Tue, Apr 23, 2024
Whatsapp

ਮਹਾਰਾਸ਼ਟਰ: ਸੁਪਰੀਮ ਕੋਰਟ ਨੇ ਸਾਰੇ ਪੱਖਾਂ ਨੂੰ ਨੋਟਿਸ ਕੀਤਾ ਜਾਰੀ, ਕੱਲ੍ਹ ਫਿਰ ਤੋਂ ਹੋਵੇਗੀ ਸੁਣਵਾਈ

Written by  Jashan A -- November 24th 2019 12:43 PM -- Updated: November 24th 2019 12:50 PM
ਮਹਾਰਾਸ਼ਟਰ: ਸੁਪਰੀਮ ਕੋਰਟ ਨੇ ਸਾਰੇ ਪੱਖਾਂ ਨੂੰ ਨੋਟਿਸ ਕੀਤਾ ਜਾਰੀ, ਕੱਲ੍ਹ ਫਿਰ ਤੋਂ ਹੋਵੇਗੀ ਸੁਣਵਾਈ

ਮਹਾਰਾਸ਼ਟਰ: ਸੁਪਰੀਮ ਕੋਰਟ ਨੇ ਸਾਰੇ ਪੱਖਾਂ ਨੂੰ ਨੋਟਿਸ ਕੀਤਾ ਜਾਰੀ, ਕੱਲ੍ਹ ਫਿਰ ਤੋਂ ਹੋਵੇਗੀ ਸੁਣਵਾਈ

ਮਹਾਰਾਸ਼ਟਰ: ਸੁਪਰੀਮ ਕੋਰਟ ਨੇ ਸਾਰੇ ਪੱਖਾਂ ਨੂੰ ਨੋਟਿਸ ਕੀਤਾ ਜਾਰੀ, ਕੱਲ੍ਹ ਫਿਰ ਤੋਂ ਹੋਵੇਗੀ ਸੁਣਵਾਈ,ਨਵੀਂ ਦਿੱਲੀ: ਮਹਾਰਾਸ਼ਟਰ 'ਚ ਸ਼ਨੀਵਾਰ ਸਵੇਰ ਤੋਂ ਚੱਲ ਰਹੇ ਸਿਆਸੀ ਹਾਈ-ਵੋਲਟੇਜ਼ ਡਰਾਮੇ 'ਚ ਹੁਣ ਸਭ ਦੀਆਂ ਨਜ਼ਰਾਂ ਸੁਪਰੀਮ ਕੋਰਟ 'ਤੇ ਟਿਕੀਆਂ ਹੋਈਆਂ ਸਨ। ਕੋਰਟ ਨੇ ਅੱਜ ਕੇਂਦਰ ਸਰਕਾਰ, ਮਹਾਰਾਸ਼ਟਰ ਸਰਕਾਰ, ਭਾਜਪਾ ਦੇ ਦੇਵੇਂਦਰ ਫਡਣਵੀਸ ਅਤੇ ਐੱਨਸੀਪੀ ਦੇ ਅਜੀਤ ਪਵਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਕੱਲ੍ਹ ਸਵੇਰੇ ਫਿਰ ਸਾਢੇ 10 ਵਜੇ ਇਸ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਸ਼ਿਵ ਸੈਨਾ - ਐੱਨ. ਸੀ. ਪੀ. - ਕਾਂਗਰਸ ਵੱਲੋਂ ਭਾਜਪਾ ਦੇ ਦੇਵੇਂਦਰ ਫਡਣਵੀਸ ਅਤੇ ਐੱਨਸੀਪੀ ਦੇ ਅਜੀਤ ਪਵਾਰ ਦੇ ਸਹੁੰ ਚੁੱਕਣ ਦੇ ਖਿਲਾਫ ਇਕ ਪਟੀਸ਼ਨ ਦਾਇਰ ਕੀਤੀ ਹੈ। https://twitter.com/ANI/status/1198496625393455111?s=20 ਕੋਰਟ ਨੇ ਕਿਹਾ ਹੈ ਕਿ ਸੋਮਵਾਰ ਨੂੰ ਸੁਣਵਾਈ ਤੋਂ ਬਾਅਦ ਹੀ ਸਹੀ ਫੈਸਲਾ ਲਿਆ ਜਾ ਸਕਦਾ ਹੈ।ਇਹ ਸੁਣਵਾਈ ਤਿੰਨ ਜੱਜਾਂ ਦੀ ਬੈਂਚ ਕਰ ਰਹੀ ਹੈ। ਤਿੰਨ ਜੱਜਾਂ ਵਿੱਚ ਐੱਨਵੀ ਰਮਨ, ਅਸ਼ੋਕ ਭੂਸ਼ਣ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਦੇ ਸਾਹਮਣੇ ਹੋਈ ਹੈ। ਜ਼ਿਕਰ ਏ ਖਾਸ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ‘ਤੇ 21 ਅਕਤੂਬਰ ਨੂੰ ਚੋਣਾਂ ਹੋਈਆਂ ਸਨ ਤੇ ਨਤੀਜੇ 24 ਅਕਤੂਬਰ ਨੂੰ ਆਏ ਸਨ ਪਰ ਸੂਬੇ ਵਿੱਚ ਕਿਸੇ ਪਾਰਟੀ ਜਾਂ ਗੱਠਜੋੜ ਦੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕਰਨ ਕਰਕੇ ਸੂਬੇ ਵਿੱਚ 12 ਨਵੰਬਰ ਨੂੰ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ। -PTC News


Top News view more...

Latest News view more...