NCB ਦੇ ਐੱਸ.ਆਈ.ਟੀ. ਦਫ਼ਤਰ ‘ਚ ਪਹੁੰਚੀ ਦੀਪਿਕਾ ਪਾਦੂਕੋਣ, ਡਰੱਗ ਮਾਮਲੇ ‘ਚ ਹੋਵੇਗੀ ਪੁੱਛਗਿੱਛ

NCB ਦੇਐੱਸ.ਆਈ.ਟੀ. ਦਫ਼ਤਰ 'ਚ ਪਹੁੰਚੀ ਦੀਪਿਕਾ ਪਾਦੂਕੋਣ, ਡਰੱਗ ਮਾਮਲੇ 'ਚ ਹੋਵੇਗੀਪੁੱਛਗਿੱਛ      

NCB ਦੇ ਐੱਸ.ਆਈ.ਟੀ. ਦਫ਼ਤਰ ‘ਚ ਪਹੁੰਚੀ ਦੀਪਿਕਾ ਪਾਦੂਕੋਣ, ਡਰੱਗ ਮਾਮਲੇ ‘ਚ ਹੋਵੇਗੀ ਪੁੱਛਗਿੱਛ: ਮੁੰਬਈ : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ ‘ਚ ਡਰੱਗ ਨਾਲ ਜੁੜੇ ਮਾਮਲੇ ‘ਚ ਕਈ ਬਾਲੀਵੁੱਡ ਸਿਤਾਰਿਆਂ ਦਾ ਨਾਮ ਸਾਹਮਣੇ ਆਇਆ ਹੈ। ਹੁਣ ਤੱਕ ਇਸ ਮਾਮਲੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਿਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਡਰੱਗ ਮਾਫੀਆ ਨੇ ਬਾਲੀਵੁੱਡ ਵਿਚ ਕਿੰਨੇ ਗਹਿਰੇ ਪੈਰ ਜਮਾ ਲਏ ਹਨ। ਵਿੱਕੀ ਕੌਸ਼ਲ, ਸਾਰਾ ਅਲੀ ਖਾਨ, ਰਕੂਲਪ੍ਰੀਤ ਸਮੇਤ ਕਈ ਵੱਡੇ ਸਿਤਾਰਿਆਂ ਤੋਂ ਬਾਅਦ ਹੁਣ ਅਭਿਨੇਤਰੀ ਦੀਪਿਕਾ ਪਾਦੂਕੋਣ ਦਾ ਨਾਮ ਵੀ ਇਸ ਮਾਮਲੇ ਵਿੱਚ ਸਾਹਮਣੇ ਆਇਆ ਹੈ।

NCB ਦੇਐੱਸ.ਆਈ.ਟੀ. ਦਫ਼ਤਰ ‘ਚ ਪਹੁੰਚੀ ਦੀਪਿਕਾ ਪਾਦੂਕੋਣ, ਡਰੱਗ ਮਾਮਲੇ ‘ਚ ਹੋਵੇਗੀਪੁੱਛਗਿੱਛ    

ਦੀਪਿਕਾ ਪਾਦੂਕੋਣ ਅੱਜ ਮੁੰਬਈ ਸਥਿਤ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੇ ਐੱਸ.ਆਈ.ਟੀ. ਦਫ਼ਤਰ ‘ਚ ਪਹੁੰਚੀ ਹੈ। ਅੱਜ ਐੱਨ.ਸੀ.ਬੀ. ਵਲੋਂ ਉਸ ਕੋਲੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੇ ਨਾਲ ਜੁੜੇ ਡਰੱਗ ਮਾਮਲੇ ‘ਚ ਪੁੱਛਗਿੱਛ ਕੀਤੀ ਜਾਵੇਗੀ। ਐੱਨ.ਸੀ.ਬੀ. ਸੁਸ਼ਾਂਤ ਸਿੰਘ ਰਾਜਪੂਤ ਕੇਸ ਨਾਲ ਜੁੜੇ ਡਰੱਗ ਦੀ ਜਾਂਚ ‘ਚ ਉਨ੍ਹਾਂ ਦਾ ਬਿਆਨ ਦਰਜ ਕਰੇਗੀ। ਡਰੱਗਜ਼ ਮਾਮਲੇ ਨੂੰ ਲੈ ਕੇ NCB ਦੀਪਿਕਾ ਨੂੰ ਕਈ ਅਹਿਮ ਸਵਾਲ ਕਰ ਸਕਦੀ ਹੈ।

NCB ਦੇਐੱਸ.ਆਈ.ਟੀ. ਦਫ਼ਤਰ ‘ਚ ਪਹੁੰਚੀ ਦੀਪਿਕਾ ਪਾਦੂਕੋਣ, ਡਰੱਗ ਮਾਮਲੇ ‘ਚ ਹੋਵੇਗੀਪੁੱਛਗਿੱਛ    

ਰਾਜਪੂਤ ਦੀ ਮੌਤ ਦੀ ਜਾਂਚ ਹੁਣ ਬਾਲੀਵੁੱਡ ਵਿੱਚ ਡਰੱਗਸ ਜਾਂਚ ਤੱਕ ਜਾ ਪਹੁੰਚੀ ਹੈ ਅਤੇ ਇਸ ਪੂਰੇ ਮਾਮਲੇ ਵਿੱਚ ਕੇਸ ਨਾਲ ਸਬੰਧਿਤ ਲੋਕਾਂ ਦੀ ਵ੍ਹਟਸਐੱਪ ਚੈਟ ਵੀ ਮੀਡੀਆ ਵਿੱਚ ਲੀਕ ਹੋਈ। ਹਾਲ ਹੀ ਵਿੱਚ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਇੱਕ ਵ੍ਹਟਸਐੱਪ ਚੈਟ ਵੀ ਮੀਡੀਆ ਵਿੱਚ ਦਿਖਾਈ ਜਾ ਰਹੀ ਹੈ, ਜਿੱਥੇ ਕਥਿਤ ਤੌਰ ‘ਤੇ ਉਹ ਕਿਸੇ ਤੋਂ ਡਰੱਗਸ ਮੰਗਦੀ ਨਜ਼ਰ ਆ ਰਹੀ ਹੈ। ਕਿਹਾ ਜਾ ਰਿਹਾ ਹੈ ਇਹ ਚੈਟ ਕੁਝ ਸਾਲ ਪੁਰਾਣੀ ਹੈ ਜੋ ਡਿਲੀਟ ਹੋ ਗਈ ਸੀ ਪਰ ਜਾਂਚ ਏਜੰਸੀਆਂ ਨੇ ਉਸ ਨੂੰ ਹਾਸਿਲ ਕਰ ਲਿਆ ਹੈ।

NCB ਦੇਐੱਸ.ਆਈ.ਟੀ. ਦਫ਼ਤਰ ‘ਚ ਪਹੁੰਚੀ ਦੀਪਿਕਾ ਪਾਦੂਕੋਣ, ਡਰੱਗ ਮਾਮਲੇ ‘ਚ ਹੋਵੇਗੀਪੁੱਛਗਿੱਛ    

ਦੀਪਿਕਾ ਪਾਦੂਕੋਣ ਬਾਲੀਵੁੱਡ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਵਿਚੋਂ ਇਕ ਹੈ। ਡਰੱਗ ਦੇ ਮਾਮਲੇ ‘ਚ ਉਨ੍ਹਾਂ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ’ ਚ ਹਲਚਲ ਮਚ ਗਈ ਹੈ ਅਤੇ ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਵੀ ਦੀਪਿਕਾ ਨੂੰ ਟ੍ਰੋਲਰਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਦਿਨੀਂ ਐੱਨ.ਸੀ.ਬੀ. ਨੇ ਅਦਾਕਾਰਾ ਰਕੁਲਪ੍ਰੀਤ ਸਿੰਘ ਤੋਂ ਡਰੱਗ ਕੇਸ ‘ਚ ਪੁੱਛਗਿੱਛ ਕੀਤੀ ਸੀ।
-PTCNews