ਮੁਅੱਤਲ ਡੀ.ਐੱਸ.ਪੀ. ਬਲਵਿੰਦਰ ਸਿੰਘ ਸੇਖੋਂ ਵੱਲੋਂ ਪ੍ਰੈੱਸ ਕਾਨਫਰੰਸ, ਭਾਰਤ ਭੂਸ਼ਣ ਆਸ਼ੂ ‘ਤੇ ਲਗਾਏ ਗੰਭੀਰ ਇਲਜ਼ਾਮ

Suspended DSP Balwinder Sekhon Bharat Bhushan Ashu

ਚੰਡੀਗੜ੍ਹ: ਅੱਜ ਚੰਡੀਗੜ੍ਹ ਵਿਖੇ ਮੁਅੱਤਲ ਕੀਤੇ ਗਏ ਡੀ.ਐੱਸ.ਪੀ. ਬਲਵਿੰਦਰ ਸਿੰਘ ਸੇਖੋਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਦੌਰਾਨ ਸੇਖੋਂ ਨੇ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਨੇ 1992 ‘ਚ ਅੱਤਵਾਦੀਆਂ ਨੂੰ ਪਨਾਹ ਦਿੱਤੀ ਸੀ। ਸੇਖੋਂ ਨੇ ਦੱਸਿਆ ਕਿ ‘ਮੈਨੂੰ ਸੋਸ਼ਲ ਮੀਡੀਆ ‘ਤੇ ਕੁਮੈਂਟ ਕਰਨ ਕਰਕੇ ਮੁਅੱਤਲ ਕੀਤਾ ਗਿਆ ਹੈ।

ਅੱਗੇ ਉਹਨਾਂ ਕਿਹਾ ਕਿ ‘ਲੁਧਿਆਣਾ ਗੁੜ ਮੰਡੀ ਬੰਬ ਧਮਾਕੇ ਦੀ ਸਾਜਿਸ਼ ਵੀ ਭਾਰਤ ਭੂਸ਼ਣ ਨੇ ਹੀ ਰਚੀ ਸੀ। ਉਹਨਾਂ ਕਿਹਾ ਕਿ ਇਸ ਬੰਬ ਧਮਾਕੇ ਬਾਰੇ ਭਾਰਤ ਭੂਸ਼ਨ ਆਸ਼ੂ ਨੇ ਅੱਤਵਾਦੀਆਂ ਨੂੰ ਜਾਣਕਾਰੀ ਦਿੱਤੀ ਸੀ।

ਹੋਰ ਪੜ੍ਹੋ: ਫਰੀਦਕੋਟ: ਸਾਬਕਾ ਮੁਲਾਜ਼ਮਾਂ ਨੇ ਮਨਾਇਆ ਪੈਨਸ਼ਨਰ ਦਿਹਾੜਾ, ਪੈਨਸਨਰਾਂ ਨੂੰ ਆ ਰਹੀਆ ਸਮੱਸਿਆਵਾਂ ਬਾਰੇ ਕੀਤੀ ਵਿਚਾਰ-ਚਰਚਾ

ਉਹਨਾਂ ਅੱਗੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਨੇ ਬੰਬ ਕਾਂਡ ‘ਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ। ਜਿਸ ਦੌਰਾਨ ਉਹਨਾਂ ਨੇ ਆਸ਼ੂ ਦੇ ਕਬੂਲਨਾਮੇ ਵਾਲਾ ਲੁਧਿਆਣਾ ਦੇ ਤਤਕਾਲੀ ਐਸਪੀ ਦਾ ਬਿਆਨ ਪੜ੍ਹ ਕੇ ਸੁਣਾਇਆ, ਜਿਸ ਅਨੁਸਾਰ ਬੰਬ ਧਮਾਕਾ ਕਰਨ ਵਾਲਿਆਂ ਨੂੰ ਪਨਾਹ ਦੇਣ ਦੀ ਆਸ਼ੂ ਨੇ ਗੱਲ ਖੁਦ ਕਬੂਲੀ ਹੈ।

ਇਸ ਦੌਰਾਨ ਸੇਖੋਂ ਨੇ ਹੋਰ ਵੀ ਕਈ ਮਾਮਲਿਆਂ ‘ਚ ਆਸ਼ੂ ਦੇ ਹੱਥ ਹੋਣ ਦਾ ਦਾਅਵਾ ਕੀਤਾ। ਉਹਨਾਂ ਦੱਸਿਆ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸਾਰੇ ਮਾਮਲਿਆਂ ਦੀ ਸ਼ਿਕਾਇਤ ਕੀਤੀ ਗਈ ਹੈ।

ਕਾਰਵਾਈ ਨਾ ਹੋਣ ‘ਤੇ ਸੇਖੋਂ ਨੇ ਮਾਮਲਾ ਹਾਈਕੋਰਟ ‘ਚ ਚੁੱਕਣ ਦੀ ਗੱਲ ਕਹੀ ਹੈ।ਇਸ ਮੌਕੇ ਬਲਵਿੰਦਰ ਸੇਖੋਂ ਦਾ ਦਾਅਵਾ ਜੇ ਰਿਪੋਰਟ ਗ਼ਲਤ ਹੋਈ ਤਾਂ ਮੈਨੂੰ ਸਸਪੈਂਡ ਕੀਤਾ ਜਾਵੇ।

-PTC News