ਹੋਰ ਖਬਰਾਂ

ਹੁਣ ਡਾਕਟਰ ਬਣੇਗਾ 3 ਫੁੱਟ ਦਾ ਗਣੇਸ਼ , ਸੁਪਰੀਮ ਕੋਰਟ ਨੇ ਹੱਕ 'ਚ ਸੁਣਾਇਆ ਫੈਸਲਾ

By Jashan A -- July 20, 2019 8:07 pm -- Updated:Feb 15, 2021

ਹੁਣ ਡਾਕਟਰ ਬਣੇਗਾ 3 ਫੁੱਟ ਦਾ ਗਣੇਸ਼ , ਸੁਪਰੀਮ ਕੋਰਟ ਨੇ ਹੱਕ 'ਚ ਸੁਣਾਇਆ ਫੈਸਲਾ,ਨਵੀਂ ਦਿੱਲੀ: ਗੁਜਰਾਤ ਦੇ ਭਾਵਨਗਰ ਦੇ ਗਣੇਸ਼ ਦਾ ਡਾਕਟਰ ਬਣਨ ਦਾ ਸੁਪਨਾ ਜ਼ਲਦੀ ਪੂਰਾ ਹੋਵੇਗਾ। 2018 ਵਿਚ 17 ਸਾਲ ਦੇ ਗਣੇਸ਼ ਨੇ NEET ਦੀ ਪ੍ਰੀਖਿਆ ਵਿਚ 223 ਅੰਕ ਹਾਸਲ ਕਰਕੇ ਸਾਬਤ ਕਰ ਦਿੱਤਾ ਸੀ ਕਿ ਉਸ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ।

ਉਸ ਦੇ ਸੁਪਨੇ ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ ਉਸ ਦਾ ਕੱਦ ਅਤੇ ਅਪਾਹਜਤਾ ਕਾਰਨ ਉਸ ਨੂੰ ਰਾਜ ਸਰਕਾਰ ਨੇ ਐੱਮ.ਬੀ.ਬੀ.ਐੱਸ. 'ਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਬਾਵਜੂਦ ਗਣੇਸ਼ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕਾਨੂੰਨੀ ਲੜਾਈ ਲੜਕੀ।

ਹੋਰ ਪੜ੍ਹੋ: ਸੁਪਰੀਮ ਕੋਰਟ ਨੇ ਆਧਾਰ ਕਾਰਡ ਨੂੰ ਲੈ ਕੇ ਦਿੱਤੀ ਵੱਡੀ ਰਾਹਤ

ਹੁਣ ਸੁਪਰੀਮ ਕੋਰਟ ਨੇ ਉਸ ਦੇ ਹੱਕ 'ਚ ਫੈਸਲਾ ਸੁਣਾਇਆ ਹੈ। ਗਣੇਸ਼ ਦੀ ਅਜਿਹੇ ਕੱਦ ਨੂੰ ਦੇਖ ਕੇ ਉਸ ਨੂੰ ਕਿਸੇ ਵੀ ਮੈਡੀਕਲ ਕਾਲਜ 'ਚ ਦਾਖਲਾ ਨਹੀਂ ਦਿੱਤਾ ਗਿਆ। ਹੁਣ ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਉਸ ਨੂੰ ਮੈਡੀਕਲ ਕਾਲਜ 'ਚ ਦਾਖਲਾ ਦੇਣ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਿਰਫ ਕੱਦ ਕਾਰਨ ਕਿਸੇ ਨੂੰ ਉਸ ਦਾ ਕਰੀਅਰ ਬਣਾਉਣ ਤੋਂ ਨਹੀਂ ਰੋਕਿਆ ਜਾ ਸਕਦਾ।

-PTC News