ਮੁੱਖ ਖਬਰਾਂ

ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਨਰਿੰਦਰ ਮੋਦੀ ਨੂੰ ਸੌਂਪਿਆ ਅਸਤੀਫਾ

By Joshi -- August 23, 2017 6:09 pm

ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਬੁੱਧਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਰੇਲ ਹਾਦਸਿਆਂ ਲਈ "ਪੂਰੀ ਜ਼ਿੰਮੇਵਾਰੀ" ਲੈਣ ਲਈ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ ਅਤੇ ਕਿਹਾ ਕਿ ਮੋਦੀ ਨੇ ਉਨ੍ਹਾਂ ਨੂੰ "ਉਡੀਕ" ਕਰਨ ਲਈ ਕਿਹਾ ਹੈ।

ਸ਼ਨਿੱਚਰਵਾਰ ਨੂੰ, ਉਤਕਲ ਐਕਸਪ੍ਰੈਸ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਪੱਟੜੀ ਤੋਂ ਉਤਰ ਗਈ ਅਤੇ ੨੨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਬੁੱਧਵਾਰ ਨੂੰ ਇੱਕ ਹੋਰ ਰੇਲ ਹਾਦਸੇ ੭੪ ਵਿਅਕਤੀ ਜ਼ਖਮੀ ਹੋ ਗਏ ਸਨ। ਇਹ ਦੋਵੇਂ ਹਾਦਸੇ ਉੱਤਰ ਪ੍ਰਦੇਸ਼ ਵਿਚ ਹੋਏ।

ਇਸ ਦੌਰਾਨ, ਰੇਲਵੇ ਬੋਰਡ ਦੇ ਚੇਅਰਮੈਨ ਏ ਕੇ ਮਿਤੱਲ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਕੇ ਹਾਦਸੇ ਲਈ ਜ਼ਿੰਮੇਵਾਰੀ ਲਈ ਹੈ।

ਪੇਸ਼ੇ ਵਜੋਂ ਇਕ ਚਾਰਟਰਡ ਅਕਾਊਂਟੈਂਟ, ਜੋ ਪਹਿਲਾਂ ਸ਼ਿਵ ਸੈਨਾ ਵਿਚ ਸੀ, ੬੪ ਸਾਲ ਦੀ ਉਮਰ ਦੇ ਪ੍ਰਭੂ - ਮਈ ੨੦੧੪ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ ਸਨ, ਇਸ ਤੋਂ ਪਹਿਲਾਂ ਉਹ ਰੇਲ ਮੰਤਰੀ ਵਜੋਂ ਕੈਬਨਿਟ ਵਿਚ ਸ਼ਾਮਿਲ ਸਨ।

ਕਲਿੰਗਾ ਉਤਕਲ ਐਕਸਪ੍ਰੈਸ ਨਾਲ ਸ਼ਨੀਵਾਰ ਦੀ ਹਾਦਸੇ ਤੋਂ ਬਾਅਦ ਕਾਂਗਰਸ ਨੇ ਕਿਹਾ ਕਿ ਜਦੋਂ ਤੋਂ ੨੦੧੪ ਵਿੱਚ ਮੋਦੀ ਸਰਕਾਰ ਨੇ ਸੱਤਾ ਸੰਭਾਲੀ ਸੀ, ੨੭ ਰੇਲ ਹਾਦਸੇ ਵਿੱਚ ੨੫੯ ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ ੮੯੯ ਜ਼ਖ਼ਮੀ ਹੋ ਗਏ ਸਨ।

—PTC News

  • Share