Wed, Apr 24, 2024
Whatsapp

ਸਤਾਰਾ ਹਿੱਲ ਹਾਫ ਮੈਰਾਥਨ ਦੌਰਾਨ ਟੇਬਲ ਟੈਨਿਸ ਖਿਡਾਰੀ ਰਾਜ ਪਟੇਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ 

Written by  Pardeep Singh -- September 18th 2022 04:29 PM
ਸਤਾਰਾ ਹਿੱਲ ਹਾਫ ਮੈਰਾਥਨ ਦੌਰਾਨ ਟੇਬਲ ਟੈਨਿਸ ਖਿਡਾਰੀ ਰਾਜ ਪਟੇਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ 

ਸਤਾਰਾ ਹਿੱਲ ਹਾਫ ਮੈਰਾਥਨ ਦੌਰਾਨ ਟੇਬਲ ਟੈਨਿਸ ਖਿਡਾਰੀ ਰਾਜ ਪਟੇਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ 

ਮਹਾਰਾਸ਼ਟਰ : 11ਵੀਂ ਹਿੱਲ ਹਾਫ ਮੈਰਾਥਨ ਵਿਚ ਹਿੱਸਾ ਲੈਣ ਦੌਰਾਨ ਐਤਵਾਰ ਨੂੰ ਇਕ ਰਾਸ਼ਟਰੀ ਟੇਬਲ ਟੈਨਿਸ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਰਾਜ ਪਟੇਲ 32 ਸਾਲ ਦਾ ਸੀ ਅਤੇ ਉਹ ਮੂਲ ਰੂਪ ਵਿੱਚ ਕੋਲਹਾਪੁਰ ਦੇ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਮੁਤਾਬਕ ਹਾਫ ਮੈਰਾਥਨ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਮੈਰਾਥਨ ਵਿੱਚ ਲਗਭਗ 7,000 ਲੋਕ ਹਿੱਸਾ ਲੈ ਰਹੇ ਸਨ। ਪੁਲਿਸ ਅਤੇ ਹਾਫ ਮੈਰਾਥਨ ਦੇ ਆਯੋਜਕਾਂ ਵੱਲੋਂ ਪਟੇਲ ਦੀ ਲਾਸ਼ ਨੂੰ ਸਤਾਰਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਦਾ ਪੋਸਟਮਾਰਟਮ ਇੱਥੇ ਹੀ ਕੀਤਾ ਜਾਵੇਗਾ। ਇਸ ਮੁਕਾਬਲੇ ਵਿੱਚ ਦੌੜਦੇ ਸਮੇਂ ਤਿੰਨ ਹੋਰ ਮੁਕਾਬਲੇਬਾਜ਼ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਪੂਰੀ ਘਟਨਾ ਸਤਾਰਾ ਹਿੱਲ ਮੈਰਾਥਨ ਮੁਕਾਬਲੇ ਦੌਰਾਨ ਵਾਪਰੀ। ਇਹ ਘਟਨਾ ਸਮਾਗਮ ਸ਼ੁਰੂ ਹੋਣ ਤੋਂ ਬਾਅਦ ਮੈਰਾਥਨ ਦੇ ਵਾਪਸੀ ਰੂਟ ਦੌਰਾਨ ਵਾਪਰੀ। ਮੁਕਾਬਲੇਬਾਜ਼ ਸਤਾਰਾ ਤੋਂ ਕਾਨਸ ਰੋਡ ਅਤੇ ਫਿਰ ਕਾਨਸ ਰੋਡ ਤੋਂ ਪੁਲਿਸ ਪਰੇਡ ਗਰਾਊਂਡ ਵੱਲ ਜਾ ਰਹੇ ਸਨ। ਇਸ ਦੌਰਾਨ ਰਾਜ ਨੂੰ ਅਚਾਨਕ ਛਾਤੀ 'ਚ ਦਰਦ ਹੋਣ ਲੱਗਾ, ਜਿਸ ਕਾਰਨ ਉਹ ਮੌਕੇ 'ਤੇ ਹੀ ਡਿੱਗ ਗਿਆ ਜਿਸ ਤੋਂ ਬਾਅਦ ਪਤਾ ਲੱਗਾ ਹੈ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਉਸ ਨੂੰ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਮੌਤ ਹੋ ਚੁੱਕੀ ਸੀ। ਇਹ ਵੀ ਪੜ੍ਹੋ:ਤਾਈਵਾਨ 'ਚ 7.2 ਤੀਬਰਤਾ ਦਾ ਭੂਚਾਲ, 24 ਘੰਟਿਆਂ 'ਚ 100 ਵਾਰ ਹਿੱਲੀ ਧਰਤੀ -PTC News


Top News view more...

Latest News view more...