸਾਨ ਵੀ ਇਸ ਅੰਦੋਲਨ ਦੇ ਨਾਲ ਪ੍ਰਭਾਵਿਤ ਹੋਏ ਹਨ,ਕਣਕ ਅਤੇ ਆਲੂ ਦੀ ਬਿਜਾਈ ਦੇ ਲਈ ਜ਼ਰੂਰੀ ਯੂਰੀਆ ਨਹੀਂ ਆ ਰਿਹਾ ਹੈ।

ਉਨ੍ਹਾਂ ਨੇ ਕਿਸਾਨਾਂ ਨੂੰ 13 ਨਵੰਬਰ ਨੂੰ ਕੇਂਦਰ ਸਰਕਾਰ ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸੰਨੀ ਦਿਉਲ ਨੇ ਟਵੀਟ ਕਰਦੇ ਹੋਏ ਕਿਹਾ 'ਇਤਿਹਾਸ ਗਵਾਹ ਹੈ ਕਿ ਵੱਡੀ ਤੋਂ ਵੱਡੀ ਮੁਸ਼ਕਲ ਅਤੇ ਵਿਵਾਦ ਦਾ ਹੱਲ ਗੱਲਬਾਤ ਨਾਲ ਨਿਕਲ ਜਾਂਦਾ ਹੈ,ਮੈਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਕੀ ਉਹ ਕੇਂਦਰ ਸਰਕਾਰ ਦੇ ਸੱਦੇ ਨੂੰ ਕਬੂਲ ਕਰਨ ਅਤੇ ਇਸ ਦੇ ਹੱਲ ਵੱਲ ਕਦਮ ਵਧਾਉਣ। '
-PTCNews

adv-img
adv-img