Thu, Apr 18, 2024
Whatsapp

ਸੁਪਰੀਮ ਕੋਰਟ ਦਾ ਅਹਿਮ ਫੈਸਲਾ ,ਰਾਜ ਸਭਾ ਚੋਣਾਂ 'ਚ ਨਹੀਂ ਹੋਵੇਗੀ 'ਨੋਟਾ' ਦੀ ਵਰਤੋਂ

Written by  Shanker Badra -- August 21st 2018 12:50 PM -- Updated: August 21st 2018 12:59 PM
ਸੁਪਰੀਮ ਕੋਰਟ ਦਾ ਅਹਿਮ ਫੈਸਲਾ ,ਰਾਜ ਸਭਾ ਚੋਣਾਂ 'ਚ ਨਹੀਂ ਹੋਵੇਗੀ 'ਨੋਟਾ' ਦੀ ਵਰਤੋਂ

ਸੁਪਰੀਮ ਕੋਰਟ ਦਾ ਅਹਿਮ ਫੈਸਲਾ ,ਰਾਜ ਸਭਾ ਚੋਣਾਂ 'ਚ ਨਹੀਂ ਹੋਵੇਗੀ 'ਨੋਟਾ' ਦੀ ਵਰਤੋਂ

ਸੁਪਰੀਮ ਕੋਰਟ ਦਾ ਅਹਿਮ ਫੈਸਲਾ ,ਰਾਜ ਸਭਾ ਚੋਣਾਂ 'ਚ ਨਹੀਂ ਹੋਵੇਗੀ 'ਨੋਟਾ' ਦੀ ਵਰਤੋਂ:ਨਵੀਂ ਦਿੱਲੀ : ਇਸ ਵਾਰ ਸੁਪਰੀਮ ਕੋਰਟ ਨੇ ਰਾਜ ਸਭਾ ਚੋਣਾਂ 'ਚ ਨੋਟਾ' ਬਟਨ 'ਤੇ ਰੋਕ ਲਗਾ ਦਿੱਤੀ ਹੈ।ਦੱਸ ਦੇਈਏ ਕਿ ਨੋਟਾ' ਦਾ ਮਤਲਬ 'ਇਨ੍ਹਾਂ 'ਚੋਂ ਕੋਈ ਨਹੀਂ।ਸੁਪਰੀਮ ਕੋਰਟ ਦੇ ਨਿਯਮ ਮੁਤਾਬਕ ਰਾਜ ਸਭਾ ਚੋਣਾਂ 'ਚ 'ਨੋਟਾ' ਦੀ ਵਰਤੋਂ ਦੀ ਆਗਿਆ ਨਹੀਂ ਹੈ। ਅਦਾਲਤ ਦਾ ਮੰਨਣਾ ਹੈ ਕਿ 'ਨੋਟਾ' ਸਿਰਫ਼ ਪ੍ਰਤੱਖ ਚੋਣਾਂ 'ਚ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ।ਗੁਜਰਾਤ ਤੋਂ ਕਾਂਗਰਸ ਨੇਤਾ ਸ਼ੈਲੇਸ਼ ਮੁਨਾਭਾਈ ਪਰਮਾਰ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ 'ਨੋਟਾ' ਨੂੰ ਪ੍ਰਕਾਸ਼ 'ਚ ਲਿਆਉਣ ਵਾਲਾ 2013 ਦਾ ਫੈਸਲਾ ਰਾਜ ਸਭਾ ਚੋਣਾਂ 'ਤੇ ਲਾਗੂ ਨਹੀਂ ਹੁੰਦਾ। ਦੱਸ ਦੇਈਏ ਕਿ 2013 ਵਿੱਚ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਚੋਣ ਵਿੱਚ ਨੋਟਾ ਦੇ ਇਸਤੇਮਾਲ ਦਾ ਆਦੇਸ਼ ਦਿੱਤਾ ਸੀ।ਇਸ ਤੋਂ ਬਾਅਦ ਯੂ.ਪੀ., ਹਰਿਆਣਾ ਤੇ ਤ੍ਰਿਪੁਰਾ ਸਮੇਤ ਈ.ਵੀ.ਐਮ. ਰਾਹੀਂ ਹੋਣ ਵਾਲੀਆਂ ਹੋਰ ਚੋਣਾਂ ਵਿੱਚ ‘ਨੋਟਾ’ ਦੀ ਵਰਤੋਂ ਹੋਈ ਸੀ। -PTCNews


Top News view more...

Latest News view more...