Wed, Apr 24, 2024
Whatsapp

ਮੁਅੱਤਲ ਡੀ.ਐੱਸ.ਪੀ ਬਲਵਿੰਦਰ ਸੇਖੋਂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰ, ਜਾਣੋ ਕੀ ਕਿਹਾ

Written by  Jashan A -- February 26th 2020 01:28 PM
ਮੁਅੱਤਲ ਡੀ.ਐੱਸ.ਪੀ ਬਲਵਿੰਦਰ ਸੇਖੋਂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰ, ਜਾਣੋ ਕੀ ਕਿਹਾ

ਮੁਅੱਤਲ ਡੀ.ਐੱਸ.ਪੀ ਬਲਵਿੰਦਰ ਸੇਖੋਂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰ, ਜਾਣੋ ਕੀ ਕਿਹਾ

ਚੰਡੀਗੜ੍ਹ: ਮੁਅੱਤਲ ਕੀਤੇ ਗਏ ਡੀ.ਐੱਸ.ਪੀ ਬਲਵਿੰਦਰ ਸੇਖੋਂ ਨੇ ਕੈਪਟਨ ਦੇ ਬਰਖਾਸਤ ਕਰਨ ਦੇ ਬਿਆਨ 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਪਾ ਕੇ ਕੈਪਟਨ ਅਮਰਿੰਦਰ ਨੂੰ ਲਾਲਕਾਰਦਿਆਂ ਕਿਹਾ ਕਿ ਮੁੱਖ ਮੰਤਰੀ ਦੀਆਂ ਧਮਕੀਆਂ ਮੇਰਾ ਮਨੋਬਲ ਨਹੀਂ ਤੋੜ ਸਕਦੀਆਂ। ਸੇਖੋਂ ਨੇ ਕਿਹਾ ਕਿ "ਮੈਂ ਮਿਸਟਰ ਸੀ ਐਮ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਅਜਿਹੀਆਂ ਧਮਕੀਆਂ ਮੇਰਾ ਮਨੋਬਲ ਨਹੀ ਤੋੜ ਸਕਦੀਆਂ, ਇਨਕੁਆਰੀ ਦਾ ਡਰਾਮਾ ਕਰਨ ਦੀ ਲੋੜ ਨਹੀ ਸਿੱਧਾ ਡਿਸਮਿਸ ਕਰ ਦਿਓ, ਪਰ ਇਸ ਅੱਤਵਾਦੀ ਨੂੰ ਇਸਦੇ ਅੰਜਾਮ ਤੱਕ ਪਹੁੰਚਾ ਕੇ ਹੀ ਦਮ ਲਵਾਂਗਾ ਅਤੇ ਇਹ ਲੋਕਰਾਜ ਹੈ ਪਟਿਆਲੇ ਪੈਦਾ ਹੋ ਕੇ ਤੁਸੀਂ ਸੀ ਐਮ ਨਹੀ ਬਣੇ ਸਾਡੀਆਂ ਵੋਟਾਂ ਨਾਲ ਬਣੇ ਹੋ ਤੇ ਲੋਕਾਂ ਦੇ ਨੌਕਰ ਹੈ ਡਿਕਟੇਟਰ ਨਹੀ ਮੈਂ ਸਿਰਫ਼ ਡੀ ਐਸ ਪੀ ਹੀ ਨਹੀ ਪੰਜਾਬ ਦਾ ਆਮ ਨਾਗਰਿਕ ਵੀ ਹਾਂ, ਅਜਿਹਾ ਵਤੀਰਾ ਅਜਿਹੀ ਕੁਰਸੀ ਤੇ ਬੈਠ ਕੇ ਕਰਨਾ ਬੇਹੱਦ ਸ਼ਰਮਨਾਕ ਹੈ।" ਹੋਰ ਪੜ੍ਹੋ: ਜਲੰਧਰ ਕਾਰ ਬੰਬ ਧਮਾਕਾ ਮਾਮਲੇ ਵਿੱਚ ਸੀਬੀਆਈ ਨੇ ਇੱਕ ਨਾਮਧਾਰੀ ਨੂੰ ਥਾਈਲੈਂਡ 'ਚੋਂ ਕੀਤਾ ਗ੍ਰਿਫ਼ਤਾਰ ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਕੈਪਟਨ ਨੇ ਵਿਧਾਨ ਸਭਾ 'ਚ ਸੇਖੋਂ ਨੂੰ ਧਾਰਾ-311 ਦੇ ਤਹਿਤ ਬਰਖਾਸਤ ਕਰਨ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਇਹ ਮੁੱਦਾ ਹੋਰ ਵੀ ਭਖ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁਅੱਤਲ ਡੀ.ਐੱਸ.ਪੀ. ਬਲਵਿੰਦਰ ਸੇਖੋਂ ਨੇ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਸੀ। ਸੇਖੋਂ ਨੇ ਇਹ ਵੀ ਕਿਹਾ ਸੀ ਕਿ ਲੁਧਿਆਣਾ ਗੁੜ ਮੰਡੀ ਬੰਬ ਧਮਾਕੇ ਦੀ ਸਾਜਿਸ਼ ਵੀ ਭਾਰਤ ਭੂਸ਼ਣ ਨੇ ਹੀ ਰਚੀ ਸੀ ਤੇ ਇਸ ਬੰਬ ਧਮਾਕੇ ਬਾਰੇ ਭਾਰਤ ਭੂਸ਼ਨ ਆਸ਼ੂ ਨੇ ਅੱਤਵਾਦੀਆਂ ਨੂੰ ਜਾਣਕਾਰੀ ਦਿੱਤੀ ਸੀ। -PTC News


Top News view more...

Latest News view more...