
Happy Birthday Sushant Singh Rajput : ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅੱਜ ਬੇਸ਼ੱਕ ਅੱਜ ਇਸ ਦੁਨੀਆਂ ‘ਚ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਨਾਲ ਜੁੜੀਆਂ ਯਾਦਾਂ ਪ੍ਰਸ਼ੰਸਕਾਂ ਦੇ ਦਿਲਾਂ ’ਚ ਅਜੇ ਵੀ ਜ਼ਿੰਦਾ ਹਨ ਤੇ ਹਮੇਸ਼ਾ ਰਹਿਣਗੀਆਂ। ਅੱਜ ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮਦਿਨ ਹੈ। ਇਸ ਮੌਕੇ ਜਿਥੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਯਾਦ ਕਰ ਰਹੇ ਹਨ, ਉਥੇ ਹੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉਹਨਾਂ ਨੂੰ ਅੱਜ ਵੀ ਯਾਦ ਕਰਕੇ ਭਾਵੁਕ ਹਨ।
ਸੁਸ਼ਾਂਤ ਦੀਆਂ ਚਾਰ ਭੈਣਾਂ ਦੇ ਇਕਲੌਤੇ ਭਰਾ ਤੇ ਬਾਲੀਵੁੱਡ ਦੇ ਬਿਹਤਰੀਨ ਅਦਾਕਾਰ ਸੁਸ਼ਾਂਤ ਨੇ 14 ਜੂਨ, 2020 ਨੂੰ ਹਮੇਸ਼ਾ-ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਸੁਸ਼ਾਂਤ ਦੇ ਦਿਹਾਂਤ ਤੋਂ ਬਾਅਦ ਅੱਜ ਉਨ੍ਹਾਂ ਦਾ ਪਹਿਲਾ ਜਨਮਦਿਨ ਹੈ ਤੇ ਅੱਜ ਉਨ੍ਹਾਂ ਦੇ ਪ੍ਰਸ਼ੰਸਕ ਉਸ ਨੂੰ ਬਹੁਤ ਯਾਦ ਕਰ ਰਹੇ ਹਨ।
ਸੁਸ਼ਾਂਤ ਦੇ ਜਨਮ ਦਿਨ ‘ਤੇ ਇੱਕ ਵਾਰ ਫਿਰ ਟਵਿਟਰ ’ਤੇ ਲਗਾਤਾਰ #SushantDay ਤੇ #SSRBirthday ਟਰੈਂਡ ਕਰ ਰਿਹਾ ਹੈ। ਪ੍ਰਸ਼ੰਸਕ ਇਸ ਹੈਸ਼ਟੈਗ ਨਾਲ ਸੁਸ਼ਾਂਤ ਨੂੰ ਯਾਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਅਦਾਕਾਰ ਦੇ ਜਨਮਦਿਨ ’ਤੇ ਜਦੋਂ ਪ੍ਰਸ਼ੰਸਕ ਉਨ੍ਹਾਂ ਨੂੰ ਇੰਨਾ ਯਾਦ ਕਰ ਰਹੇ ਹਨ ਤਾਂ ਸੋਚੋ ਪਰਿਵਾਰ ਉਨ੍ਹਾਂ ਨੂੰ ਕਿੰਨਾ ਯਾਦ ਕਰ ਰਿਹਾ ਹੋਵੇਗਾ।
View this post on Instagram
ਸੁਸ਼ਾਂਤ ਦੇ ਖ਼ਾਸ ਦਿਨ ’ਤੇ ਉਨ੍ਹਾਂ ਦੀ ਭੈਣ ਸ਼ਵੇਤਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਸੁਸ਼ਾਂਤ ਦੀ ਜ਼ਿੰਦਗੀ ਦੇ ਕੁਝ ਖੁਸ਼ੀਆਂ ਭਰੇ ਪਲ ਦਿਖਾਈ ਦੇ ਰਹੇ ਹਨ।
ਹੋਰ ਪੜ੍ਹੋ :ਪੰਜਾਬੀ ਲੋਕ ਗਾਇਕ ‘ਕੇ ਦੀਪ’ ਨੇ ਦੁਨੀਆਂ ਨੂੰ ਕਿਹਾ ਅਲਵਿਦਾ
View this post on Instagram
ਤਸਵੀਰ ਸਾਂਝੀ ਕਰਦਿਆਂ ਸ਼ਵੇਤਾ ਲਿਖਦੀ ਹੈ, ‘ਬਹੁਤ ਸਾਰਾ ਪਿਆਰ ਭਰਾ। ਤੁਸੀਂ ਮੇਰਾ ਇਕ ਹਿੱਸਾ ਹੋ ਤੇ ਹਮੇਸ਼ਾ ਹੀ ਰਹੋਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ “ਮੇਰੇ ਭਰਾ, ਮੇਰਾ ਹੰਕਾਰ, ਮੇਰੀ ਬਦਲਾ ਹੰਕਾਰ, ਅੱਜ ਜਦੋਂ ਤੁਸੀਂ ਪੈਦਾ ਹੋਏ, ਅਸੀਂ ਨਾ ਸਿਰਫ ਭੈਣ-ਭਰਾ ਬਣ ਕੇ ਖੁਸ਼ਹਾਲ ਹੋਏ, ਬਲਕਿ ਵਧੀਆ ਦੋਸਤ, ਸਮਰਪਿਤ ਸਾਥੀ ਬਣਨ ਲਈ ਵੀ ਸਭ ਤੋਂ ਅੱਗੇ ਰਹੇ।
View this post on Instagram