ਹੋਰ ਖਬਰਾਂ

ਸੰਨੀ ਲਿਓਨ ਨੇ ਮੁੰਬਈ 'ਚ ਖਰੀਦਿਆ ਆਲੀਸ਼ਾਨ ਘਰ , ਕੀਮਤ ਜਾਣਕੇ ਉੱਡ ਜਾਣਗੇ ਹੋਸ਼   

By Shanker Badra -- April 08, 2021 5:05 pm

ਮੁੰਬਈ  :  ਆਲੀਆ ਭੱਟ, ਜਾਹਨਵੀ ਕਪੂਰ ਅਤੇ ਸੋਨਾਕਸ਼ੀ ਸਿਨਹਾ ਤੋਂ ਬਾਅਦ ਹੁਣ ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨੀ ਨੇ ਮੁੰਬਈ ਵਿੱਚ ਆਲੀਸ਼ਾਨ ਘਰ ਖਰੀਦਿਆ ਹੈ, ਜਿਸ ਦੀ ਕੀਮਤ ਜਾਣਕੇ ਤੁਹਾਡੇ ਹੋਸ਼ ਉੱਡ ਜਾਣਗੇ। ਸੰਨੀ ਲਿਓਨੀ ਨੇ ਅੰਧੇਰੀ ਪੱਛਮ ਵਿਚ ਐਟਲਾਂਟਿਸ ਨਾਂ ਦੀ ਇਕ ਇਮਾਰਤ ਵਿਚ 12ਵੀਂ ਮੰਜ਼ਲ 'ਤੇ ਘਰ ਖਰੀਦਿਆ ਹੈ।

Sunny Leone's purchase : A Rs 16-crore apartment in Mumbai’s Andheri suburb ਸੰਨੀ ਲਿਓਨ ਨੇ ਮੁੰਬਈ 'ਚ ਖਰੀਦਿਆ ਆਲੀਸ਼ਾਨ ਘਰ , ਕੀਮਤ ਜਾਣਕੇ ਉੱਡ ਜਾਣਗੇ ਹੋਸ਼

ਹੁਣ ਪੂਰੇ ਪੰਜਾਬ 'ਚ ਲੱਗੇਗਾ ਨਾਈਟ ਕਰਫ਼ਿਊ ,ਰਾਜਨੀਤਿਕ ਇਕੱਠਾਂ 'ਤੇ ਪੂਰੀ ਤਰ੍ਹਾਂ ਪਾਬੰਦੀ

ਸੰਨੀ ਲਿਓਨ ਦੇ ਇਸ 5 ਬੀਐਚਕੇ ਫਲੈਟ ਦਾ ਖੇਤਰਫਲ 3967 ਵਰਗ ਫੁੱਟ ਹੈ। ਦਸਤਾਵੇਜ਼ ਦੇ ਅਨੁਸਾਰ ਸੰਨੀ ਨੇ ਇਸ ਫਲੈਟ ਲਈ 28 ਮਾਰਚ ਨੂੰ ਭੁਗਤਾਨ ਕੀਤਾ ਸੀ। ਸੰਨੀ ਨੇ ਇਹ ਫਲੈਟ ਅਟਲਾਂਟਿਸ ਅਪਾਰਟਮੈਂਟ ਵਿਚ ਖਰੀਦਿਆ ਹੈ।  ਇਸ ਫਲੈਟ ਨਾਲ ਅਭਿਨੇਤਰੀ ਨੂੰ ਤਿੰਨ ਕਾਰਾਂ ਪਾਰਕ ਕਰਨ ਦੀ ਸਹੂਲਤ ਵੀ ਮਿਲ ਗਈ ਹੈ। ਸੰਨੀ ਨੇ ਇਹ ਫਲੈਟ 16 ਕਰੋੜ ਰੁਪਏ ਵਿਚ ਖਰੀਦਿਆ ਹੈ।

Sunny Leone's purchase : A Rs 16-crore apartment in Mumbai’s Andheri suburb ਸੰਨੀ ਲਿਓਨ ਨੇ ਮੁੰਬਈ 'ਚ ਖਰੀਦਿਆ ਆਲੀਸ਼ਾਨ ਘਰ , ਕੀਮਤ ਜਾਣਕੇ ਉੱਡ ਜਾਣਗੇ ਹੋਸ਼

ਜਾਣਕਾਰੀ ਅਨੁਸਾਰ ਸੰਨੀ ਨੇ ਇਸ ਘਰ ਨੂੰ ਖਰੀਦਣ ਲਈ ਲਗਭਗ 48 ਲੱਖ ਰੁਪਏ ਦੀ ਸਟੈਂਪ ਡਿਊਟੀ ਦਿੱਤੀ ਹੈ। ਇਹ ਜਾਣਿਆ ਜਾਂਦਾ ਹੈ ਕਿ ਮਹਾਰਾਸ਼ਟਰ ਸਰਕਾਰ ਦੁਆਰਾ ਸਟੈਂਪ ਡਿਊਟੀ ਵਿਚ ਛੋਟ ਦੀ ਮਿਆਦ ਵਧਾਏ ਜਾਣ ਦੀ ਖ਼ਬਰ ਤੋਂ ਬਾਅਦ ਮੁੰਬਈ ਵਿਚ ਮਕਾਨਾਂ ਦੀ ਖਰੀਦ ਵਿਚ ਜ਼ਬਰਦਸਤ ਵਾਧਾ ਹੋਇਆ ਹੈ।  ਸੰਨੀ ਨੇ ਇਹ ਜਾਇਦਾਦ ਆਪਣੇ ਅਸਲ ਨਾਮ ਅਰਥਾਤ ਕਰਨਜੀਤ ਕੌਰ ਵੋਹਰਾ ਦੇ ਨਾਂ 'ਤੇ ਖਰੀਦੀ ਹੈ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਨੇ ਤੋੜੇ ਸਾਰੇ ਰਿਕਾਰਡ ,24 ਘੰਟਿਆਂ 'ਚ 1 ਲੱਖ 26 ਹਜ਼ਾਰ ਨਵੇਂ ਕੇਸ ਆਏ ਸਾਹਮਣੇ

Sunny Leone's purchase : A Rs 16-crore apartment in Mumbai’s Andheri suburb ਸੰਨੀ ਲਿਓਨ ਨੇ ਮੁੰਬਈ 'ਚ ਖਰੀਦਿਆ ਆਲੀਸ਼ਾਨ ਘਰ , ਕੀਮਤ ਜਾਣਕੇ ਉੱਡ ਜਾਣਗੇ ਹੋਸ਼

ਦੱਸ ਦੇਈਏ ਕਿ ਜਨਵਰੀ 2021 ਵਿੱਚ ਜਾਹਨਵੀ ਕਪੂਰ ਨੇ ਮੁੰਬਈ ਦੇ ਜੁਹੂ ਵਿੱਚ ਇੱਕ ਜਾਇਦਾਦ ਖਰੀਦੀ ਸੀ, ਜਿਸਦੀ ਕੀਮਤ ਕਰੀਬ 39 ਕਰੋੜ ਰੁਪਏ ਸੀ। ਪਿਛਲੇ ਸਾਲ ਨਵੰਬਰ ਵਿੱਚ ਆਲੀਆ ਭੱਟ ਨੇ ਮੁੰਬਈ ਦੇ ਪਾਲੀ ਹਿੱਲ ਵਿੱਚ ਵੀ 32 ਕਰੋੜ ਰੁਪਏ ਦੀ ਜਾਇਦਾਦ ਖਰੀਦੀ ਸੀ। ਸੰਨੀ ਲਿਓਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਛੋਟੇ ਪਰਦੇ 'ਤੇ ਰਿਐਲਿਟੀ ਟੀਵੀ ਸ਼ੋਅ ਸਪਲਿਟਸਵਿਲਾ ਦੀ ਸੁਰਖੀਆਂ 'ਚ ਹੈ। ਇਸ ਤੋਂ ਇਲਾਵਾ ਉਹ ਜਲਦੀ ਹੀ ਕੁਝ ਦੱਖਣੀ ਫਿਲਮਾਂ ਵਿਚ ਵੀ ਨਜ਼ਰ ਆਵੇਗੀ।

-PTCNews

  • Share