ਦੇਸ਼- ਵਿਦੇਸ਼

5 ਸਾਲਾ ਬੱਚੀ ਨੇ 7 ਮਹੀਨਿਆਂ ਦੀ ਭੈਣ ਦੀ ਇੰਝ ਬਚਾਈ ਜਾਨ, ਵੀਡੀਓ ਦੇਖ ਹਰ ਕਿਸੇ ਦੀ ਅੱਖ ਹੋ ਰਹੀ ਹੈ ਨਮ

By Jashan A -- July 29, 2019 6:07 pm -- Updated:Feb 15, 2021

5 ਸਾਲਾ ਬੱਚੀ ਨੇ 7 ਮਹੀਨਿਆਂ ਦੀ ਭੈਣ ਦੀ ਇੰਝ ਬਚਾਈ ਜਾਨ, ਵੀਡੀਓ ਦੇਖ ਹਰ ਕਿਸੇ ਦੀ ਅੱਖ ਹੋ ਰਹੀ ਹੈ ਨਮ,ਸੀਰੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਇੱਕ 5 ਸਾਲਾ ਬੱਚੀ ਨੇ ਆਪਣੀ 7 ਮਹੀਨਿਆਂ ਦੀ ਭੈਣ ਨੂੰ ਬਚਾਉਣ ਲਈ ਆਪਣੀ ਜਾਨ ਵਾਰ ਦਿੱਤੀ।

ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਤੁਹਾਡੀਆਂ ਅੱਖਾਂ 'ਚ ਵੀ ਹੰਝੂ ਆ ਜਾਣਗੇ। ਦਰਅਸਲ, ਸੀਰੀਆ ਦੇ ਇਦਲਿਬ ਸ਼ਹਿਰ ਵਿਚ ਫੌਜ ਦੀ ਬੰਬਾਰੀ ਦੌਰਾਨ ਇਕ 5 ਸਾਲਾ ਬੱਚੀ ਰਿਹਾਮ ਅਲ ਅਬਦੁੱਲਾ ਦੀ ਆਪਣੀ ਭੈਣ ਨੂੰ ਬਚਾਉਂਦਿਆਂ ਮੌਤ ਹੋ ਗਈ।

ਹੋਰ ਪੜ੍ਹੋ: 23 ਸਾਲ ਦੀ ਉਮਰ 'ਚ ਮੁੰਡੇ ਨੇ ਬਣਾਈ ਅਜਿਹੀ ਰਿਸ਼ਤੇਦਾਰੀ ਕਿ ਸਾਰੇ ਪਏ ਦੁਚਿੱਤੀ 'ਚ!

ਜਦ ਘਰ 'ਤੇ ਬੰਬ ਡਿੱਗਿਆ ਤਾਂ ਉਸ ਬੱਚੀ ਨੇ ਆਪਣੀ ਭੈਣ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਜਿਸ ਦੌਰਾਨ ਰਿਹਾਮ ਦੀ ਆਪਣੀ ਜਾਨ ਚਲੀ ਗਏ।

ਬੰਬ ਡਿੱਗਣ ਦੇ ਬਾਅਦ ਘਰ ਦੇ ਢਹਿ-ਢੇਰੀ ਹੋਣ 'ਤੇ ਰਿਹਾਮ ਨੇ ਆਪਣੀ 7 ਮਹੀਨੇ ਦੀ ਭੈਣ ਤੁਕਾ ਨੂੰ ਬਚਾਉਣ ਲਈ ਆਪਣੀ ਜਾਨ ਖ਼ਤਰੇ ਵਿਚ ਪਾ ਦਿੱਤੀ। ਖ਼ੁਦ ਮਲਬੇ ਵਿਚ ਫਸਣ ਦੇ ਬਾਅਦ ਵੀ ਉਸ ਨੇ ਤੁਕਾ ਦਾ ਹੱਥ ਫੜੀ ਰੱਖਿਆ। ਰਿਹਾਮ 'ਤੇ ਮਲਬਾ ਡਿੱਗਣ ਰਿਹਾ ਪਰ ਉਹ ਆਪਣੀ ਭੈਣ ਨੂੰ ਬਚਾਉਣ ਲਈ ਸੰਘਰਸ਼ ਕਰਦੀ ਰਹੀ।

ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਇਨ੍ਹਾਂ ਹਮਲਿਆਂ ਵਿਚ ਪਿਛਲੇ 10 ਦਿਨਾਂ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ।

https://twitter.com/SY_plus/status/1154012588235264000?s=20

-PTC News

  • Share