ਜਾਣੋ ਕੌਣ ਹੈ ਇੰਡੀਅਨ ਆਈਡਲ 11 ਦਾ ਖਿਤਾਬ ਜਿੱਤਣ ਵਾਲਾ ਸੰਨੀ ਹਿੰਦੁਸਤਾਨੀ

Sunny Hindustani Win Indian Idol Bathinda

ਬਠਿੰਡਾ: ਅਕਸਰ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਜਿਥੇ ਵੀ ਜਾਂਦੇ ਹਨ ਉਥੇ ਹੀ ਆਪਣੀ ਜਿੱਤ ਦੇ ਝੰਡੇ ਗੱਡ ਦਿੰਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਬਠਿੰਡਾ ਦੇ ਗਰੀਬ ਪਰਿਵਾਰ ਨਾਲ ਸਬੰਧਿਤ ਸੰਨੀ ਨੇ ਜਿਸ ਨੇ ਆਪਣੀ ਸਫਲਤਾ ਦੇ ਝੰਡੇ ਗੱਡ ਆਪਣੇ ਮਾਪਿਆਂ ਦਾ ਨਹੀਂ ਸਗੋਂ ਸੂਬੇ ਭਰ ਦਾ ਨਾਮ ਰੋਸ਼ਨ ਕਰ ਦਿੱਤਾ ਹੈ।

Sunny Hindustani Win Indian Idol Bathinda ਦਰਅਸਲ, ਸੰਨੀ ਨੇ ਸੰਗੀਤ ਸ਼ੋਅ ‘ਇੰਡੀਅਨ ਆਈਡਲ-11’ ਦਾ ਖ਼ਿਤਾਬ ਜਿੱਤ ਲਿਆ। ਐਤਵਾਰ ਇੰਡੀਅਨ ਆਈਡਲ-11 ਦਾ ਗ੍ਰੈਂਡ ਫਿਨਾਲੇ ਸੀ, ਜਿਸ ਦਾ ਜੇਤੂ ਸੰਨੀ ਹਿੰਦੁਸਤਾਨੀ ਬਣਿਆ।

ਜਾਣੋ ਕੌਣ ਹੈ ਸੰਨੀ ਹਿੰਦੁਸਤਾਨੀ

ਸੰਨੀ ਹਿੰਦੁਸਤਾਨੀ ਦਾ ਜਨਮ 1998 ‘ਚ ਅਮਰਪੁਰਾ ਬਸਤੀ ਬਠਿੰਡੇ ਪੰਜਾਬ ਵਿਚ ਹੋਇਆ। ਉਹ ਬਚਪਨ ਤੋਂ ਹੀ ਸੰਗੀਤ ਦਾ ਸ਼ੋਕੀਨ ਹੈ। ਉਸ ਨੇ ਆਪਣੀ ਮੁਢਲੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਬਠਿੰਡਾ ਤੋਂ ਪ੍ਰਾਪਤ ਕੀਤੀ। ਉਹ ਸਕੂਲ ਸਮੇ ਦੌਰਾਨ ਹੀ ਸੱਭਿਆਚਾਰਕ ਗਤੀਵਿਧੀਆਂ ਅਤੇ ਸਲਾਨਾ ਪ੍ਰੋਗਰਾਮਾਂ ‘ਚ ਵਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ।

Sunny Hindustani Win Indian Idol Bathinda 6 ਜਮਾਤ ਪੂਰੀ ਹੋਣ ਤੋਂ ਬਾਅਦ ਉਸ ਨੇ ਸਕੂਲ ਛੱਡ ਦਿੱਤਾ ਅਤੇ ਆਪਣੇ ਆਸ ਪਾਸ ਦੇ ਪੈਂਦੇ ਪਿੰਡ ਜਾਂ ਹੋਰ ਕੋਈ ਵੀ ਪ੍ਰੋਗਰਾਮ ਹੁੰਦਾ ਉਸ ਦੇ ਵਿਚ ਗਾਉਣਾ ਸ਼ੁਰੂ ਕਰ ਦਿੱਤਾ। ਉਸਦੀ ਕਲਾ ਨੂੰ ਵੇਖਦੇ ਹੋਏ ਉਸਦੇ ਪਿਤਾ ਨੇ ਉਸਨੂੰ ਹਾਰਮੋਨੀਅਮ ਅਤੇ ਤਬਲਾ ਤੋਹਫੇ ਵਜੋਂ ਦਿੱਤਾ।

ਲੰਬੇ ਸਮੇ ਤੋਂ ਬਿਮਾਰ ਹੋਣ ਕਾਰਨ 2014 ‘ਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਸਾਰੇ ਪਰਿਵਾਰ ਦੀ ਜਿੰਮੇਵਾਰੀ ਉਸ ਦੇ ਮੋਢਿਆਂ ‘ਤੇ ਆ ਗਈ ਜਿਸ ਕਰਕੇ ਉਸਨੇ ਜੁੱਤੇ ਪਾਲਿਸ਼ ਕਰਨ ਦਾ ਕਮ ਸ਼ੁਰੂ ਕਰ ਦਿੱਤਾ ਤੇ ਉਸ ਦੀ ਮਾਂ ਗੁਬਾਰੇ ਵੇਚਣ ਲੱਗੀ।

Sunny Hindustani Win Indian Idol Bathinda ਪਰ ਉਸ ਨੂੰ ਗਾਉਣ ਦਾ ਇਨ੍ਹਾਂ ਸ਼ੌਂਕ ਸੀ ਕਿ ਉਸ ਦੀ ਗਾਇਕੀ ਅੱਗੇ ਸਾਰੀਆਂ ਮੁਸ਼ਕਿਲਾਂ ਨੇ ਗੋਡੇ ਟੇਕ ਦਿੱਤੇ ਤੇ ਉਸ ਨੂੰ ਭਾਰਤ ਦੇ ਮਸ਼ਹੂਰ ਰਿਆਲਟੀ ਸ਼ੋਅ ‘ ਇੰਡੀਅਨ ਆਈਡਲ ਸੀਜ਼ਨ 11 ‘ਚ ਗਾਉਣ ਦਾ ਮੌਕਾ ਮਿਲਿਆ। ਇਸ ਸ਼ੋਅ ਦੌਰਾਨ ਨੂਰਸਤ ਫਤਿਹ ਅਲੀ ਖਾਨ ਦੇ ਗਾਣਾ ‘ਆਫ਼ਰੀਨ ਆਫ਼ਰੀਨ’ ਗਾਉਣ ‘ਤੇ ਜੱਜਾਂ ਵੱਲੋਂ ਬਹੁਤ ਜ਼ਿਆਦਾ ਮਾਣ ਅਤੇ ਅਸੀਸਾਂ ਮਿਲੀਆਂ ਸਨ, ਜਿਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਇਸ ਸ਼ੋਅ ਦਾ ਵਿਜੇਤਾ ਬਣਿਆ।

-PTC News