ਮੁੱਖ ਖਬਰਾਂ

ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪਹੁੰਚੇ ਪਿਤਾ ਧਰਮਿੰਦਰ , ਦਿੱਤਾ ਇਹ ਵੱਡਾ ਬਿਆਨ

By Shanker Badra -- May 10, 2019 4:05 pm -- Updated:Feb 15, 2021

ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪਹੁੰਚੇ ਪਿਤਾ ਧਰਮਿੰਦਰ , ਦਿੱਤਾ ਇਹ ਵੱਡਾ ਬਿਆਨ:ਅੰਮ੍ਰਿਤਸਰ :ਇਸ ਵੇਲੇ ਦੇਸ਼ ਭਰ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਹੌਲ ਗਰਮਾਇਆ ਹੋਇਆ ਹੈ।ਉਥੇ ਹੀ ਪੰਜਾਬ ‘ਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਮਹੌਲ ਭੱਖਿਆ ਹੋਇਆ ਹੈ।ਪੰਜਾਬ ਵਿਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ।ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋ ਗੁਰਦਾਸਪੁਰ ਦੀ ਸੀਟ ਨੂੰ ਸਾਰੀਆਂ ਨਾਲੋਂ ਹੌਟ ਸੀਟ ਮਨੀ ਜਾ ਰਹੀ ਹੈ ਕਿਉਂਕਿ ਇਸ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਤੇ ਫ਼ਿਲਮੀ ਸਟਾਰ ਸੰਨੀ ਦਿਓਲ ਚੋਣ ਮੈਦਾਨ ਵਿਚ ਹਨ।

Sunny Deol favor Election campaign Amritsar airport Arrived father Dharmendra
ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪਹੁੰਚੇ ਪਿਤਾ ਧਰਮਿੰਦਰ , ਦਿੱਤਾ ਇਹ ਵੱਡਾ ਬਿਆਨ

ਇਸ ਦੌਰਾਨ ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪਿਤਾ ਧਰਮਿੰਦਰ ਵੀ ਪੰਜਾਬ ਪਹੁੰਚ ਗਏ ਹਨ।ਸੰਨੀ ਦਿਓਲ ਦੇ ਪਿਤਾ ਅਤੇ ਫ਼ਿਲਮ ਅਦਾਕਾਰ ਧਰਮਿੰਦਰ ਦਿਓਲ ਇਸ ਵੇਲੇ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਂਮਾਂਤਰੀ ਹਵਾਈ ਅੱਡੇ 'ਤੇ ਪਹੁੰਚੇ ਹਨ।ਇਸ ਦੌਰਾਨ ਧਰਮਿੰਦਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਨੀ ਦਿਓਲ ਨੂੰ ਰਾਜਨੀਤੀ ਮੈਂ ਸਿਖਾਵਾਂਗਾ।ਉਨ੍ਹਾਂ ਨੇ  ਕਿਹਾ ਕਿ ਲੋਕਾਂ ਦੀ ਸੇਵਾ ਕਰਨੀ ਆਉਣੀ ਚਾਹੀਦੀ ਹੈ ਰਾਜਨੀਤੀ ਦੀ ਲੋੜ ਨਹੀਂ।ਇਸ ਤੋਂ ਬਾਅਦ ਧਰਮਿੰਦਰ ਸਿੱਧਾ ਗੁਰਦਾਸਪੁਰ ਪਹੁੰਚੇਗੇ।

Sunny Deol favor Election campaign Amritsar airport Arrived father Dharmendra
ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪਹੁੰਚੇ ਪਿਤਾ ਧਰਮਿੰਦਰ , ਦਿੱਤਾ ਇਹ ਵੱਡਾ ਬਿਆਨ

ਇਸ ਨਾਲ ਹੀ ਸਿਆਸਤ ਹੋਰ ਵੀ ਗਰਮਾ ਜਾਵੇਗੀ ਕਿਉਂਕਿ ਧਰਮਿੰਦਰ ਦਿਓਲ ਦਾ ਬਾਲੀਵੁੱਡ 'ਚ ਵੱਡਾ ਨਾਂਅ ਹੈ।ਗੁਰਦਾਸਪੁਰ ਦੇ ਲੋਕਾਂ 'ਚ ਪਿਓ -ਪੁੱਤਾਂ ਦੀ ਇਕ ਝਲਕ ਵੇਖਣ ਲਈ ਕਾਫ਼ੀ ਜੋਸ਼ ਹੈ।ਧਰਮਿੰਦਰ ਆਪਣੇ ਪੁੱਤਰ ਸੰਨੀ ਦਿਓਲ ਦੇ ਹੱਕ 'ਚ ਵੋਟਾਂ ਮੰਗੇਗਾ ,ਜਿਸ ਨਾਲ ਸੰਨੀ ਦਿਓਲ ਦੀ ਚੋਣ ਮੁਹਿੰਮ ਨੂੰ ਹੋਰ ਵੀ ਭਰਵਾਂ ਹੁੰਗਾਰਾ ਮਿਲੇਗਾ।ਓਧਰ ਦੂਜੇ ਪਾਸੇ ਸੰਨੀ ਦਿਓਲ ਦੇ ਰੋਡ ਸ਼ੋਅ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵਿਰੋਧੀਆਂ ਦੀ ਨੀਂਦ ਉਡਾਈ ਹੋਈ ਹੈ।ਇਸ ਮੌਕੇ ਸਨੀ ਦਿਓਲ ਭਾਜਪਾ ਵਰਕਰਾਂ ਅਤੇ ਆਪਣੇ ਹਮਾਇਤੀਆਂ ਨਾਲ ਕਾਰਾਂ, ਮੋਟਰਸਾਈਕਲਾਂ ਤੇ ਹੋਰ ਗੱਡੀਆਂ ਨਾਲ ਇਲਾਕੇ 'ਚ ਰੋਡ ਸ਼ੋਅ ਕਰਕੇ ਸਥਾਨਕ ਲੋਕਾਂ ਨੂੰ ਆਪਣੇ ਹੱਕ 'ਚ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।

Sunny Deol favor Election campaign Amritsar airport Arrived father Dharmendra
ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਪਹੁੰਚੇ ਪਿਤਾ ਧਰਮਿੰਦਰ , ਦਿੱਤਾ ਇਹ ਵੱਡਾ ਬਿਆਨ

ਦੱਸ ਦੇਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਕਾਂਗਰਸ ਵੱਲੋਂ ਸੁਨੀਲ ਜਾਖੜ ਅਤੇ ਆਮ ਆਦਮੀ ਪਾਰਟੀ ਵੱਲੋਂ ਪੀਟਰ ਮਸੀਹ ਨੂੰ ਉਮੀਦਵਾਰ ਐਲਾਨਿਆ ਹੈ।ਇਸ ਸੀਟ 'ਤੇ ਹੁਣ ਭਾਜਪਾ ਉਮੀਦਵਾਰ ਸੰਨੀ ਦਿਓਲ ਅਤੇ ਕਾਂਗਰਸ ਦੇ ਸੁਨੀਲ ਜਾਖੜ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਵੇਗਾ ਕਿਉਂਕਿ ਸੰਨੀ ਦਿਓਲ ਦੇ ਆਉਣ ਨਾਲ ਮੁਕਾਬਲਾ ਕਾਫ਼ੀ ਫਸਵਾਂ ਹੋ ਗਿਆ ਹੈ।
-PTCNews