ਖੇਤੀ ਆਰਡੀਨੈਂਸਾਂ ਦੀ ਹਿਮਾਇਤ ਕਰਕੇ ਬੁਰੇ ਫ਼ਸੇ ਸੰਨੀ ਦਿਓਲ, ਕਿਸਾਨਾਂ ਨੇ ਕੀਤਾ ਇਹ ਐਲਾਨ    

By Shanker Badra - September 21, 2020 6:09 pm

ਖੇਤੀ ਆਰਡੀਨੈਂਸਾਂ ਦੀ ਹਿਮਾਇਤ ਕਰਕੇ ਬੁਰੇ ਫ਼ਸੇ ਸੰਨੀ ਦਿਓਲ, ਕਿਸਾਨਾਂ ਨੇ ਕੀਤਾ ਇਹ ਐਲਾਨ :ਗੁਰਦਾਸਪੁਰ : ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਲਿਆਂਦੇ ਗਏ ਤਿੰਨ ਆਰਡੀਨੈਂਸਾਂ ਖਿਲਾਫ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਮੋਰਚਾ ਖੋਲਿਆ ਹੋਇਆ ਹੈ ਤੇ ਲਗਾਤਾਰ ਕਿਸਾਨ ਇਹਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਬੀਜੇਪੀ ਨੂੰ ਛੱਡ ਹਰ ਪਾਰਟੀ ਆਰਡੀਨੈਂਸ ਵਿਰੁੱਧ ਕਿਸਾਨਾਂ ਨਾਲ ਡੱਟ ਗਈ ਹੈ। ਵੀਰਵਾਰ ਨੂੰ ਲੋਕ ਸਭਾ 'ਚ ਇਹ ਤਿੰਨੇ ਬਿੱਲ ਪਾਸ ਕਰ ਦਿੱਤੇ ਗਏ ,ਜਿਸ ਨੂੰ ਲੈ ਕੇ ਕਿਸਾਨਾਂ ਦਾ ਰੋਸ ਹੋਰ ਵਧ ਗਿਆ ਹੈ।

ਖੇਤੀਬਾੜੀ ਆਰਡੀਨੈਂਸਾਂ ਦੀ ਹਿਮਾਇਤ ਕਰਕੇ ਬੁਰੇ ਫ਼ਸੇ ਸੰਨੀ ਦਿਓਲ, ਕਿਸਾਨਾਂ ਨੇ ਇਹ ਐਲਾਨ

ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਨੇ ਸ਼ੁੱਕਰਵਾਰ ਨੂੰ ਵਿਵਾਦਪੂਰਨ ਖੇਤੀਬਾੜੀ ਆਰਡੀਨੈਂਸਾਂ ਦਾ ਸਮਰਥਨ ਕੀਤਾ ਹੈ। ਆਰਡੀਨੈਂਸ ਪਾਸ ਹੋਣ 'ਤੇ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਨੇ ਟਵੀਟ ਕਰਦਿਆਂ ਲਿਖਿਆ 'ਭਾਰਤ ਸਰਕਾਰ ਨੇ ਇਸ ਗੱਲ ਨੂੰ ਮਾਨਤਾ ਦਿੱਤੀ ਹੈ ਕਿ ਕਿਸਾਨ ਆਪਣੀ ਖੇਤੀ ਉਤਪਾਦਾਂ ਨੂੰ ਆਪਣੀ ਪਸੰਦ ਦੀ ਜਗ੍ਹਾ 'ਤੇ ਬਿਹਤਰ ਕੀਮਤ 'ਤੇ ਵੇਚ ਸਕਦੇ ਹਨ, ਜਿਸ ਨਾਲ ਸੰਭਾਵਿਤ ਖਰੀਦਦਾਰਾਂ ਦੀ ਸੰਖਿਆ ਵਧੇਗੀ।'

ਖੇਤੀਬਾੜੀ ਆਰਡੀਨੈਂਸਾਂ ਦੀ ਹਿਮਾਇਤ ਕਰਕੇ ਬੁਰੇ ਫ਼ਸੇ ਸੰਨੀ ਦਿਓਲ, ਕਿਸਾਨਾਂ ਨੇ ਇਹ ਐਲਾਨ

ਗੁਰਦਾਸਪੁਰ ਤੋਂ ਭਾਜਪਾ ਸਾਂਸਦ ਸੰਨੀ ਦਿਓਲ ਨੂੰ ਗੁਰਦਾਸਪੁਰ ਦੇ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਪੁੱਤਰ ਹੋਣ ਕਾਰਨ ਸੰਨੀ ਦਿਓਲ ਨੂੰ ਕਿਸਾਨਾਂ ਦੀ ਹਿਮਾਇਤ ਕਰਦੇ ਹੋਏ ਬਿਲ ਦਾ ਵਿਰੋਧ ਕਰਨਾ ਚਾਹੀਦਾ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਦਾ ਢਾਈ ਕਿਲੋ ਦਾ ਹੱਥ ਸਿੱਧਾ ਕਿਸਾਨਾਂ ਦੇ ਸੀਨੇ 'ਤੇ ਵੱਜਿਆ ਹੈ। ਗੁਰਦਾਸਪੁਰ ਦੇ ਲੋਕਾਂ ਨੇ ਕਿਹਾ ਕਿ ਉਹ ਸੰਨੀ ਦਿਓਲ ਨੂੰ ਹੁਣ ਇੱਥੇ ਵੜਨ ਨਹੀਂ ਦੇਣਗੇ।

ਖੇਤੀਬਾੜੀ ਆਰਡੀਨੈਂਸਾਂ ਦੀ ਹਿਮਾਇਤ ਕਰਕੇ ਬੁਰੇ ਫ਼ਸੇ ਸੰਨੀ ਦਿਓਲ, ਕਿਸਾਨਾਂ ਨੇ ਇਹ ਐਲਾਨ

ਉਨ੍ਹਾਂ ਕਿਹਾ ਕਿ ਬਿੱਲ ਪਾਸ ਕਰਕੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਇਹ ਬਿੱਲ ਕਿਸਾਨ ਸੁਧਾਰ ਬਿੱਲ ਨਹੀਂ ਸਗੋਂ ਕਿਸਾਨ ਵਿਰੋਧੀ ਬਿੱਲ ਹੈ, ਜਿਸ ਨਾਲ ਕਿਸਾਨਾਂ ਦੀ ਜ਼ਿੰਦਗੀ ਤਬਾਹ ਹੋ ਜਾਏਗੀ। ਦੂਜੇ ਪਾਸੇ ਦਲੇਰ ਮਹਿੰਦੀ ਵੱਲੋਂ ਕਿਸਾਨ ਬਿੱਲ ਦਾ ਸਮਰਥਨ ਕਰਨ ‘ਤੇ ਕਿਸਾਨਾਂ ਨੇ ਕਿਹਾ ਕਿ ਉਸ ਨੂੰ ਖੇਤੀ ਬਾਰੇ ਕੁਝ ਨਹੀਂ ਪਤਾ ਤੇ ਪੰਜਾਬ ਦੇ ਲੋਕ ਉਸ ਨੂੰ ਮੁਆਫ ਨਹੀਂ ਕਰਨਗੇ।
-PTCNews

adv-img
adv-img