Tue, Apr 23, 2024
Whatsapp

SYL ਨੂੰ ਲੈ ਕੇ ਸੁਪਰੀਮ ਕੋਰਟ ਨੇ ਦੋਹਾਂ ਸੂਬਿਆਂ ਤੇ ਕੇਂਦਰ ਨੂੰ 4 ਮਹੀਨਿਆਂ ਦਾ ਦਿੱਤਾ ਸਮਾਂ

Written by  Jashan A -- September 03rd 2019 12:43 PM -- Updated: September 03rd 2019 12:57 PM
SYL ਨੂੰ ਲੈ ਕੇ ਸੁਪਰੀਮ ਕੋਰਟ ਨੇ ਦੋਹਾਂ ਸੂਬਿਆਂ ਤੇ ਕੇਂਦਰ ਨੂੰ 4 ਮਹੀਨਿਆਂ ਦਾ ਦਿੱਤਾ ਸਮਾਂ

SYL ਨੂੰ ਲੈ ਕੇ ਸੁਪਰੀਮ ਕੋਰਟ ਨੇ ਦੋਹਾਂ ਸੂਬਿਆਂ ਤੇ ਕੇਂਦਰ ਨੂੰ 4 ਮਹੀਨਿਆਂ ਦਾ ਦਿੱਤਾ ਸਮਾਂ

SYL ਨੂੰ ਲੈ ਕੇ ਸੁਪਰੀਮ ਕੋਰਟ ਨੇ ਦੋਹਾਂ ਸੂਬਿਆਂ ਤੇ ਕੇਂਦਰ ਨੂੰ 4 ਮਹੀਨਿਆਂ ਦਾ ਦਿੱਤਾ ਸਮਾਂ,ਨਵੀਂ ਦਿੱਲੀ: ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਨਹਿਰ ਦੇ ਨਿਰਮਾਣ ’ਤੇ ਪੰਜਾਬ ਅਤੇ ਹਰਿਆਣਾ ਵਿਚਕਾਰ ਪੁਰਾਣੇ ਅੰਤਰਰਾਜੀ ਵਿਵਾਦ ਸਬੰਧੀ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਜਿਸ ਦੌਰਾਨ ਦੋਹਾਂ ਸੂਬਿਆਂ ਦੇ ਮੁੱਖ ਸਕੱਤਰਾਂ, ਹਰਿਆਣਾ ਅਤੇ ਪੰਜਾਬ ਅਤੇ ਕੇਂਦਰ ਨੂੰ ਇਸ ਮੁੱਦੇ ਨੂੰ ਸੁਲਝਾਉਣ ਲਈ 4 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਅਤੇ ਫਿਰ ਇਸ ਨੂੰ ਮੁੜ ਤੋਂ ਸੁਣਿਆ ਜਾਵੇਗਾ। SYL Canal Issue: SC gives 4 months to Punjab, Haryana, Centre government to discuss the issue ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਦੋਹਾਂ ਸੂਬਿਆਂ ਨੂੰ ਨਹਿਰ ਦੇ ਨਿਰਮਾਣ ਸਬੰਧੀ ਮਿਲ-ਬੈਠ ਕੇ ਹੱਲ ਕੱਢਣ ਲਈ 3 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ। ਇਸ ਦੌਰਾਨ ਦੋਹਾਂ ਸੂਬਿਆਂ ਦੀਆਂ ਕਈ ਬੈਠਕਾਂ ਵੀ ਹੋਈਆਂ, ਪਰ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਹੋਰ ਪੜ੍ਹੋ:ਹੁਣ ਡਾਕਟਰ ਬਣੇਗਾ 3 ਫੁੱਟ ਦਾ ਗਣੇਸ਼ , ਸੁਪਰੀਮ ਕੋਰਟ ਨੇ ਹੱਕ 'ਚ ਸੁਣਾਇਆ ਫੈਸਲਾ scਐੱਸ. ਵਾਈ. ਐੱਲ. ਨਹਿਰ ਦੇ ਮੁੱਦੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮਤੰਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਵੀ ਗਏ ਸਨ। ਮੁੱਖ ਮੰਤਰੀ ਵਲੋਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਕੇਂਦਰੀ ਜਲ ਸਰੋਤ ਮੰਤਰੀ ਨਾਲ ਗੱਲਬਾਤ ਦੌਰਾਨ ਆਪਣਾ ਪੱਖ ਰੱਖਿਆ ਗਿਆ ਸੀ। -PTC News


Top News view more...

Latest News view more...