ਭਾਰਤੀ ਹਵਾਈ ਫੌਜ ਵੱਲੋਂ ਪਾਕਿ ਨੂੰ ਕਰਾਰਾ ਜਵਾਬ, ਹਮਲੇ ਦੀਆਂ ਤਸਵੀਰਾਂ ਆਈਆਂ ਸਾਹਮਣੇ, ਤੁਸੀਂ ਵੀ ਦੇਖੋ

Air Strike
मुख्यमंत्री ने कहा कि देश के नागरिकों को इस बात का संतोष है कि पाकिस्तान को उसकी करनी का फल मिल गया है।

ਭਾਰਤੀ ਹਵਾਈ ਫੌਜ ਵੱਲੋਂ ਪਾਕਿ ਨੂੰ ਕਰਾਰਾ ਜਵਾਬ, ਹਮਲੇ ਦੀਆਂ ਤਸਵੀਰਾਂ ਆਈਆਂ ਸਾਹਮਣੇ, ਤੁਸੀਂ ਵੀ ਦੇਖੋ,ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਅੱਜ ਭਾਰਤ ਨੇ ਵੱਡੀ ਕਾਰਵਾਈ ਕਰਦਿਆਂ ਜਵਾਬ ਦਿੱਤਾ ਹੈ।ਇਸ ਦੌਰਾਨ 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਠਿਕਾਣਿਆਂ ‘ਤੇ ਬੰਬ ਸੁੱਟੇ ਗਏ ਹਨ। ਜਿਸ ਕਾਰਨ 300 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ।

ਇਸ ਹਮਲੇ ਤੋਂ ਬਾਅਦ ਭਾਰਤ ‘ਚ ਲੋਕਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ। ਸਰਹੱਦੀ ਖੇਤਰਾਂ ‘ਚ ਲੋਕ ਲੱਡੂ ਵੰਡ ਕੇ ਖੁਸ਼ੀ ਜਾਹਰ ਕਰ ਰਹੇ ਹਨ।ਉਥੇ ਹੀ ਨਿਊਜ਼ ਏਜੰਸੀ ANI ਨੇ ਜੈਸ਼ ਏ ਮੁਹੰਮਦ ਦੇ ਉਸ ਕੈਂਪ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਗਈਆਂ ਹਨ, ਜਿਸ ਨੂੰ ਭਾਰਤੀ ਹਵਾਈ ਫੌਜ ਨੇ ਬੰਬ ਨਾਲ ਉਡਾ ਦਿੱਤਾ ਹੈ।

ਇਹਨਾਂ ਫੋਟੋਆਂ ਨੂੰ ਦੇਖ ਕੇ ਹੈਰਾਨੀ ਹੋਵੇਗੀ ਕਿਉਂਕਿ ਜੈਸ਼ ਏ ਮੁਹੰਮਦ ਦੇ ਕੈਂਪ ਦੀਆਂ ਪੌੜੀਆਂ ‘ਤੇ ਅਮਰੀਕਾ ਬ੍ਰਿਟੇਨ ਅਤੇ ਇਜ਼ਰਾਈਲ ਦੇ ਝੰਡੇ ਬਣੇ ਹੋਏ ਹਨ।

ਦੱਸ ਦੇਈਏ ਕਿ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਵੱਲੋਂ 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਜੈਸ਼ ਦੇ ਅੱਤਵਾਦੀ ਟਿਕਾਣਿਆਂ ‘ਤੇ 1000 ਕਿੱਲੋ ਤੋਂ ਜ਼ਿਆਦਾ ਵਿਸਫੋਟਕ ਸਮੱਗਰੀ ਸੁੱਟੀ ਗਈ ਹੈ।

-PTC News