ਪੰਜਾਬ

ਬਕਰੀਦ ਮੌਕੇ ਅਟਾਰੀ -ਵਾਹਗਾ ਸਰਹੱਦ 'ਤੇ ਵੰਡੀਆਂ ਗਈਆਂ ਮਠਿਆਈਆਂ, ਦਿੱਤੀ ਇਕ ਦੂਜੇ ਨੂੰ ਵਧਾਈ

By Riya Bawa -- July 10, 2022 10:33 am -- Updated:July 10, 2022 11:16 am

ਅੰਮ੍ਰਿਤਸਰ: ਮੁਸਲਮਾਨ ਭਾਈਚਾਰੇ ਦਾ ਪ੍ਰਸਿੱਧ ਤਿਓਹਾਰ ਈਦ ਉੱਲ ਜ਼ੁਹਾ ਜਿੱਥੇ ਅੱਜ ਮੁਸਲਮਾਨ ਭਾਈਚਾਰੇ ਵੱਲੋਂ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਅੱਜ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਸਰਹੱਦ ਵਾਹਗਾ ਅਟਾਰੀ ਰਾਹੀਂ ਪਾਕਿਸਤਾਨ ਰੇਂਜਰਾਂ ਦੇ ਉੱਚ ਅਧਿਕਾਰੀਆਂ ਨੇ ਭਾਰਤੀ ਸਰਹੱਦ ਦੇ ਰਖਵਾਲੇ ਬੀਐੱਸਐੱਫ ਦੇ ਉੱਚ ਅਧਿਕਾਰੀਆਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਸਰਹੱਦ ਤੇ ਪ੍ਰੋਗਰਾਮ ਦਾ ਆਯੋਜਨ ਕੀਤਾ।

ਬਕਰੀਦ ਮੌਕੇ ਅਟਾਰੀ -ਵਾਹਗਾ ਸਰਹੱਦ 'ਤੇ ਵੰਡੀਆਂ ਗਈਆਂ ਮਠਿਆਈਆਂ, ਦਿੱਤੀ ਇਕ ਦੂਜੇ ਨੂੰ ਵਧਾਈ

ਪਾਕਿਸਤਾਨ ਵਾਲੇ ਪਾਸਿਓਂ ਪਾਕਿ ਰੇਂਜਰਾਂ ਨੇ ਬੀਐਸਐਫ ਦੇ ਉੱਚ ਅਧਿਕਾਰੀਆਂ ਨਾਲ ਜੱਫੀ ਪਾ ਕੇ ਪਾਕਿਸਤਾਨ ਦੇਸ਼ ਦੀ ਤਰਫੋਂ ਈਦ ਦੀ ਮੁਬਾਰਕਬਾਦ ਕਹੀ। ਇਸੇ ਦੌਰਾਨ ਬੀਐਸਐਫ ਦੇ ਕਮਾਂਡਰ ਜਸਬੀਰ ਸਿੰਘ ਨੇ ਪਾਕਿਸਤਾਨ ਸਰਕਾਰ ਦੀ ਤਰਫੋਂ ਆਏ ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ਮੁਹੰਮਦ ਆਮਿਰ ਨੂੰ ਈਦ ਦੀਆਂ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ।

ਭਾਰਤ ਪਾਕਿਸਤਾਨ ਦੇਸ਼ਾਂ ਦੀ ਸਰਹੱਦ ਦੀ ਜੀਰੋ ਲਾਇਨ ਤੇ ਅੱਜ ਸਵੇਰੇ ਸਾਢੇ ਨੌਂ ਵਜੇ ਹੋਏ ਇਕ ਸੰਖੇਪ ਸਮਾਗਮ ਦੌਰਾਨ ਪਾਕਿਸਤਾਨ ਰੇਂਜਰਾਂ ਦੇ ਵਿੰਗ ਕਮਾਂਡਰ ਮੁਹੰਮਦ ਆਮਿਰ ਵੱਲੋਂ ਈਦ ਦੇ ਤਿਉਹਾਰ ਦੀਆਂ ਮਠਿਆਈਆਂ ਬੀਐੱਸਐੱਫ ਦੇ ਕਮਾਂਡੈਂਟ ਜਸਬੀਰ ਸਿੰਘ ਨੂੰ ਸੌਂਪੀਆਂ।

ਬਕਰੀਦ ਮੌਕੇ ਅਟਾਰੀ -ਵਾਹਗਾ ਸਰਹੱਦ 'ਤੇ ਵੰਡੀਆਂ ਗਈਆਂ ਮਠਿਆਈਆਂ, ਦਿੱਤੀ ਇਕ ਦੂਜੇ ਨੂੰ ਵਧਾਈ

ਇਹ ਵੀ ਪੜ੍ਹੋ: Eid al-Adha 2022:ਦਿੱਲੀ ਦੀ ਜਾਮਾ ਮਸਜਿਦ 'ਚ ਬਕਰੀਦ 'ਤੇ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ ਲੋਕ

ਇਸੇ ਤਰ੍ਹਾਂ ਬੀ ਐੱਸ ਐੱਫ ਦੇ ਅਧਿਕਾਰੀਆਂ ਭਾਰਤ ਦੇਸ਼ ਦੀ ਤਰਫ਼ੋਂ ਭਾਰਤੀ ਅਵਾਮ ਦੀ ਤਰਫ਼ੋਂ ਪਾਕਿਸਤਾਨ ਸਰਕਾਰ ਪਾਕਿਸਤਾਨ ਰੇਂਜਰਾਂ ਤੇ ਪਾਕਿਸਤਾਨ ਆਵਾਮ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਇਸੇ ਤਰ੍ਹਾਂ ਉਨ੍ਹਾਂ ਨੂੰ ਵੀ ਮਠਿਆਈਆਂ ਦੇ ਡੱਬੇ ਭਾਰਤ ਵੱਲੋਂ ਬੀ ਐਸ ਐਫ ਦੇ ਕਮਾਂਡਰ ਜਸਬੀਰ ਸਿੰਘ ਵੱਲੋਂ ਪਾਕਿਸਤਾਨ ਨੂੰ ਸੌਂਪੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਐਸਐਫ ਦੇ ਕਮਾਂਡੈਂਟ  ਜਸਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਕ ਦੂਸਰੇ ਦੇਸ਼ਾਂ ਦੇ ਪ੍ਰਸਿੱਧ ਤਿਉਹਾਰਾਂ ਮੌਕੇ ਇਹ ਮਠਿਆਈ ਦਾ ਆਦਾਨ ਪ੍ਰਦਾਨ ਹੁੰਦਾ ਹੈ।

ਬਕਰੀਦ ਮੌਕੇ ਅਟਾਰੀ -ਵਾਹਗਾ ਸਰਹੱਦ 'ਤੇ ਵੰਡੀਆਂ ਗਈਆਂ ਮਠਿਆਈਆਂ, ਦਿੱਤੀ ਇਕ ਦੂਜੇ ਨੂੰ ਵਧਾਈ

ਉਸੇ ਲੜੀ ਤਹਿਤ ਬੀ ਪੀ ਐੱਸ ਐੱਫ ਵੱਲੋਂ ਭਾਰਤ ਦੀ ਅਵਾਮ ਦੀ ਤਰਫ ਪਾਕਿ ਸਨ ਦੇਸ਼ ਦੇ ਪ੍ਰਸਿੱਧ ਤਿਉਹਾਰ ਈਦ ਉਲ ਜ਼ੁਹਾ ਮੌਕੇ ਅੱਜ ਪਾਕਿਸਤਾਨ ਰੇਂਜਰ ਭਗਤ ਸਨ ਅਵਾਮ ਨੂੰ ਜਿੱਥੇ ਇਸ ਤਿਉਹਾਰ ਦੀ ਵਧਾਈ ਦਿੱਤੀ ਗਈ ਹੈ। ਉੱਥੇ ਹੀ ਉਨ੍ਹਾਂ ਨੂੰ ਪਾਕਿ ਰੇਂਜਰ ਦੇ ਵੱਖ ਵੱਖ ਅਹੁਦੇਦਾਰ ਅਫ਼ਸਰਾਂ ਲਈ ਭਾਰਤ ਵੱਲੋਂ ਮਠਿਆਈਆਂ ਭੇਟ ਕੀਤੀਆਂ ਗਈਆਂ ਹਨ।

(ਮਨਿੰਦਰ ਸਿੰਘ ਮੋਂਗਾ ਦੀ ਰਿਪੋਰਟ)

-PTC News

  • Share