ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਜਲਦੀ ਹੀ ਬਣੇਗੀ ਦੁਲਹਣ ,ਕਸ਼ਮੀਰੀ ਮੁੰਡੇ ਨਾਲ ਲਵੇਗੀ ਫੇਰੇ

Sushmita Sen soon made Bridal Kashmiri boy with take recourse

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਜਲਦੀ ਹੀ ਬਣੇਗੀ ਦੁਲਹਣ ,ਕਸ਼ਮੀਰੀ ਮੁੰਡੇ ਨਾਲ ਲਵੇਗੀ ਫੇਰੇ:ਬਾਲੀਵੁੱਡ ਅਦਾਕਾਰਾ ਅਤੇ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਬੇਸ਼ੱਕ ਫਿਲਮਾਂ ਤੋਂ ਦੂਰ ਰਹਿੰਦੀ ਹਨ ਪਰ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹਨ।ਸੁਸ਼ਮਿਤਾ ਹਮੇਸ਼ਾ ਸੋਸ਼ਲ ਮੀਡੀਆ ‘ਤੇ ਆਪਣੀ ਫ਼ੋਟੋਆਂ ਅਤੇ ਵੀਡਿਓ ਸਾਂਝੀ ਕਰਦੀ ਹੀ ਰਹਿੰਦੀ ਹੈ।ਹੁਣ ਬਾਲੀਵੁੱਡ ਦੀ ਅਦਾਕਾਰਾ ਸੁਸ਼ਮਿਤਾ ਸੇਨ ਦੀ ਜ਼ਿੰਦਗੀ ਵਿੱਚ ਪਿਆਰ ਨੇ ਦਸਤਕ ਦੇ ਦਿੱਤੀ ਹੈ,ਜਿਸ ਦਾ ਇਸ਼ਾਰਾ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈਆਂ ਜਾ ਰਹੀਆਂ ਪੋਸਟਾਂ ਕਰ ਰਹੀਆਂ ਹਨ।ਇਹ ਸ਼ਖ‍ਸ ਕੋਈ ਹੋਰ ਨਹੀਂ ਬਲ‍ਕਿ ਮਾਡਲ ਰੋਹਮਨ ਸ਼ਾਲ ਹਨ।ਸੁਸ਼ਮਿਤਾ ਸੇਨ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਨਵੇਂ ਬੁਆਏਫ੍ਰੈਂਡ ਨੂੰ ਲੈ ਕੇ ਚਰਚਾ ‘ਚ ਬਣੀ ਹੋਈ ਹੈ।ਉਂਝ ਸੁਸ਼ਮਿਤਾ ਆਪਣੀ ਫਿਟਨੈੱਸ ਨੂੰ ਲੈ ਕੇ ਬਾਲੀਵੁੱਡ ‘ਚ ਕਾਫੀ ਮਸ਼ਹੂਰ ਹੈ।ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਦੋਨੋਂ ਅਗਲੇ ਸਾਲ ਵਿਆਹ ਕਰਨ ਵਾਲੇ ਹਨ। ਹਾਲ ਹੀ ਵਿੱਚ ਸੁਸ਼ਮਿਤਾ ਸੇਨ ਤੇ ਰੋਹਮਨ ਸ਼ਾਲ , ਏਕਤਾ ਕਪੂਰ ਦੀ ਦੀਵਾਲੀ ਪਾਰਟੀ ਵਿੱਚ ਨਜ਼ਰ ਆਏ ਸਨ।

ਜਾਣਕਾਰੀ ਮੁਤਾਬਿਕ ਸੁਸ਼‍ਮਿਤਾ ਸੇਨ ਅਤੇ ਰੋਹਮਨ ਸ਼ਾਲ ਅਗਸਤ ਵਿੱਚ ਮੁੰਬਈ ਵਿੱਚ ਇੱਕ ਫ਼ੈਸ਼ਨ ਈਵੈਂਟ ਵਿੱਚ ਮਿਲੇ ਸਨ ਅਤੇ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ।ਉਦੋਂ ਤੋਂ ਦੋਨੋਂ ਟੱਚ ਵਿੱਚ ਹਨ।ਖਬਰਾਂ ਤਾਂ ਇੱਥੇ ਤੱਕ ਹਨ ਕਿ ਹੁਣ ਇਨ੍ਹਾਂ ਦੋਨਾਂ ਦੀ ਦੋਸ‍ਤੀ ਹੌਲੀ -ਹੌਲੀ ਪ‍ਿਆਰ ਵਿੱਚ ਬਦਲ ਰਹੀ ਹੈ।ਨਾਲ ਹੀ ਮਾਡਲ ਦਾ ਸੁਸ਼ਮਿਤਾ ਦੇ ਘਰ ਉੱਤੇ ਆਉਣਾ -ਜਾਣਾ ਲੱਗਾ ਰਹਿੰਦਾ ਹੈ ਅਤੇ ਸੁਸ਼ਮਿਤਾ ਦੀਆਂ ਬੇਟੀਆਂ ਰਿਨੀ ਅਤੇ ਅਲੀਸ਼ਾ ਵੀ ਉਨ੍ਹਾਂ ਨੂੰ ਪਸੰਦ ਕਰਦੀਆਂ ਹਨ।

ਜ਼ਿਕਰਯੋਗ ਹੈ ਕਿ ਸੁਸ਼ਮਿਤਾ 42 ਸਾਲ ਦੀ ਹੈ ਜਦਕਿ ਰੋਹਮਨ 27 ਸਾਲ ਦੇ ਹਨ ਅਤੇ ਦੋਹਾਂ ਦੀ ਉਮਰ ਵਿੱਚ 15 ਸਾਲ ਦਾ ਫ਼ਰਕ ਹੈ।ਦੱਸਣਯੋਗ ਹੈ ਕਿ ਸਾਲ 1994 ਚ ਸੁਸ਼ਮਿਤਾ ਸੇਨ ਨੇ ਫ਼ੇਮਿਨਾ ਮਿਸ ਇੰਡੀਆ ਯੂਨੀਵਰਸ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਸੀ।ਉਹ ਹਿੰਦੀ, ਤਮਿਲ ਅਤੇ ਬੰਗਾਲੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ।
-PTCNews