ਚੋਣ ਲੜਨ ‘ਤੇ ਸੰਨੀ ਦਿਓਲ ਨੂੰ ਪਿਤਾ ਧਰਮਿੰਦਰ ਨੇ ਦਿੱਤੀਆਂ ਸ਼ੁੱਭਕਾਮਨਾਵਾਂ, ਪੜ੍ਹੋ ਖ਼ਬਰ

sunny
ਚੋਣ ਲੜਨ 'ਤੇ ਸੰਨੀ ਦਿਓਲ ਨੂੰ ਪਿਤਾ ਧਰਮਿੰਦਰ ਨੇ ਦਿੱਤੀਆਂ ਸ਼ੁੱਭਕਾਮਨਾਵਾਂ, ਪੜ੍ਹੋ ਖ਼ਬਰ

ਚੋਣ ਲੜਨ ‘ਤੇ ਸੰਨੀ ਦਿਓਲ ਨੂੰ ਪਿਤਾ ਧਰਮਿੰਦਰ ਨੇ ਦਿੱਤੀਆਂ ਸ਼ੁੱਭਕਾਮਨਾਵਾਂ, ਪੜ੍ਹੋ ਖ਼ਬਰ,ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ। ਜਿਸ ਦੌਰਾਨ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਲੋਕ ਸਭਾ ਚੋਣਾਂ 2019 ਲਈ ਪੰਜਾਬ ‘ਚ ਗੁਰਦਾਸਪੁਰ ਸੰਸਦ ਸੀਟ ਤੋਂ ਚੋਣ ਲੜਨ ਲਈ ਭਾਜਪਾ ਉਮੀਦਵਾਰ ਅਭਿਨੇਤਾ ਸੰਨੀ ਦਿਓਲ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਭਰਨਗੇ।

sunny
ਚੋਣ ਲੜਨ ‘ਤੇ ਸੰਨੀ ਦਿਓਲ ਨੂੰ ਪਿਤਾ ਧਰਮਿੰਦਰ ਨੇ ਦਿੱਤੀਆਂ ਸ਼ੁੱਭਕਾਮਨਾਵਾਂ, ਪੜ੍ਹੋ ਖ਼ਬਰ

ਹੋਰ ਪੜ੍ਹੋ:ਲੋਕ ਸਭਾ ਚੋਣਾਂ ਦੀ ਤਾਰੀਖ਼ ਦਾ ਹੋਇਆ ਐਲਾਨ

ਇਸ ਤੋਂ ਪਹਿਲਾਂ ਉਹ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ ਵੱਖ-ਵੱਖ ਗੁਰੂਧਾਮਾਂ ‘ਚ ਨਤਮਸਤਕ ਹੋਏ। ਕੁਝ ਘੰਟੇ ਪਹਿਲਾਂ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਤੇ ਬਾਲੀਵੁੱਡ ਦੇ ਹੀਮੈਨ ਯਾਨੀ ਕਿ ਧਰਮਿੰਦਰ ਦਾ ਕੁਮੈਂਟ ਆਇਆ ਹੈ।

sunny
ਚੋਣ ਲੜਨ ‘ਤੇ ਸੰਨੀ ਦਿਓਲ ਨੂੰ ਪਿਤਾ ਧਰਮਿੰਦਰ ਨੇ ਦਿੱਤੀਆਂ ਸ਼ੁੱਭਕਾਮਨਾਵਾਂ, ਪੜ੍ਹੋ ਖ਼ਬਰ

ਧਰਮਿੰਦਰ ਵਲੋਂ ਕੀਤਾ ਗਿਆ ਕੁਮੈਂਟ ਲੋਕਾਂ ਵਲੋਂ ਕਾਫੀ ਲਾਈਕ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਧਰਮਿੰਦਰ ਨੇ ਸੰਨੀ ਦਿਓਲ ਦੀ ਤਸਵੀਰ ‘ਤੇ ਕੁਮੈਂਟ ਕਰਦੇ ਹੋਏ ਲਿਖਿਆ, ”ਗੁੱਡ ਲੱਕ ਮੇਰੇ ਬੇਟੇ, ਜਿਵੇਂ ਮੈਂ ਬੀਕਾਨੇਰ ਲਈ ਕੀਤਾ ਤੇ ਹੁਣ ਇਹ ਤੇਰੀ ਕਿਸਮਤ ਹੈ ਕਿ ਹੁਣ ਤੂੰ ਆਪਣੀ ਮਾਂ ਭੂਮੀ ਲਈ ਈਮਾਨਦਾਰੀ ਤੇ ਦ੍ਰਿੜਤਾ ਨਾਲ ਸੇਵਾ ਕਰ ਸਕਦਾ ਹੈ…ਤੇਰੇ ਲਈ ਮੇਰੀਆਂ ਸ਼ੁੱਭਕਾਮਾਨਵਾਂ…”।

 

View this post on Instagram

 

A post shared by Sunny Deol (@iamsunnydeol) on

ਹੋਰ ਪੜ੍ਹੋ:ਬਾਲੀਵੁੱਡ ਅਦਾਕਾਰ ਸੰਨੀ ਦਿਓਲ ਭਾਜਪਾ ‘ਚ ਹੋਏ ਸ਼ਾਮਲ, ਗੁਰਦਾਸਪੁਰ ਤੋਂ ਚੋਣ ਲੜਨਾ ਤੈਅ

ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੇ ਟਿਕਟ ‘ਤੇ ਚੋਣ ਲੜਨ ਜਾ ਰਹੇ ਹਨ। 29 ਅਪ੍ਰੈਲ ਨੂੰ ਉਹ ਆਪਣਾ ਨਾਮਜ਼ਦਗੀ ਦਾਖਲ ਕਰਨਗੇ।

-PTC News