Fri, Apr 19, 2024
Whatsapp

ਸੁਪਰੀਮ ਕੋਰਟ ਵੱਲੋਂ ਆਸਾਰਾਮ ਨੂੰ ਵੱਡਾ ਝਟਕਾ, ਜ਼ਮਾਨਤ ਪਟੀਸ਼ਨ ਕੀਤੀ ਖਾਰਜ

Written by  Jashan A -- July 15th 2019 01:05 PM
ਸੁਪਰੀਮ ਕੋਰਟ ਵੱਲੋਂ ਆਸਾਰਾਮ ਨੂੰ ਵੱਡਾ ਝਟਕਾ, ਜ਼ਮਾਨਤ ਪਟੀਸ਼ਨ ਕੀਤੀ ਖਾਰਜ

ਸੁਪਰੀਮ ਕੋਰਟ ਵੱਲੋਂ ਆਸਾਰਾਮ ਨੂੰ ਵੱਡਾ ਝਟਕਾ, ਜ਼ਮਾਨਤ ਪਟੀਸ਼ਨ ਕੀਤੀ ਖਾਰਜ

ਸੁਪਰੀਮ ਕੋਰਟ ਵੱਲੋਂ ਆਸਾਰਾਮ ਨੂੰ ਵੱਡਾ ਝਟਕਾ, ਜ਼ਮਾਨਤ ਪਟੀਸ਼ਨ ਕੀਤੀ ਖਾਰਜ,ਨਵੀਂ ਦਿੱਲੀ: ਯੋਨ ਸੋਸ਼ਣ ਮਾਮਲੇ 'ਚ ਘਿਰੇ ਆਸਾਰਾਮ ਨੂੰ ਸੁਪਰੀਮ ਕੋਰਟ ਨੇ ਅੱਜ ਉਸ ਸਮੇਂ ਵੱਡਾ ਝਟਕਾ ਦਿੱਤਾ, ਜਦੋਂ ਉਸ ਦੀ ਜ਼ਮਾਨਤ ਅਰਜੀ ਖਾਰਿਜ ਕਰ ਦਿੱਤੀ। ਸੂਰਤ ਰੇਪ ਕੇਸ ਵਿਚ ਆਸਾਰਾਮ ਨੇ ਜ਼ਮਾਨਤ ਦੀ ਮੰਗ ਕੀਤੀ ਸੀ। ਮਾਮਲੇ ਦੀ ਸੁਣਵਾਈ ਦੌਰਾਨ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ 'ਚ ਦੱਸਿਆ ਕਿ ਆਸਾ ਰਾਮ ਵਿਰੁੱਧ ਸੂਰਤ ਵਿਚ ਚਲ ਰਹੇ ਰੇਪ ਕੇਸ 'ਚ ਅਜੇ 10 ਗਵਾਹਾਂ ਦੇ ਬਿਆਨ ਦਰਜ ਹੋਣੇ ਬਾਕੀ ਹਨ। ਸੁਪਰੀਮ ਕੋਰਟ ਨੇ ਗੁਜਰਾਤ 'ਚ ਟਰਾਇਲ ਕੋਰਟ ਨੂੰ ਮਾਮਲੇ ਦੀ ਸੁਣਵਾਈ ਪੂਰੀ ਕਰਨ ਨੂੰ ਕਿਹਾ ਹੈ। https://twitter.com/ANI/status/1150651531752091648 ਹੋਰ ਪੜ੍ਹੋ:Flipkart ਦੀ ਘਿਨੌਣੀ ਕਰਤੂਤ, ਟੋਪੀ 'ਤੇ ਛਾਪਿਆ 'ਖੰਡਾ ਸਾਹਿਬ', DSGMC ਨੇ ਭੇਜਿਆ ਨੋਟਿਸ ਦੱਸਣਯੋਗ ਹੈ ਕਿ ਆਸਾ ਰਾਮ ਜੋਧਪੁਰ ਸੈਂਟਰਲ ਜੇਲ 'ਚ ਬੀਤੇ 4 ਸਾਲ ਤੋਂ ਵਧ ਸਮੇਂ ਤੋਂ ਬੰਦ ਹੈ। ਆਸਾ ਰਾਮ ਨੂੰ ਨਾਬਾਲਗ ਲੜਕੀ ਨਾਲ ਰੇਪ ਦਾ ਦੋਸ਼ੀ ਠਹਿਰਾਇਆ ਗਿਆ ਸੀ। ਜੋਧਪੁਰ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। -PTC News


Top News view more...

Latest News view more...