ਚੋਣ ਜਿੱਤਣ ਤੋਂ ਬਾਅਦ ਸੰਨੀ ਦਿਓਲ ਅੱਜ ਪਹਿਲੀ ਵਾਰ ਪਹੁੰਚਣਗੇ ਗੁਰਦਾਸਪੁਰ, ਕਰਨਗੇ ਹਲਕੇ ਦਾ ਦੌਰਾ

ਚੋਣ ਜਿੱਤਣ ਤੋਂ ਬਾਅਦ ਸੰਨੀ ਦਿਓਲ ਅੱਜ ਪਹਿਲੀ ਵਾਰ ਪਹੁੰਚਣਗੇ ਗੁਰਦਾਸਪੁਰ, ਕਰਨਗੇ ਹਲਕੇ ਦਾ ਦੌਰਾ,ਸ੍ਰੀ ਅੰਮ੍ਰਿਤਸਰ ਸਾਹਿਬ: ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਸੰਨੀ ਦਿਓਲ ਅੱਜ ਪਹਿਲੀ ਵਾਰ ਗੁਰਦਾਸਪੁਰ ਪਹੁੰਚਣਗੇ। ਮਿਲੀ ਜਾਣਕਾਰੀ ਮੁਤਾਬਕ ਸੰਨੀ ਦਿਓਲ ਅੱਜ 3.45 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚ ਰਹੇ ਹਨ।

ਇਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੰਨੀ ਦਿਓਲ 3 ਦਿਨ ਰਹਿ ਕੇ ਹਲਕੇ ਦਾ ਦੌਰਾ ਕਰਨਗੇ ਤੇ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕਰਨਗੇ।

ਹੋਰ ਪੜ੍ਹੋ:ਚੋਣਾਂ ਤੋਂ ਬਾਅਦ ਕਾਂਗਰਸ ਦਾ ਲੋਕਾਂ ਨੂੰ ਵੱਡਾ ਝਟਕਾ, ਬਿਜਲੀ ਦਰਾਂ ‘ਚ ਕੀਤਾ ਵਾਧਾ

ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਤੋਂ ਸੰਨੀ ਦਿਓਲ ਭਾਜਪਾ ਵੱਲੋਂ ਜੇਤੂ ਰਹੇ ਹਨ। ਸੰਨੀ ਦਿਓਲ ਨੇ 77,107 ਵੋਟਾਂ ਦੇ ਫਰਕ ਨਾਲ ਇਸ ਸੀਟ ‘ਤੇ ਜਿੱਤ ਹਾਸਲ ਕੀਤੀ ਹੈ।

-PTC News