Fri, Apr 19, 2024
Whatsapp

ਸੁਸ਼ਾਂਤ ਰਾਜਪੂਤ ਦੇ ਸਦਮੇ 'ਚ ਇਸ ਪਰਿਵਾਰਕ ਮੈਂਬਰ ਨੇ ਵੀ ਤੋੜਿਆ ਦਮ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Written by  Shanker Badra -- June 16th 2020 11:23 AM
ਸੁਸ਼ਾਂਤ ਰਾਜਪੂਤ ਦੇ ਸਦਮੇ 'ਚ ਇਸ ਪਰਿਵਾਰਕ ਮੈਂਬਰ ਨੇ ਵੀ ਤੋੜਿਆ ਦਮ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਸੁਸ਼ਾਂਤ ਰਾਜਪੂਤ ਦੇ ਸਦਮੇ 'ਚ ਇਸ ਪਰਿਵਾਰਕ ਮੈਂਬਰ ਨੇ ਵੀ ਤੋੜਿਆ ਦਮ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਸੁਸ਼ਾਂਤ ਰਾਜਪੂਤ ਦੇ ਸਦਮੇ 'ਚ ਇਸ ਪਰਿਵਾਰਕ ਮੈਂਬਰ ਨੇ ਵੀ ਤੋੜਿਆ ਦਮ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ:ਮੁੰਬਈ : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਮੁੰਬਈ ਸਥਿਤ ਆਪਣੇ ਘਰ ਵਿੱਚਆਤਮ ਹੱਤਿਆ ਕਰ ਲਿਆ ਹੈ, ਉਨ੍ਹਾਂ ਨੇ ਬਾਂਦਰਾ ਵਿੱਚ ਆਪਣੇ ਘਰ ਵਿੱਚ ਫਾਂਸੀ ਲੱਗਾ ਕੇ ਜਾਨ ਦਿੱਤੀ ਹੈ, ਖ਼ੁਦਕੁਸ਼ੀ ਦੇ ਕਾਰਨ ਦਾ ਹੁਣ ਤੱਕ ਪਤਾ ਨਹੀਂ ਲੱਗਿਆ ਹੈ। ਇਸ ਵੇਲੇ ਦੀ ਵੱਡੀ ਖ਼ਬਰ ਸੁਸ਼ਾਂਤ ਰਾਜਪੂਤ ਦੇ ਬਾਰੇ ਵਿਚ ਆ ਰਹੀ ਹੈ, ਜਿਹਨਾਂ ਦੇ ਸਦਮੇ ਵਿਚ ਉਨ੍ਹਾਂ ਦੇ ਪਰਿਵਾਰ ਵਿਚ ਇਕ ਹੋਰ ਮੌਤ ਹੋ ਗਈ ਹੈ,ਜਿਸ ਨਾਲ ਪਰਿਵਾਰ 'ਤੇ ਦੋਹਰਾ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਦੁੱਖ ਨੂੰ ਉਨ੍ਹਾਂ ਦੀ ਭਰਜਾਈ ਸੁਧਾ ਦੇਵੀ ਬਰਦਾਸ਼ਤ ਨਹੀਂ ਕਰ ਸਕੀ। ਇਸ ਦੌਰਾਨ ਸੁਸ਼ਾਂਤ ਸਿੰਘ ਰਾਜਪੂਤ ਦੇ ਸਦਮੇ ‘ਚ ਉਨ੍ਹਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਠੀਕ ਉਸ ਵਕ‍ਤ ਹੋਈ, ਜਦੋਂ ਮੁੰਬਈ ‘ਚ ਸੁਸ਼ਾਂਤ ਦਾ ਸੰਸ‍ਕਾਰ ਸੰਪੰਨ‍ ਹੋ ਰਿਹਾ ਸੀ। ਸੁਧਾ ਦੇਵੀ ਨੇ ਦੇਵਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਖਾਣਾ-ਪੀਣਾ ਬੰਦ ਕਰ ਦਿੱਤਾ ਸੀ। ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਜੱਦੀ ਪਿੰਡ ਪੂਰਣਿਆ ਦੇ ਮਲਡੀਹਾ ‘ਚ ਰਹਿੰਦੀ ਸੀ। [caption id="attachment_411964" align="aligncenter" width="300"]sushant-singh-rajputs-demise-his-sister-in-law-dies-in-bihar ਸੁਸ਼ਾਂਤ ਰਾਜਪੂਤ ਦੇ ਸਦਮੇ 'ਚ ਇਸ ਪਰਿਵਾਰਕ ਮੈਂਬਰ ਨੇ ਵੀ ਤੋੜਿਆ ਦਮ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ[/caption] ਦੱਸ ਦੇਈਏ ਕਿ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਸਭ ਤੋਂ ਪਹਿਲਾਂ 'ਕਿਸ ਦੇਸ਼ ਮੇਂ ਹੈ ਮੇਰਾ ਦਿਲ' ਨਾਂ ਦੇ ਸੀਰੀਅਲ 'ਚ ਕੰਮ ਕੀਤਾ ਸੀ ਪਰ ਪਛਾਣ ਉਨ੍ਹਾਂ ਨੂੰ ਏਕਤਾ ਕਪੂਰ ਦੇ ਸੀਰੀਅਲ 'ਪਵਿੱਤਰ ਰਿਸ਼ਤਾ' ਤੋਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਦਾ ਸਫ਼ਰ ਸ਼ੁਰੂ ਕੀਤਾ ਸੀ। ਸੁਸ਼ਾਂਤ ਸਿੰਘ ਰਾਜਪੂਤ ਨੇ ਐਮ.ਐੱਸ ਧੋਨੀ ਦੀ ਅਨਟੋਲਡ ਸਟੋਰੀ ਅਨਟੋਲਡ ਸਟੋਰੀ ਅਤੇ ਪੀ.ਕੇ ਸਮੇਤ ਕਈ ਯਾਦਗਾਰੀ ਫ਼ਿਲਮਾਂ 'ਚ ਕੰਮ ਕੀਤਾ ਹੈ। [caption id="attachment_411965" align="aligncenter" width="300"]sushant-singh-rajputs-demise-his-sister-in-law-dies-in-bihar ਸੁਸ਼ਾਂਤ ਰਾਜਪੂਤ ਦੇ ਸਦਮੇ 'ਚ ਇਸ ਪਰਿਵਾਰਕ ਮੈਂਬਰ ਨੇ ਵੀ ਤੋੜਿਆ ਦਮ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ[/caption] ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਫਲੈਟ ‘ਚ ਆਤਮ ਹੱਤਿਆ ਕਰ ਲਈ ਸੀ। ਇਸ ਤੋਂ ਬਾਅਦ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਬਿਹਾਰ ਦੇ ਪੂਰਣਿਆ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਮਲਡੀਹਾ ਅਤੇ ਪਟਨਾ ਦੇ ਰਾਜੀਵ ਨਜ਼ਰ ਇਲਾਕੇ ‘ਚ ਲੋਕਾਂ ਨੂੰ ਦੁੱਖ ‘ਚ ਰੋਂਦੇ ਹੋਏ ਵੀ ਦੇਖਿਆ ਜਾ ਰਿਹਾ ਹੈ। ਇਨ੍ਹਾਂ ਦੋਨਾਂ ਥਾਵਾਂ ਤੋਂ ਸੁਸ਼ਾਂਤ ਦੇ ਬਚਪਨ ਦੀਆਂ ਯਾਦਾਂ ਜੁੜੀਆਂ ਹਨ। ਉਨ੍ਹਾਂ ਦੇ ਖਗੜਿਆ ਸਥਿਤ ਨਾਨਕਾ ‘ਚ ਵੀ ਸੋਗ ਦਾ ਮਾਹੌਲ ਹੈ। -PTCNews


Top News view more...

Latest News view more...