ਨਿਰੰਕਾਰੀ ਭਵਨ 'ਤੇ ਹੋਏ ਗ੍ਰੇਨੇਡ ਹਮਲੇ 'ਤੇ ਸਵਰਣ ਸਲਾਰੀਆ ਨੇ ਕੈਪਟਨ ਅਤੇ ਸਿੱਧੂ ਨੂੰ ਕਹਿ ਦਿੱਤੀ ਵੱਡੀ ਗੱਲ

By Shanker Badra - November 19, 2018 5:11 pm

ਨਿਰੰਕਾਰੀ ਭਵਨ 'ਤੇ ਹੋਏ ਗ੍ਰੇਨੇਡ ਹਮਲੇ 'ਤੇ ਸਵਰਣ ਸਲਾਰੀਆ ਨੇ ਕੈਪਟਨ ਅਤੇ ਸਿੱਧੂ ਨੂੰ ਕਹਿ ਦਿੱਤੀ ਵੱਡੀ ਗੱਲ:ਰਾਜਾਸਾਂਸੀ ਨਿਰੰਕਾਰੀ ਭਵਨ 'ਤੇ ਹੋਏ ਹਮਲੇ ਮਾਮਲੇ 'ਤੇ ਭਾਜਪਾ ਦੇ ਸੀਨੀਅਰ ਆਗੂ ਸਵਰਣ ਸਿੰਘ ਸਲਾਰੀਆ ਨੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ।Swaran Singh Salaria Amarinder Singh Navjot Singh Sidhu Addictionਉਨ੍ਹਾਂ ਨੇ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੀ ਜਿੱਥੇ ਜੋਰਦਾਰ ਨਿੰਦਾ ਕੀਤੀ ਹੈ ੳੁੱਥੇ ਹੀ ਮਾਰੇ ਗੲੇ ਨਿਰਦੋਸ਼ ਸਤਸੰਗੀ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।Swaran Singh Salaria Amarinder Singh Navjot Singh Sidhu Addictionਸਵਰਣ ਸਿੰਘ ਸਲਾਰੀਆ ਨੇ ਸੂਬੇ ਦੀ ਸੁੱਤੀ ਪਈ ਕੈਪਟਨ ਸਰਕਾਰ ਨੂੰ ਵੀ ਜੰਮਕੇ ਨਿਸ਼ਾਨੇ 'ਤੇ ਲਿਆ ਹੈ।ਉਨ੍ਹਾਂ ਨੇ ਖਾਸ ਕਰਕੇ ਕੈਪਟਨ ਤੇ ਸਿੱਧੂ ਨੂੰ ਵੀ ਇਸ ਅੱਤਵਾਦੀ ਮੰਦਭਾਗੀ ਘਟਨਾ ਤੋਂ ਸਬਕ ਸਿੱਖਣ ਦੀ ਵੀ ਨਸ਼ੀਹਤ ਦਿੱਤੀ ਹੈ।ਸਲਾਰੀਆ ਨੇ ਕਿਹਾ ਕਿ ਕੈਪਟਨ ਸਾਹਿਬ ਹੁਣ ਤਾਂ ਜਾਗੋ , ਲੋਕ ਮਰ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਲਾਉਣ ਵਾਲੇ ਸੜਕਾਂ 'ਤੇ ਘੁੰਮ ਰਹੇ ਹਨ ਅਤੇ ਸਰਕਾਰ ਸੁੱਤੀ ਪਈ ਹੈ।Swaran Singh Salaria Amarinder Singh Navjot Singh Sidhu Addictionਦੱਸ ਦੇਈਏ ਕਿ ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ 'ਤੇ ਬੀਤੇ ਐਤਵਾਰ ਨੂੰ ਗ੍ਰਨੇਡ ਹਮਲਾ ਕੀਤਾ ਗਿਆ ਸੀ।ਇਸ ਗਰਨੇਡ ਧਮਾਕੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 19 ਲੋਕ ਜਖ਼ਮੀ ਹੋ ਗਏ ਸਨ।
-PTCNews

adv-img
adv-img