ਮਨੋਰੰਜਨ ਜਗਤ

ਬਾਲੀਵੁੱਡ ਅਦਾਕਾਰਾ ਦੀ ਮਾਂ ਸਣੇ ਕਈ ਲੋਕ ਕੋਰੋਨਾ ਦੀ ਚਪੇਟ 'ਚ, ਜਾਣੋ ਕੀ ਹੈ ਸਵਰਾ ਦਾ ਹਾਲ

By Jagroop Kaur -- April 19, 2021 6:04 pm -- Updated:Feb 15, 2021

ਕੋਰੋਨਾ ਵਾਇਰਸ ਇਕ ਵਾਰ ਮੁੜ ਤੋਂ ਐਕਟਿਵ ਹੋ ਗਿਆ ਹੈ ਜਿਸ ਨਾਲ ਦੇਸ਼ ਭਰ ਦੇ ਵਿਚ ਹਾਹਾਕਾਰ ਮੱਚ ਗਿਆ ਹੈ , ਉਥੇ ਹੀ ਇਸ ਦੀ ਚਪੇਟ 'ਚ ਆਉਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿਚ ਪਹੁੰਚ ਗਈ ਹੈ , ਇਸ ਭਿਆਨਕ ਲਹਿਰ ਤੇਜ਼ੀ ਨਾਲ ਫੈਲਾਅ 'ਚ ਜਿਥੇ ਹਜ਼ਾਰਾਂ ਲੋਕ ਆ ਰਹੇ ਹਨ ਉਥੇ ਹੀ ਇਸ ਤੋਂ ਸੈਲੀਬ੍ਰਿਟੀ ਵੀ ਅਛੂਤੇ ਨਹੀਂ ਹਨ , ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਇਸ ਕੋਰੀਨਾ ਦੇ ਕਹਿਰ ਨੇ ਹੁਣ ਅਦਾਕਾਰਾ ਸਵਰ ਭਾਸਕਰ ਦੇ ਘਰ ਵੀ ਦਸਤਕ ਦੇ ਦਿਤੀ ਹੈ ।

 Also Read | Madhya Pradesh: 6 COVID-19 patients die due to oxygen shortage in hospital

ਹਾਲਾਂਕਿ ਸਵਰਾ ਨੂੰ ਕੋਰੋਨਾ ਨਹੀਂ ਹੋਇਆ ਹੈ ਪਰ ਉਨ੍ਹਾਂ ਦੀ ਮਾਂ ਤੇ ਕੁੱਕ ਦੋਵੇਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੇ ਟਵੀਟ ਕਰ ਕੇ ਲੋਕਾਂ ਨੂੰ ਘਰੇ ਹੀ ਰਹਿਣ ਦੀ ਅਪੀਲ ਕੀਤੀ ਹੈ|ਸਵਰਾ ਨੇ ਟਵੀਟ ਕੀਤਾ ਕਿ ਇਹ ਘਰ ਆ ਗਿਆ। ਮੇਰੀ ਮਾਂ ਤੇ ਕੁੱਕ ਦੋਵਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਅਸੀਂ ਦਿੱਲੀ ਵਾਲੇ ਸਾਡੇ ਘਰ ਵਿਚ ਆਈਸੋਲੇਟ ਹੋ ਰਹੇ ਹਾਂ। ਪਲੀਜ਼ ਡਬਲ ਮਾਸਕ ਲਾਓ ਤੇ ਘਰੇ ਰਹੋ। ਸਵਰਾ ਦੇ ਇਸ ਟਵੀਟ ਦੇ ਬਾਅਦ ਫੈਨਸ ਨੇ ਉਨ੍ਹਾਂ ਦੀ ਮਾਂ ਦੀ ਸਲਾਮਤੀ ਦੀ ਪ੍ਰਾਰਥਨਾ ਕੀਤੀ। Read More : ਕਰਨ ਔਜਲਾ ਦੀ ਜੇਲ੍ਹ ਫੇਰੀ ਤੋਂ ਬਾਅਦ ਹੋਈ ਵੱਡੀ ਕਾਰਵਾਈ , ਜਾਣੋ ਪੁਰਾ...

ਦੱਸ ਦਈਏ ਕਿ ਸਵਰਾ ਹਾਲ ਹੀ ਵਿਚ ਗੋਆ ਆਪਣੀ ਫਿਲਮ 'ਜਹਾਂ ਚਾਰ ਯਾਰ' ਦੀ ਸ਼ੂਟਿੰਗ ਦੇ ਲਈ ਗਈ ਸੀ। ਪਰ ਕੋ-ਸਟਾਰ ਮੇਹਰ ਵਿੱਜ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ।Swara Bhasker's mom and cook test Covid positive, isolated at Delhi home -  Movies News

ਜ਼ਿਕਰਯੋਗ ਹੈ ਕਿ ਹਰ ਰੋਜ਼ ਕਈ ਪਾਜ਼ੇਟਿਵ ਕੇਸਾਂ ਤੇ ਕਈ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਦੇਖਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਨੇ ਅਜੇ ਅਹਿਮ ਮੀਟਿੰਗ ਦੌਰਾਨ ਪੰਜਾਬ ਅਤੇ ਹੋਰਨਾਂ ਸੂਬਿਆਂ ਚ ਕੋਰੋਨਾ ਤਹਿਤ ਸਖਤੀਆਂ ਕੀਤੀਆਂ ਹਨ ਤਾਂ ਜੋ ਲੋਕ ਇਸ ਲਹਿਰ ਤੋਂ ਬਚ ਸਕਣ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਲੋਕ ਆਪਣਾ ਅਤੇ ਆਪਣੀਆਂ ਦਾ ਖਿਆਲ ਰੱਖਣ ਇਸ ਦੇ ਨਾਲ ਹੀ ਜ਼ਿਮੇਵਾਰੀ ਬਣਦੀ ਹੈ ਕਿ ਇਹ ਲੋਕ ਆਪਣੇ ਆਸ ਪਾਸ ਵਿਚ ਵੀ ਕੋਰੋਨਾ ਦੇ ਫੈਲਾਅ 'ਤੇ ਰੋਕ ਲਗਾਈ ਜਾ ਸਕੇ।
  • Share