Advertisment

2021 ਦੇ ਮੱਧ ਤੋਂ ਪਹਿਲਾਂ ਕੋਰੋਨਾ ਵੈਕਸੀਨ ਦੇ ਵਿਤਰਣ ਦੀ ਸੰਭਾਵਨਾ ਨਹੀਂ- WHO

author-image
Kaveri Joshi
Updated On
New Update
2021 ਦੇ ਮੱਧ ਤੋਂ ਪਹਿਲਾਂ ਕੋਰੋਨਾ ਵੈਕਸੀਨ ਦੇ ਵਿਤਰਣ ਦੀ ਸੰਭਾਵਨਾ ਨਹੀਂ- WHO
Advertisment
2021 ਦੇ ਮੱਧ ਤੋਂ ਪਹਿਲਾਂ ਕੋਰੋਨਾ ਵੈਕਸੀਨ ਦੇ ਵਿਤਰਣ ਦੀ ਸੰਭਾਵਨਾ ਨਹੀਂ- WHO: ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ, ਦਿਨ-ਬਦਿਨ ਵੱਧਦੇ ਕੇਸਾਂ ਨਾਲ ਜਿੱਥੇ ਲੋਕਾਂ ਦੇ ਮਨਾਂ 'ਚ ਸਹਿਮ ਹੈ , ਉੱਥੇ ਹੀ ਵਿਗੜ ਰਹੀ ਸਥਿਤੀ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ , ਅਜਿਹੇ 'ਚ ਕੋਰੋਨਾ ਵੈਕਸੀਨ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੁਆਰਾ ਬਿਆਨ ਵੀ ਲੋਕਾਂ ਦੇ ਮਨਾਂ ਅੰਦਰ ਧੁੜਕੂ ਲਗਾ ਰਹੇ ਹਨ । ਦੱਸ ਦੇਈਏ ਕਿ 'WHO' ਦੇ ਅਨੁਸਾਰ 2021 ਦੇ ਅੱਧ ਤੋਂ ਪਹਿਲਾਂ ਕਿਸੇ ਪ੍ਰਵਾਨਤ ਕੋਵਿਡ -19 ਟੀਕੇ ਦੀ ਵਿਆਪਕ ਵੰਡ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। publive-image ਜ਼ਿਕਰਯੋਗ ਹੈ ਕਿ ਕੋਰੋਨਾ ਤੋਂ ਬਚਾਅ ਲਈ ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਦੀ ਵੈਕਸੀਨ ਤਿਆਰ ਹੋ ਰਹੀ ਹੈ , ਦੁਨੀਆਂ ਹਰ 'ਚ ਕਰੀਬ 170 ਵੈਕਸੀਨ 'ਤੇ ਕੰਮ ਚਾਲੂ ਹੈ। ਇਹਨਾਂ ਵਿਚੋਂ 30 ਵੈਕਸੀਨ ਦਾ ਟ੍ਰਾਇਲ ਆਪਣੇ ਆਖ਼ਰੀ ਪੜਾਅ 'ਚ ਗਤੀਸ਼ੀਲ ਹੈ । ਮੁੱਖ ਤੌਰ 'ਤੇ ਬ੍ਰਿਟੇਨ, ਰੂਸ, ਅਮਰੀਕਾ ਤੇ ਚੀਨ ਦੇ ਨਾਲ ਭਾਰਤ 'ਚ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟ੍ਰਾਇਲ ਜਾਰੀ ਹੈ। ਪਰ ਕੋਰੋਨਾ ਵੈਕਸੀਨ ਕਦੋਂ ਤੱਕ ਲੋਕਾਂ ਤੱਕ ਅਪੜੇਗੀ , ਇਹ ਸਵਾਲ ਸਭਨਾਂ ਦੇ ਜ਼ਿਹਨ 'ਚ ਹੈ । ਗ਼ੌਰਤਲਬ ਹੈ ਕਿ ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨਕ Chief Scientist) ਡਾ. ਸੌਮਿਆ ਸਵਾਮੀਨਾਥਨ (Dr. Soumya Swaminathan) ਨੇ ਕੋਰੋਨਾ ਦੇ ਸੰਦਰਭ 'ਚ ਬਿਆਨ ਜ਼ਰੀਏ ਕਿਹਾ ਕਿ 2021 ਦੇ ਮੱਧ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਉਪਲੱਬਤਾ ਦੀ ਆਸ ਨਹੀਂ ਲਗਾਈ ਜਾ ਸਕਦੀ ।ਉਹਨਾਂ ਅਨੁਸਾਰ ਜੇਕਰ ਸਾਰੇ ਪੜਾਵਾਂ 'ਚ ਸੁਰੱਖਿਅਤ ਪਾਏ ਜਾਣ ਤੇ ਟੀਕਾ ਮਿਲੇਗਾ ਤਾਂ ਵੀ 2021 ਤੱਕ ਇਸਦੀ ਸੰਭਾਵਨਾ ਜਤਾਈ ਜਾ ਸਕਦੀ ਹੈ । publive-image ਦੱਸ ਦੇਈਏ ਕਿ ਡਾ. ਸੌਮਿਆ ਸਵਾਮੀਨਾਥਨ (Dr. Somya Swaminathan) ਅਨੁਸਾਰ ਸ਼ਾਇਦ 2021 ਦੇ ਅੱਧ ਜਾਂ ਦੂਸਰੀ ਤਿਮਾਹੀ ਦੇ ਮੱਧ ਜਾਂ ਸ਼ਾਇਦ 2021 ਦੀ ਤੀਸਰੀ ਤਿਮਾਹੀ 'ਚ ਦੁਨੀਆ ਦੇ ਦੇਸ਼ਾਂ ਵਿਚ ਕੋਰੋਨਾ ਵੈਕਸੀਨ ਮਿਲ ਸਕੇਗੀ , ਇਸ ਉਪਰੰਤ ਲੋਕਾਂ ਨੂੰ ਇਸਦੀ ਡੋਜ਼ ਮਿਲਣੀ ਸ਼ੁਰੂ ਹੋਵੇਗੀ । ਡਬਲਯੂਐਚਓ ਦੀ ਮੁੱਖ ਵਿਗਿਆਨੀ ਨੇ ਅੱਗੇ ਕਿਹਾ ਕਿ ਜਿਹੜਾ ਵੀ ਟੀਕਾ ਮਨਜ਼ੂਰ ਕੀਤਾ ਜਾਵੇਗਾ, ਉਸ ਨੂੰ ਪ੍ਰਵਾਨਗੀ ਤੋਂ ਪਹਿਲਾਂ ਟਰਾਇਲ ਦੇ ਹਰ ਚਰਨ ਮੁਕੰਮਲ ਕਰਨੇ ਹੋਣਗੇ। ਉਨ੍ਹਾਂ ਕਿਹਾ, “ਕੋਈ ਵੀ ਟੀਕਾ ਮਨਜ਼ੂਰ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਟੀਕੇ ਅਸਰਦਾਰ ਹੋਣ ਅਤੇ ਸੁਰੱਖਿਆ ਦੇ ਹਰੇਕ ਮਿਆਰ ਨੂੰ ਪੂਰਾ ਕਰ ਚੁੱਕੇ ਹੋਣ। ਉਨ੍ਹਾਂ ਆਖਿਆ ਕਿ ਦੁਨੀਆ ਭਰ 'ਚ ਕਈ ਟੀਕੇ ਫਿਲਹਾਲ ਆਪਣੇ ਤੀਸਰੇ ਪੜਾਅ ਦੇ ਟ੍ਰਾਇਲ 'ਚ ਹਨ ਜੋ ਇਸ ਸਾਲ ਦੇ ਅਖੀਰ ਤਕ ਖ਼ਤਮ ਹੋਣ ਦੀ ਆਸ ਹੈ , ਇਸ ਉਪਰੰਤ ਉਮੀਦ ਜਤਾਈ ਜਾ ਸਕਦੀ ਹੈ ਕਿ ਵੈਕਸੀਨ ਆਉਣ ਤੋਂ ਬਾਅਦ ਹਲਾਤਾਂ 'ਚ ਸੁਧਾਰ ਆ ਸਕੇਗਾ ।-
news-in-punjabi corona-vaccine
Advertisment

Stay updated with the latest news headlines.

Follow us:
Advertisment