Fri, Apr 19, 2024
Whatsapp

ਸੰਨੀ ਦਿਓਲ ਨੇ ਸੁਨੀਲ ਜਾਖੜ 'ਤੇ ਕੀਤਾ ਤਿੱਖਾ ਹਮਲਾ , ਮੈਂ ਸਿਆਸਤ ਨਹੀ ਸੇਵਾ ਕਰਾਂਗਾ

Written by  Shanker Badra -- May 08th 2019 08:17 PM
ਸੰਨੀ ਦਿਓਲ ਨੇ ਸੁਨੀਲ ਜਾਖੜ 'ਤੇ ਕੀਤਾ ਤਿੱਖਾ ਹਮਲਾ , ਮੈਂ ਸਿਆਸਤ ਨਹੀ ਸੇਵਾ ਕਰਾਂਗਾ

ਸੰਨੀ ਦਿਓਲ ਨੇ ਸੁਨੀਲ ਜਾਖੜ 'ਤੇ ਕੀਤਾ ਤਿੱਖਾ ਹਮਲਾ , ਮੈਂ ਸਿਆਸਤ ਨਹੀ ਸੇਵਾ ਕਰਾਂਗਾ

ਸੰਨੀ ਦਿਓਲ ਨੇ ਸੁਨੀਲ ਜਾਖੜ 'ਤੇ ਕੀਤਾ ਤਿੱਖਾ ਹਮਲਾ , ਮੈਂ ਸਿਆਸਤ ਨਹੀ ਸੇਵਾ ਕਰਾਂਗਾ:ਗੁਰਦਾਸਪੁਰ : ਪੰਜਾਬ ਰਾਜ ਅੰਦਰ ਪੈਣ ਵਾਲ਼ੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਜਿਉਂ -ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਉਮੀਦਵਾਰ ਲੋਕਾਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਅਪੀਲ ਕਰ ਰਹੇ ਹਨ।ਹੁਣ ਇਸ ਵੇਲੇ ਪੰਜਾਬ ‘ਚ ਵੱਖ -ਵੱਖ ਪਾਰਟੀਆਂ ਦੇ ਉਮੀਦਵਾਰ ਵੱਖ -ਵੱਖ ਢੰਗ ਤਰੀਕਿਆਂ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ।ਇਸ ਤਰ੍ਹਾਂ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਵੀ ਤਾਬੜਤੋੜ ਪ੍ਰਚਾਰ ਕਰ ਰਹੇ ਹਨ। [caption id="attachment_292994" align="aligncenter" width="300"]Sunny Deol Sunil Jakhar On Statement
ਸੰਨੀ ਦਿਓਲ ਨੇ ਸੁਨੀਲ ਜਾਖੜ 'ਤੇ ਕੀਤਾ ਤਿੱਖਾ ਹਮਲਾ , ਮੈਂ ਸਿਆਸਤ ਨਹੀ ਸੇਵਾ ਕਰਾਂਗਾ[/caption] ਪੰਜਾਬ 'ਚ ਚੋਣਾਂ ਦੇ ਮਾਹੌਲ 'ਚ ਸੰਨੀ ਦਿਓਲ ਦੀ ਐਂਟਰੀ ਤੋਂ ਬਾਅਦ ਸਿਆਸਤ ਭਖ ਗਈ ਹੈ।ਉਨ੍ਹਾਂ ਵੱਲੋਂ ਅੱਜ ਗੁਰਦਾਸਪੁਰ ਵਿਖੇ ਚਰਚ ਅਤੇ ਬਾਰ ਐਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ ਗਈ।ਇਸ ਤੋਂ ਇਲਾਵਾ ਗੁਰਦਾਸਪੁਰ ਤੋਂ ਰੋਡ ਸ਼ੋਅ ਸ਼ੁਰੂ ਹੋ ਕੇ ਗਾਂਧੀ ਕੈਂਪ ,ਸਿੰਬਲੀ ਚੌਂਕ ,ਜੈਲਘਰ ,ਲੱਕੜ ਮੰਡੀ ਹੁੰਦਾ ਹੋਇਆ ਬਟਾਲਾ ਪਹੁੰਚਿਆ।ਇਸ ਰੋਡ ਸ਼ੋਅ ਦੌਰਾਨ ਇਨ੍ਹਾਂ ਇਕੱਠ ਹੁੰਦਾ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਸੰਨੀ ਦਿਓਲ ਦੇ ਨਾਲ ਸੈਲਫੀਆਂ ਲੈਂਦੇ ਨਜ਼ਰ ਆ ਰਹੇ ਹਨ। [caption id="attachment_292993" align="aligncenter" width="300"]Sunny Deol Sunil Jakhar On Statement
ਸੰਨੀ ਦਿਓਲ ਨੇ ਸੁਨੀਲ ਜਾਖੜ 'ਤੇ ਕੀਤਾ ਤਿੱਖਾ ਹਮਲਾ , ਮੈਂ ਸਿਆਸਤ ਨਹੀ ਸੇਵਾ ਕਰਾਂਗਾ[/caption] ਉਨ੍ਹਾਂ ਦੇ ਪਹੁੰਚਣ ਦੀ ਖ਼ਬਰ ਜਦੋਂ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਲੋਕ ਸੰਨੀ ਦਿਓਲ ਨੂੰ ਮਿਲਣ ਲਈ ਤਰਲੋ ਮੱਛੀ ਹੋ ਰਹੇ ਸਨ।ਸੰਨੀ ਦਿਓਲ ਦੇ ਰੋਡ ਸ਼ੋਅ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵਿਰੋਧੀਆਂ ਦੀ ਨੀਂਦ ਉਡਾਈ ਹੋਈ ਹੈ।ਇਸ ਰੋਡ ਸ਼ੋਅ ਦੌਰਾਨ ਨੌਜਵਾਨ ਢੋਲ ਦੇ ਡਗੇ 'ਤੇ ਭੰਗੜੇ ਪਾਊਦੇ ਨੱਚਦੇ ਗਾਊਦੇ ਤੇ ਸੈਲਫੀਆਂ ਲੈਦੇਂ ਹੋਰ ਵੀ ਸਾਨ ਵਧਾ ਰਹੇ ਸਨ।ਇਸ ਤੋਂ ਬਾਅਦ ਸੰਨੀ ਦਿਓਲ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਮੰਦਿਰ ਕਾਲੀ ਦੁਵਾਰਾ ਨਤਮਸਤਕ ਹੋਏ ਹਨ। [caption id="attachment_292992" align="aligncenter" width="300"]Sunny Deol Sunil Jakhar On Statement
ਸੰਨੀ ਦਿਓਲ ਨੇ ਸੁਨੀਲ ਜਾਖੜ 'ਤੇ ਕੀਤਾ ਤਿੱਖਾ ਹਮਲਾ , ਮੈਂ ਸਿਆਸਤ ਨਹੀ ਸੇਵਾ ਕਰਾਂਗਾ[/caption] ਇਸ ਦੌਰਾਨ ਸੰਨੀ ਦਿਓਲ ਨੇ ਕਿਹਾ ਕਿ ਮੈਂ ਇਥੇ ਲੋਕਾਂ ਦੇ ਦਿੱਲ ਜਿੱਤਣ ਆਇਆ ਹਾਂ ਤੇ ਜਿੱਤ ਕੇ ਮੈਂ ਲੋਕਾਂ ਦੀ ਆਵਾਜ਼ ਬਣਾਂਗਾ।ਉਨ੍ਹਾਂ ਨੇ ਕਿਹਾ ਕਿ ਮੈਂ ਸਿਆਸਤ ਨਹੀ ਸੇਵਾ ਕਰਾਂਗਾ।ਸੰਨੀ ਨੇ ਕਿਹਾ ਕਿ ਵਿਰੋਧੀ ਬਹਿਸ ਦਾ ਰੋਲਾ ਪਾਉਂਦੇ ਨੇ ਪਰ ਮੈਂ ਕੰਮ ਨੂੰ ਤਰਜੀਹ ਦਿੰਦਾ ਹਾਂ , ਮੈਂ ਨਹੀਂ ਮੇਰਾ ਕੰਮ ਬੋਲੇਗਾ।ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਨੇ ਮੈਨੂੰ ਪਲਕਾਂ 'ਤੇ ਬਿਠਾਇਆ ਹੈ ,ਜਿਸ ਕਰਕੇ ਮੇਰਾ ਰੋਮ -ਰੋਮ ਹਮੇਸ਼ਾਂ ਰਿਣੀ ਰਹੇਗਾ। [caption id="attachment_292991" align="aligncenter" width="300"]Sunny Deol Sunil Jakhar On Statement
ਸੰਨੀ ਦਿਓਲ ਨੇ ਸੁਨੀਲ ਜਾਖੜ 'ਤੇ ਕੀਤਾ ਤਿੱਖਾ ਹਮਲਾ , ਮੈਂ ਸਿਆਸਤ ਨਹੀ ਸੇਵਾ ਕਰਾਂਗਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਾਲਵੇ ‘ਚ ਕਿਸਾਨਾਂ ਨੂੰ ਕਣਕ ਸਸਤੇ ਭਾਅ ਵੇਚਣ ਲਈ ਕੀਤਾ ਜਾ ਰਿਹਾ ਹੈ ਮਜ਼ਬੂਰ : ਬਿਕਰਮ ਮਜੀਠੀਆ ਦੱਸ ਦੇਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਕਾਂਗਰਸ ਵੱਲੋਂ ਸੁਨੀਲ ਜਾਖੜ ਅਤੇ ਆਮ ਆਦਮੀ ਪਾਰਟੀ ਵੱਲੋਂ ਪੀਟਰ ਮਸੀਹ ਨੂੰ ਉਮੀਦਵਾਰ ਐਲਾਨਿਆ ਹੈ।ਇਸ ਸੀਟ 'ਤੇ ਹੁਣ ਭਾਜਪਾ ਉਮੀਦਵਾਰ ਸੰਨੀ ਦਿਓਲ ਅਤੇ ਕਾਂਗਰਸ ਦੇ ਸੁਨੀਲ ਜਾਖੜ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਵੇਗਾ ਕਿਉਂਕਿ ਸੰਨੀ ਦਿਓਲ ਦੇ ਆਉਣ ਨਾਲ ਮੁਕਾਬਲਾ ਕਾਫ਼ੀ ਫਸਵਾਂ ਹੋ ਗਿਆ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...