Advertisment

ਬਜਟ ਵੱਡੇ ਵੱਡੇ ਵਾਅਦਿਆਂ ਦਾ ਦਸਤਾਵੇਜ਼, ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਬਾਰੇ ਚੁੱਪ : ਮਨਜਿੰਦਰ ਸਿੰਘ ਸਿਰਸਾ

author-image
Ragini Joshi
New Update
ਬਜਟ ਵੱਡੇ ਵੱਡੇ ਵਾਅਦਿਆਂ ਦਾ ਦਸਤਾਵੇਜ਼, ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਬਾਰੇ ਚੁੱਪ : ਮਨਜਿੰਦਰ ਸਿੰਘ ਸਿਰਸਾ
Advertisment
ਬਜਟ ਵੱਡੇ ਵੱਡੇ ਵਾਅਦਿਆਂ ਦਾ ਦਸਤਾਵੇਜ਼, ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਬਾਰੇ ਚੁੱਪ : ਮਨਜਿੰਦਰ ਸਿੰਘ ਸਿਰਸਾ ਬਜਟ ਦਾ ਨਾਮ ਗ੍ਰੀਨ ਬਜਟ ਦੀ ਥਾਂ ਰੈਡ ਬਜਟ ਹੁੰਦਾ ਤਾਂ ਚੰਗਾ ਹੁੰਦਾ : ਸਿਰਸਾ ਨਵੀਂ ਦਿੱਲੀ: ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕੇਜਰੀਵਾਲ ਸਰਕਾਰ ਵੱਲੋਂ ਵੱਡੇ ਵੱਡੇ ਦੇ ਥੋਥੇ ਵਾਅਦਿਆਂ ਦਾ ਬਜਟ ਪੇਸ਼ ਕਰਨ ਦੀ ਜ਼ੋਰਦਾਰ ਆਲੋਚਨਾ ਕੀਤੀ ਤੇ ਕਿਹਾ ਕਿ ਇਸ ਵਿਚ ਸਰਕਾਰ ਵੱਲੋਂ ਕੀਤੇ ਐਲਾਨਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਯੰਤਰ ਵਿਧੀ ਦਾ ਜ਼ਿਕਰ ਨਹੀਂ ਕੀਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਇਸ ਬਜਟ ਨੂੰ ਗ੍ਰੀਨ ਬਜਟ ਦੀ ਥਾਂ ਰੈਡ ਬਜਟ ਦਾ ਨਾਮ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਸਰਕਾਰ ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਨੂੰ ਨਕੇਲ ਪਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦਾ ਜ਼ਿਕਰ ਕਰਨ ਵਿਚ ਵੀ ਅਸਫਲ ਰਹੀ ਹੈ। ਅੱਜ ਪੇਸ਼ ਕੀਤੇ ਗਏ ਬਜਟ 'ਤੇ ਪ੍ਰਤੀਕਰਮ ਦਿੰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਬਜਟ ਆਸ ਮੁਤਾਬਕ ਹੀ ਆਇਆ ਹੈ ਕਿਉਂਕਿ ਪਹਿਲਾਂ ਹੀ ਪਤਾ ਸੀ ਕਿ ਇਸ ਵਿਚ ਵੱਡੇ ਵੱਡੇ ਵਾਅਦੇ ਸ਼ਾਮਲ ਹੋਣਗੇ ਤੇ ਇਹਨਾਂ ਵਾਅਦਿਆਂ ਨੂੰ ਪੂਰਾ ਕਰਨ 'ਤੇ ਇਹ ਚੁੱਪ ਹੋਵੇਗਾ। ਉਹਨਾਂ ਕਿਹਾ ਕਿ ਆਪ ਦਾ ਇਹ ਮੌਲਿਕ ਫਾਰਮੂਲਾ ਹੈ ਕਿ ਉਹ ਉਚੀ ਉਚੀ ਰੌਲਾ ਪਾਉਂਦੀ ਹੈ ਪਰ ਕਾਰਗੁਜਾਰੀ ਦੇ ਮਾਮਲੇ 'ਤੇ ਇਸ ਕੋਲ ਕੁਝ ਨਹੀਂ ਹੈ ਤੇ ਇਹੀ ਕੁਝ ਬਜਟ ਵਿਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਵੱਖ ਵੱਖ ਖੇਤਰਾਂ ਖਾਸ ਤੌਰ 'ਤੇ ਸਿੱਖਿਆ ਤੇ ਸਿਹਤ ਖੇਤਰ ਵਾਸਤੇ ਬਜਟ ਵਿਵਸਥਾ ਵਧਾਉਣ ਨੂੰ ਤਰਜੀਹ ਦਿੱਤੀ ਹੈ ਪਰ ਪਿਛਲੇ ਸਾਲ ਦੇ ਬਜਟ ਵਿਚ ਕੀਤੇ ਐਲਾਨਾਂ ਨੂੰ ਲਾਗੂ ਕਰਨ ਵਿਚ ਬੁਰੀ ਤਰ•ਾਂ ਅਸਫਲ ਰਹੀ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਲੋਕ ਚੰਗੀ ਤਰ•ਾਂ ਜਾਣਦੇ ਹਨ ਕਿ ਇਹ ਸਰਕਾਰ ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ 2000 ਕਰੋੜ ਰੁਪਏ ਗ੍ਰੀਨ ਸੈਸ ਦੇ ਖਰਚਣ ਵਿਚ ਅਸਫਲ ਰਹੀ ਹਤੇ ਇਹ ਸਿਰਫ ਆਦਲਤਾਂ ਤੇ ਐਨ ਜੀ ਟੀ ਦੀ ਦਖਲਅੰਦਾਜ਼ੀ ਤੋਂ ਬਾਅਦ ਹੀ ਸੀ ਜਿਹਨਾਂ ਨੇ ਸਰਕਾਰ ਨੂੰ ਕਦਮ ਚੁੱਕਣ ਦੀ ਹਦਾਇਤ ਕੀਤੀ ਤਾਂ ਇਹਨਾਂ ਨੇ ਇਹ ਫੰਡ ਵਰਤੇ। ਉਹਨਾਂ ਕਿਹਾ ਕਿ ਇਹੀ ਗੱਲ ਅੱਜ ਦੇ ਬਜਟ ਵਿਚ ਹੈ ਜਿਸ ਵਿਚ ਦਿੱਲੀ ਵਿਚ ਪ੍ਰਦੂਸ਼ਣ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਦਾ ਕੋਈ ਜ਼ਿਕਰ ਨਹੀਂ ਹੈ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਸਰਕਾਰ ਜੇਕਰ ਇਸ ਮਸਲੇ ਦੇ ਹੱਲ ਲਈ ਸੰਜੀਦਾ ਹੁੰਦੀ ਤਾਂ ਫਿਰ ਉਹ ਮੈਟਰੋ ਕਿਰਾਇਆਂ ਲਈ ਸਬਸਿਡੀ ਦਾ ਐਲਾਨ ਕਰਦੀ ਪਰ ਅਜਿਹਾ ਕਰਨ ਵਿਚ ਉਹ ਅਸਫਲ ਰਹੀ ਜਿਸ ਤੋਂ ਇਸਦੀ ਮਨਸ਼ਾ ਸਪਸ਼ਟ ਹੁੰਦੀ ਹੈ। ਅੰਕੜੇ ਪੇਸ਼ ਕਰਦਿਆਂ ਸ੍ਰੀ ਸਿਰਸਾ ਨੇ ਿਕਹਾ ਕਿ ਪਿਛਲੇ ਸਾਲ ਸਿੱਖਿਆ ਖੇਤਰ ਲਈ 11300 ਕਰੋੜ ਰੁਪਏ ਰੱਖੇ ਗਏ ਸਨ ਪਰ ਸਰਕਾਰ ਸਿਰਫ 3083 ਕਰੋੜ ਰੁਪਏ ਹੀ ਖਰਚ ਸਕੀ। ਉਹਨਾਂ ਕਿਹਾ ਕਿ ਇਸਦੇ ਕਾਰਨਾਂ ਦੀ ਪੜਚੋਲ ਕਰਨ ਤੇ ਇਸ ਮੁਹਾਜ਼ ਵਿਚ ਆਪਣੀ ਕਾਰਗੁਜ਼ਾਰੀ ਸੁਧਾਰਨ ਦੀ ਥਾਂ ਸਰਕਾਰ ਨੇ ਸਿੱਖਿਆ ਖੇਤਰ ਦਾ ਬਜਟ ਵਧਾਉਣ ਨੂੰ ਤਰਜੀਹ ਦਿੱਤੀ ਤੇ ਇਹ ਵਧਾ ਕੇ 13,997 ਕਰੋੜ ਰੁਪਏ ਕਰ ਦਿੱਤਾ। ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਜਦੋਂ ਪਿਛਲੇ ਬਜਟ ਵਿਚ ਹੀ ਉਹ 10000 ਕਰੋੜ ਰੁਪਏ ਖਰਚਣ ਵਿਚ ਅਸਫਲ ਰਹੀ ਹੈ ਤਾਂ ਫਿਰ ਐਤਕੀਂ ਵੱਧ ਬਜਟ ਕਿਵੇਂ ਖਰਚ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕ ਨੇ ਹੋਰ ਕਿਹਾ ਕਿ ਅਜਿਹਾ ਹੀ ਮਾਮਲਾ ਸਿਹਤ ਖੇਤਰ ਦਾ ਹੈ। ਆਪ ਸਰਕਾਰ ਨੇ ਪਿਛਲੇ ਬਜਟ ਵਿਚ ਇਸ ਵਾਸਤੇ 5736 ਕਰੋੜ ਰੁਪਏ ਰੱਖੇ ਸਨ ਪਰ ਇਸ ਵਿਚੋਂ ਸਿਰਫ 2152 ਕਰੋੜ ਰੁਪਏ ਹੀ ਖਰਚ ਕੀਤੇ ਜਾ ਸਕੇ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਵੀ ਆਪਣੀ ਨਾਕਾਮੀ ਦੇ ਵਿਸ਼ਲੇਸ਼ਣ ਦੀ ਥਾਂ ਸਰਕਾਰ ਨੇ ਇਸ ਖੇਤਰ ਲਈ ਬਜਟ ਵਧਾ ਕੇ 6729 ਕਰੋੜ ਰੁਪਏ ਕਰ ਦਿੱਤਾ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਨੇ ਬਜਟ ਅਨੁਮਾਨ 44,370 ਕਰੋੜ ਰੁਪਏ ਤੋਂ 53000 ਕਰੋੜ ਰੁਪਏ ਕਰ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਸਰਕਾਰ ਆਪਣੇ ਐਲਾਨਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਤਰੀਕੇ 'ਤੇ ਕੰਮ ਕਰਦੀ। ਉਹਨਾਂ ਕਿਹਾ ਕਿ ਲੋਕ ਤਾਂ ਪਿਛਲੇ ਤਿੰਨ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਆਪ ਸਰਕਾਰ ਦੇ ਐਲਾਨ ਸੁਣਦੇ ਆ ਰਹੇ ਹਨ ਤੇ ਉਡੀਕ ਕਰ ਰਹੇ ਹਨ ਕਿ ਇਹਨਾਂ ਐਲਾਨਾਂ 'ਤੇ ਕਾਰਵਾਈ ਕਦੋਂ ਹੋਵੇਗੀ। ਉਹਨਾਂ ਕਿਹਾ ਕਿ ਇਸ ਪਾਰਟੀ ਨੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰ ਕੇ ਸੱਤਾ ਹਾਸਲ ਕੀਤੀ ਸੀ ਪਰ ਹੁਣ ਵਾਅਦੇ ਪੂਰੇ ਕਰਨ ਤੋਂ ਸਰਕਾਰ ਭੱਜ ਰਹੀ ਹੈ। ਉਹਨਾਂ ਕਿਹਾ ਕਾ ਸੀ ਸੀ ਟੀ ਵੀ ਕੈਮਰੇ ਲਾਉਣ ਤੇ ਵਾਈ ਫਾਈ ਦੀ ਸਹੂਲਤ ਦੇਣ ਦਾ ਵਾਅਦਾ ਇਸਦੇ ਵਾਅਦਿਆਂ ਵਿਚ ਸਭ ਤੋਂ ਉਪਰ ਸੀ ਪਰ ਅੱਜ ਦੇ ਬਜਟ ਵਿਚ ਆਪ ਸਰਕਾਰ ਨੇ ਇਹ ਵਾਅਦੇ ਪੂਰੇ ਕਰਨ ਦੀ ਮਿਆਦ 2019 ਦੇ ਅਖੀਰ ਤੱਕ ਅੱਗੇ ਪਾ ਦਿੱਤੀ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਵੱਡਾ ਮਸਲਾ ਹੈ ਪਰ ਸਰਕਾਰ ਇਸ ਸਬੰਧ ਵਿਚ ਕਦਮ ਚੁੱਕਣ ਲਈ ਬਹਾਨੇ ਘੜ ਰਹੀ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਬਜਟ ਆਮ ਆਦਮੀ ਨਾਲ ਸਬੰਧਤ ਸਾਰੀਆਂ ਮੁਸ਼ਕਿਲਾਂ ਬਾਰੇ ਚੁੱਪ ਹੈ ਤੇ ਆਪ ਸਰਕਾਰ ਨੇ ਅੰਕੜੇ ਵਧਾ ਚੜ•ਾ ਕੇ ਪੇਸ਼ ਕਰਨ ਦੇ ਯਤਨ ਕੀਤੇ ਹਨ। ਉਹਨਾਂ ਕਿਹਾ ਕਿ ਆਪ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਝੁੱਗੀਆਂ ਵਿਚ ਰਹਿਣ ਵਾਲਿਆਂ ਨੂੰ ਪੱਕੇ ਮਕਾਨ ਦੇਵੇਗੀ ਪਰ ਹੁਣ ਕਹਿ ਰਹੀ ਹੈ ਕਿ ਇਹਨਾਂ ਲਈ ਸ਼ੌਚਾਲਿਆ ਬਣਾਏਗੀ। ਇਸੇ ਤਰ•ਾਂ ਇਸਨੇ ਵਾਅਦਾ ਕੀਤਾ ਸੀ ਕਿ ਨਵੇਂ ਸਕੂਲ ਬਣਾਏਗੀ ਪਰਹੁਣ ਕਹਿ ਰਹੀ ਹੈ ਕਿ ਕਲਾਸ ਰੂਮਾਂ ਵਿਚ ਵਾਧਾ ਕੀਤਾ ਜਾਵੇਗਾ ਜਦਕਿ ਪਹਿਲਾਂ ਨਵੇਂ ਹਸਪਤਾਲ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਬੈਡ ਸਮਰਥਾ ਵਧਾਉਣ ਦੀ ਗੱਲ ਕਰਨ ਲੱਗ ਪਈ ਹੈ। ਉਹਨਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਵਸਨੀਕਾਂ ਲਈ ਪੀਣ ਵਾਲੇ ਪਾਣੀ ਦੀ ਸਮੱਸਿਆ ਸਿਖਰ 'ਤੇ ਪਹੁੰਚ ਗਈ ਹੈ ਪਰ ਆਪ ਸਰਕਾਰ ਪਾਣੀ ਦੀ ਸਪਲਾਈ ਬਹਾਲ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਹਾਲਾਤ ਦੀ ਗੰਭੀਰਤਾ ਵੇਖਦਿਆਂ ਇਸ ਖੇਤਰ ਵਾਸਤੇ ਬਜਟ ਵਿਚ ਵਾਧਾ ਹੋਣਾ ਚਾਹੀਦਾ ਸੀ ਪਰ ਵਿੱਤ ਮੰਤਰੀ ਅਜਿਹਾ ਕਰਨ ਵਿਚ ਅਸਫਲ ਰਹੇ ਹਨ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਤਾਂ ਇਹ ਵੀ ਪ੍ਰਵਾਨ ਕਰ ਲਿਆ ਹੈ ਕਿ 47 ਫੀਸਦੀ ਪਾਣੀ ਵਿਅਰਥ ਜਾਂਦਾ ਹੈ ਜਾਂ ਬਰਬਾਦ ਹੁੰਦਾ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਵਿੱਤ ਮੰਤਰੀ ਆਪ ਸਰਕਾਰ ਵੱਲੋਂ ਪ੍ਰਾਜੈਕਟ ਸ਼ੁਰੂ ਕਰਨ ਦੀਆਂ ਸਫਲਤਾਵਾਂ ਤੋਂ ਜਾਣੂ ਸਨ ਤੇ ਇਸੇ ਲਈ ਇਹਨਾਂ ਦਾ ਜ਼ਿਕਰ ਉਹਨਾਂ ਨੇ ਬਜਟ ਭਾਸ਼ਣ ਵਿਚ ਨਹੀਂ ਕੀਤਾ ਤੇ ਬਜਟ ਭਾਸ਼ਣ ਕੇਵਲ ਕੇਂਦਰ ਸਰਕਾਰ ਤੇ ਉਪ ਰਾਜਪਾਲ ਦੀ ਆਲੋਚਨਾ 'ਤੇ ਕੇਂਦਰਿਤ ਰਿਹਾ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਆਪ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿਚ 200 ਕਰੋੜ ਰੁਪਏ ਦੀ ਕੀਮਤ ਵਾਲਾ ਪਲਾਟ ਲਿਆ ਤੇ ਸਤੇਂਦਰ ਜੈਨ ਦੀ ਧੀ ਵਾਸਤੇ ਨੌਕਰੀ ਲਈ ਉਦੋਂ ਉਪ ਰਾਜਪਾਲ ਅੜਿਕਾ ਨਹੀਂ ਸਨ ਪਰ ਜਦੋਂ ਆਮ ਲੋਕਾਂ ਦੇ ਕੰਮਾਂ ਦੀ ਗੱਲ ਆਉਂਦੀ ਹੈ ਤਾਂ ਆਪ ਉਪ ਰਾਜਪਾਲ 'ਤੇ ਦੋਸ਼ ਲਾਉਣਾ ਸ਼ੁਰੂ ਕਰ ਦਿੰਦੀ ਹੈ। ਸ੍ਰੀ ਸਿਰਸਾ ਨੇ ਇਹ ਵੀ ਕਿਹਾ ਕਿ ਸਰਕਾਰ ਰੋਜ਼ਗਾਰ ਮਾਮਲੇ ਵਿਚ ਆਪਣਾ ਵਾਅਦਾ ਪੂਰਾ ਕਰਨ ਵਿਚ ਅਸਫਲ ਰਹੀਹ ੈ। ਇਸ ਵੱਲੋਂ 8 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ 50 ਹਜ਼ਾਰ ਨੌਕਰੀਆਂ ਵੀ ਸਰਕਾਰ ਪ੍ਰਦਾਨ ਨਹੀਂ ਕਰ ਸਕੀ। ਉਹਨਾਂ ਇਹ ਵੀ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਵਿੱਤ ਮੰਤਰੀ ਨੇ ਬਜਟ ਦੇ ਮਾਮਲੇ 'ਤੇ ਲੋਕ ਰਾਇ ਨੂੰ ਅਣਡਿੱਠ ਕੀਤਾ ਹੈ ਜਦਕਿ ਲੋਕਾਂ ਨੇ ਰਾਇ ਦਿੱਤੀ ਸੀ ਕਿ ਬਜਟ ਤੋਂ ਉਹਨਾਂ ਨੂੰ ਕੀ ਆਸ ਹੈ ਤੇ ਇਸ ਬਾਰੇ ਰਿਪੋਰਟ ਵੀ ਵਿੱਤ ਮੰਤਰੀ ਨੂੰ ਸੌਂਪੀ ਗਈ ਸੀ। ਉਹਨਾ ਕਿਹਾ ਕਿ ਹੁਣ ਉਹ ਬਜਟ 'ਤੇ ਚਰਚਾ ਦੌਰਾਨ ਲੋਕਾਂ ਦੀ ਰਾਇ ਅਨੁਸਾਰ ਇਸ ਵਿਚ ਸੋਧਾਂ ਪੇਸ਼ ਕਰਨਗੇ। —PTC News-
shiromani-akali-dal bhagwant-mann punjabi-news sad sukhbir-badal rahul-gandhi punjab-congress captain-amarinder-singh punjab-politics latest-punjabi-news latest-news-in-punjabi indian-national-congress aam-aadmi-party-punjab aap-punjab sukhpal-khaira news-in-punjabi news-from-punjab news-punjabi happening-news-from-punjab indian-national-congress-punjab top-punjabi-news news-punjabi-punjab
Advertisment

Stay updated with the latest news headlines.

Follow us:
Advertisment