ਹੋਰ ਖਬਰਾਂ

ਟੀ-10 ਲੀਗ: ਯੁਵਰਾਜ ਦੀ ਟੀਮ ਨੇ ਜਿੱਤਿਆ ਖਿਤਾਬ, ਇਹਨਾਂ ਖਿਡਾਰੀਆਂ ਨੇ ਕੀਤਾ ਕਮਾਲ

By Jashan A -- November 25, 2019 2:30 pm

ਟੀ-10 ਲੀਗ: ਯੁਵਰਾਜ ਦੀ ਟੀਮ ਨੇ ਜਿੱਤਿਆ ਖਿਤਾਬ, ਇਹਨਾਂ ਖਿਡਾਰੀਆਂ ਨੇ ਕੀਤਾ ਕਮਾਲ,ਨਵੀਂ ਦਿੱਲੀ: ਆਬੂਧਾਬੀ 'ਚ ਖੇਡੀ ਟੀ-10 ਲੀਗ ਦਾ ਖਿਤਾਬ ਮਰਾਠਾ ਅਰੇਬੀਅਨਜ਼ ਨੇ ਡੈੱਕਨ ਗਲੈਡੀਏਟਰਸ ਨੂੰ ਹਰਾ ਕੇ ਆਪਣੇ ਨਾਮ ਕਰ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼ੇਨ ਵਾਟਸਨ ਦੀ ਕਪਤਾਨੀ ਵਾਲੀ ਗਲੈਡੀਏਟਰਸ ਨੇ 10 ਓਵਰਾਂ ਵਿਚ 8 ਵਿਕਟਾਂ 'ਤੇ 87 ਦੌੜਾਂ ਬਣਾਈਆਂ।

T10 Leaugeਇਸ ਟੀਚੇ ਨੂੰ ਅਰੇਬੀਅਨਜ਼ ਨੇ ਸਿਰਫ 2 ਵਿਕਟਾਂ ਗੁਆ ਕੇ 7.2 ਓਵਰਾਂ ਵਿਚ ਹੀ ਹਾਸਲ ਕਰ ਟੀ-10 ਲੀਗ ਦੀ ਚੈਂਪੀਅਨ ਬਣ ਗਈ।ਇਸ ਮੈਚ 'ਚ ਬੱਲੇਬਾਜ਼ ਚਾਡਵਿਕ ਵਾਲਟਨ (51) ਅਤੇ ਕਪਤਾਨ ਡਵੇਨ ਬ੍ਰਾਵੋ (2/16) ਦੀ ਖਤਰਨਾਕ ਗੇਂਦਬਾਜ਼ੀ ਦੀ ਬਦੌਲਤ ਅਰੇਬੀਅਨਜ਼ ਟੀਮ ਨੇ ਫਾਈਨਲ 'ਚ ਡੈੱਕਨ ਗਲੈਡੀਏਟਰਸ ਨੂੰ 8 ਵਿਕਟਾਂ ਨਾਲ ਹਰਾਇਆ।

ਹੋਰ ਪੜ੍ਹੋ: ਕੈਲੀਫੋਰਨੀਆ ਦੇ ਯੂਬਾ ਸਿਟੀ 'ਚ ਕਰਵਾਇਆ ਗਿਆ ਤੀਜਾ ਕੌਮਾਂਤਰੀ ਕਬੱਡੀ ਕੱਪ

ਦੱਸ ਦਈਏ ਕਿ ਲੰਬੇ ਛੱਕੇ ਲਾਉਣ ਲਈ ਜਾਣੇ ਜਾਣ ਵਾਲੇ ਸਾਬਕਾ ਭਾਰਤੀ ਬੱਲੇਬਾਜ਼ ਸਿਕਸਰ ਕਿੰਗ ਯੁਵਰਾਜ ਸਿੰਘ ਦੇ ਇਸ ਲੀਗ 'ਚ ਮਰਾਠਾ ਅਰੇਬੀਅਨਜ਼ ਵੱਲੋਂ ਖੇਡੇ ਅਤੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।

T10 Leaugeਟੀ-20 ਵਰਲਡ ਕੱਪ 2007 ਵਿਚ 6 ਗੇਂਦਾਂ 'ਤੇ ਲਗਾਤਾਰ 6 ਛੱਕੇ ਲਾਉਣ ਵਾਲੇ ਯੁਵਰਾਜ ਇਸ ਲੀਗ 'ਚ ਵੀ ਉਸੇ ਅੰਦਾਜ਼ 'ਚ ਖੇਡੇ। ਹਾਲਾਂਕਿ ਫਾਈਨਲ 'ਚ ਯੁਵਰਾਜ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਅਤੇ ਟੀਮ ਨੇ ਸਿਰਫ 2 ਵਿਕਟਾਂ ਗੁਆ ਕੇ ਮੈਚ ਟੀਚਾ ਹਾਸਲ ਕਰ ਖਿਤਾਬ 'ਤੇ ਕਬਜਾ ਕਰ ਲਿਆ।

-PTC News

  • Share