ਮੁੱਖ ਖਬਰਾਂ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂਅ 'ਤੇ ਰੱਖਿਆ ਗਿਆ ਇਤਿਹਾਸਕ ਚੌਕ ਦਾ ਨਾਂਅ

By Shanker Badra -- July 11, 2020 6:07 pm -- Updated:Feb 15, 2021

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂਅ 'ਤੇ ਰੱਖਿਆ ਗਿਆ ਇਤਿਹਾਸਕ ਚੌਕ ਦਾ ਨਾਂਅ:ਬਿਹਾਰ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਨੇਪੋਟਿਜ਼ਮ ਵਿਵਾਦ ਵਧਦਾ ਹੀ ਜਾ ਰਿਹਾ ਹੈ। ਫ਼ਿਲਮ ਉਦਯੋਗ ''ਤੇ ਕਈ ਸਵਾਲ ਖੜ੍ਹੇ ਹੋ ਚੁੱਕੇ ਹਨ। ਓਥੇ ਹੀ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਉਸ ਦੇ ਕੁਝ ਅਜੀਜ਼ ਉਸਦੀਆਂ ਯਾਦਾਂ ਨੂੰ ਸਦਾ ਲਈ ਅਮਰ ਕਰਨ ਲਈ ਹਰ ਰੋਜ਼ ਕੁਝ ਨਵਾਂ ਕਰ ਰਹੇ ਹਨ।

ਬਿਹਾਰ ਦੇ ਪੂਰਨੀਆ ਮਿਓਂਸੀਪਲ ਕਾਰਪੋਰੇਸ਼ਨ ਨੇ ਵੀ ਸੁਸ਼ਾਂਤ ਸਿੰਘ ਦੇ ਨਾਂਅ ਨੂੰ ਅਮਰ ਕਰਨ ਲਈ ਇਕ ਸ਼ਾਨਦਾਰ ਕੰਮ ਕੀਤਾ ਹੈ। ਮਿਓਂਸੀਪਲ ਕਾਰਪੋਰੇਸ਼ਨ ਨੇ ਸ਼ਹਿਰ ਦੇ ਬੇਹੱਦ ਪੁਰਾਣੇ ਤੇ ਇਤਿਹਾਸਕ ਫੋਰਡ ਕੰਪਨੀ ਚੌਕ ਦਾ ਨਾਂਅ ਬਦਲ ਕੇ ਸੁਸ਼ਾਂਤ ਸਿੰਘ ਰਾਜਪੂਤ ਚੌਕ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਮਧੂਬਨੀ ਚੌਕ ਤੋਂ ਮਾਤਾ ਸਥਾਨ ਚੌਕ ਤੱਕ ਨਵੀਂ ਬਣੀ ਸੜਕ ਦਾ ਨਾਂਅ ਸੁਸ਼ਾਂਤ ਸਿੰਘ ਰਾਜਪੂਤ ਮਾਰਗ ਰੱਖਿਆ ਗਿਆ ਹੈ।

Sushant Singh Rajput : Road Named on Sushant Singh Rajput Chowk Bihar ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂਅ 'ਤੇ ਰੱਖਿਆ ਗਿਆ ਇਤਿਹਾਸਕ ਚੌਕ ਦਾ ਨਾਂਅ

ਨਗਰ ਨਿਗਮ ਦੀ ਮੇਅਰ ਸਵਿਤਾ ਦੇਵੀ ਨੇ ਖ਼ੁਦ ਇਸ ਦਾ ਉਦਘਾਟਨ ਕੀਤਾ ਹੈ। ਮੇਅਰ ਸਵਿਤਾ ਦੇਵੀ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਬਹੁਤ ਛੋਟੀ ਉਮਰੇ ਹੀ ਦੇਸ਼ ਭਰ 'ਚ ਪੂਰਨੀਆ ਅਤੇ ਬਿਹਾਰ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੀਆਂ ਕਈ ਮਸ਼ਹੂਰ ਫ਼ਿਲਮਾਂ ਅਤੇ ਸੀਰੀਅਲ ਹਨ ਅਤੇ ਉਹ ਇੱਕ ਸ਼ਾਨਦਾਰ ਕਲਾਕਾਰ ਸੀ।  ਉਨ੍ਹਾਂ ਕਿਹਾ ਕਿ ਸੁਸ਼ਾਂਤ ਨੇ ਆਪਣੀ ਪ੍ਰਤਿਭਾ ਸਦਕਾ ਬਾਲੀਵੁੱਡ ਵਿੱਚ ਨਾ ਮਿਟਣ ਵਾਲੀ ਛਾਪ ਛੱਡੀ ਹੈ।

ਦੱਸ ਦੇਈਏ ਕਿ ਸਵਿਤਾ ਨੇ ਬਿਹਾਰ ਤੇ ਭਾਰਤ ਸਰਕਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਸੀ.ਬੀ.ਆਈ. ਜਾਂਚ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਸੀ. ਐੱਮ. ਨਿਤੀਸ਼ ਕੁਮਾਰ ਤੇ ਪੀ. ਐੱਮ. ਨਰਿੰਦਰ ਮੋਦੀ ਨੂੰ ਭੇਜੀ ਚਿੱਠੀ 'ਚ ਲਿਖਿਆ ਹੈ, ''ਮੈਨੂੰ ਭਾਰਤ ਤੇ ਬਿਹਾਰ ਸਰਕਾਰ 'ਤੇ ਪੂਰਾ ਭਰੋਸਾ ਹੈ ਕਿ ਸਰਕਾਰ ਸੀ.ਬੀ.ਆਈ. ਜਾਂਚ ਦੀ ਆਗਿਆ ਜ਼ਰੂਰ ਦੇਵੇਗੀ।
-PTCNews

  • Share