Wed, Apr 24, 2024
Whatsapp

ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਫੁੱਫੜ ਦੀ ਮੌਤ ਤੋਂ ਬਾਅਦ ਕੈਪਟਨ ਤੇ ਪੰਜਾਬ ਪੁਲਿਸ ਤੋਂ ਇਨਸਾਫ਼ ਦੀ ਕੀਤੀ ਮੰਗ 

Written by  Shanker Badra -- September 01st 2020 03:49 PM -- Updated: September 01st 2020 03:53 PM
ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਫੁੱਫੜ ਦੀ ਮੌਤ ਤੋਂ ਬਾਅਦ ਕੈਪਟਨ ਤੇ ਪੰਜਾਬ ਪੁਲਿਸ ਤੋਂ ਇਨਸਾਫ਼ ਦੀ ਕੀਤੀ ਮੰਗ 

ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਫੁੱਫੜ ਦੀ ਮੌਤ ਤੋਂ ਬਾਅਦ ਕੈਪਟਨ ਤੇ ਪੰਜਾਬ ਪੁਲਿਸ ਤੋਂ ਇਨਸਾਫ਼ ਦੀ ਕੀਤੀ ਮੰਗ 

ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਫੁੱਫੜ ਦੀ ਮੌਤ ਤੋਂ ਬਾਅਦ ਕੈਪਟਨ ਤੇ ਪੰਜਾਬ ਪੁਲਿਸ ਤੋਂ ਇਨਸਾਫ਼ ਦੀ ਕੀਤੀ ਮੰਗ:ਪਠਾਨਕੋਟ : ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਨੂੰ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਨੇ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਨੂੰ ਆਪਣੀ ਭੂਆ ਦੇ ਘਰ ਉੱਤੇ ਹਮਲਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦਰਅਸਲ 'ਚ 19 ਅਗਸਤ ਨੂੰ ਪਠਾਨਕੋਟ ਦੇ ਮਾਧੋਪੁਰ ਖੇਤਰ ਦੇ ਥਰਿਆਲ ਪਿੰਡ ਵਿੱਚ ਅਣਪਛਾਤੇ ਹਮਲਾਵਰਾਂ ਨੇ ਸੁਰੇਸ਼ ਰੈਨਾ ਦੀ ਭੂਆ ਦੇ ਘਰ 'ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਸੁਰੇਸ਼ ਰੈਨਾ ਦੇ ਫੁੱਫੜ ਦੀ ਮੌਤ ਹੋ ਗਈ ਸੀ ਤੇ ਭੂਆ ਦੇ ਬੇਟੇ ਕੌਸ਼ਲ ਕੁਮਾਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ, ਜਦਕਿ ਉਨ੍ਹਾਂ ਦੀ ਭੂਆ ਆਸ਼ਾ ਦੇਵੀ ਦੀ ਹਾਲਾਤ ਅਜੇ ਵੀ ਗੰਭੀਰ ਬਣੀ ਹੋਈ ਹੈ। [caption id="attachment_427633" align="aligncenter" width="300"] ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਫੁੱਫੜ ਦੀ ਮੌਤ ਦੀ ਮੌਤ ਤੋਂ ਬਾਅਦ ਕੈਪਟਨ ਤੇ ਪੰਜਾਬ ਪੁਲਿਸ ਤੋਂ ਇਨਸਾਫ਼ ਦੀ ਕੀਤੀ ਮੰਗ[/caption] ਇਸ ਹਮਲੇ ਤੋਂ ਬਾਅਦ ਰੈਨਾ ਦੀ ਭੂਆ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਅਜੇ ਵੀ ਹਸਪਤਾਲ ਵਿੱਚ ਭਰਤੀ ਹੈ। ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਅਜੇ ਤੱਕ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਰੈਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ। ਇਸ ਘਟਨਾ ਤੋਂ ਬਾਅਦ ਸੁਰੇਸ਼ ਰੈਨਾ ਨੇ ਦੋ ਟਵੀਟ ਕੀਤੇ ਹਨ। [caption id="attachment_427635" align="aligncenter" width="300"] ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਫੁੱਫੜ ਦੀ ਮੌਤ ਦੀ ਮੌਤ ਤੋਂ ਬਾਅਦ ਕੈਪਟਨ ਤੇ ਪੰਜਾਬ ਪੁਲਿਸ ਤੋਂ ਇਨਸਾਫ਼ ਦੀ ਕੀਤੀ ਮੰਗ[/caption] ਸੁਰੇਸ਼ ਰੈਨਾ ਨੇ ਟਵੀਟ ਕਰਦਿਆਂ ਲਿਖਿਆ, 'ਪੰਜਾਬ ਵਿੱਚ ਮੇਰੇ ਪਰਿਵਾਰ ਨਾਲ ਜੋ ਹੋਇਆ ਉਹ ਕਾਫ਼ੀ ਭਿਆਨਕ ਸੀ। ਮੇਰੇ ਫੁੱਫੜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਮੇਰੀ ਭੂਆ ਅਤੇ ਮੇਰੇ ਦੋ ਚਚੇਰੇ ਭਰਾਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਬਦਕਿਸਮਤੀ ਨਾਲ ਮੇਰਾ ਚਚੇਰਾ ਭਰਾ ਵੀ ਕੱਲ ਰਾਤ ਜਿੰਦਗੀ ਨਾਲ ਜੰਗ ਲੜਦਿਆਂ ਹਾਰ ਗਿਆ। ਮੇਰੀ ਭੂਆ ਅਜੇ ਵੀ ਬਹੁਤ ਨਾਜ਼ੁਕ ਸਥਿਤੀ ਵਿੱਚ ਹਨ ਤੇ ਵੈਂਟੀਲੇਟਰ 'ਤੇ ਹਨ।

ਸੁਰੇਸ਼ ਰੈਨਾ ਨੇ ਅੱਗੇ ਟਵੀਟ ਕਰਦਿਆਂ ਲਿਖਿਆ, 'ਅੱਜ ਤੱਕ ਸਾਨੂੰ ਨਹੀਂ ਪਤਾ ਕਿ ਉਸ ਰਾਤ ਕੀ ਹੋਇਆ ਅਤੇ ਕਿਸਨੇ ਕੀਤਾ । ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਨੂੰ ਵੇਖਿਆ ਜਾਵੇ। ਅਸੀਂ ਘੱਟੋ-ਘੱਟ ਇਹ ਜਾਣਨ ਦੇ ਹੱਕਦਾਰ ਹਾਂ ਕਿ ਉਨ੍ਹਾਂ ਨਾਲ ਕਿਸਨੇ ਇਹ ਘਿਣਾਉਣਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਰੈਨਾ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਅਪਰਾਧੀਆਂ ਨੂੰ ਤੁਰੰਤ ਫੜ ਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ"। -PTCNews

Top News view more...

Latest News view more...