ਪੰਜਾਂ ਤਖ਼ਤਾਂ ਵਿਚੋਂ ਪ੍ਰਮੱਖ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਮੁੱਖ ਇਮਾਰਤ ‘ਤੇ ਸੋਨੇ ‘ਚ ਲਾਏ ਗੁਰਬਾਣੀ ਦੇ ਅੱਖਰ

takht-sachkhand-shri-hazur-sahib-nanded-main-building-gurbani-characters-in-gold
ਪੰਜਾਂ ਤਖ਼ਤਾਂ ਵਿਚੋਂ ਪ੍ਰਮੱਖ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਮੁੱਖ ਇਮਾਰਤ 'ਤੇ ਸੋਨੇ 'ਚ ਲਾਏ ਗੁਰਬਾਣੀ ਦੇ ਅੱਖਰ

ਪੰਜਾਂ ਤਖ਼ਤਾਂ ਵਿਚੋਂ ਪ੍ਰਮੱਖ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਮੁੱਖ ਇਮਾਰਤ ‘ਤੇ ਸੋਨੇ ‘ਚ ਲਾਏ ਗੁਰਬਾਣੀ ਦੇ ਅੱਖਰ:ਫਗਵਾੜਾ : ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਸ਼ਹਿਰ ਵਿੱਚ ਗੋਦਾਵਰੀ ਨਦੀ ਦੇ ਕੰਢੇ ਉੱਤੇ ਸਥਿਤ ਇੱਕ ਗੁਰਦੁਆਰਾ ਹੈ। ਸ੍ਰੀ ਹਜ਼ੂਰ ਸਾਹਿਬ ਖ਼ਾਲਸਾ ਪੰਥ ਵਲੋਂ ਪ੍ਰਵਾਨ ਕੀਤੇ ਪੰਜਾਂ ਤਖ਼ਤਾਂ ਵਿਚੋਂ ਇੱਕ ਪ੍ਰਮੱਖ ਤਖ਼ਤ ਹੈ। ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ-ਜੋਤਿ (ਸਰੀਰਕ ਜਾਮਾ ਤਿਆਗਣ) ਸਮੇਂ ਇਸ ਸਥਾਨ ‘ਤੇ ਹੀ ਆਪਣੀ ਥਾਂ ਜੁਗੋ-ਜੁਗ ਅਟੱਲ ਜਾਗਤ-ਜੋਤਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕੀਤਾ ਸੀ।

takht-sachkhand-shri-hazur-sahib-nanded-main-building-gurbani-characters-in-gold
ਪੰਜਾਂ ਤਖ਼ਤਾਂ ਵਿਚੋਂ ਪ੍ਰਮੱਖ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਮੁੱਖ ਇਮਾਰਤ ‘ਤੇ ਸੋਨੇ ‘ਚ ਲਾਏ ਗੁਰਬਾਣੀ ਦੇ ਅੱਖਰ

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਮੁੱਖ ਇਮਾਰਤ ‘ਤੇ ਲਿਖੇ ਗੁਰਬਾਣੀ ਦੇ ਸ਼ਬਦ ਹੁਣ ਸੋਨੇ ਦੇ ਅੱਖਰਾਂ ਦੇ ਲਾਏ ਗਏ ਹਨ। ਇਹ ਜਾਣਕਾਰੀ ਦਿੰਦੇ ਹੋਏ ਤਖਤ ਸਾਹਿਬ ਦੇ ਪ੍ਰਬੰਧਕੀ ਅਧਿਕਾਰੀ ਡੀ.ਪੀ. ਸਿੰਘ ਚਾਵਲਾ ਨੇ ਦੱਸਿਆ ਕਿ ਤਖਤ ਸਾਹਿਬ ਦੇ ਉੱਪਰ ਫ਼ਰੰਟ ‘ਤੇ ‘ਸਤਿਨਾਮ-ਵਾਹਿਗੁਰੂ’ ਅਤੇ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਦੇ ਅੱਖਰ ਗੁਰਦੁਆਰਾ ਲੰਗਰ ਸਾਹਿਬ ਦੇ ਮੁਖੀ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਦੀ ਸੇਵਾ ਸਦਕਾ ਤਬਦੀਲ ਕੀਤੇ ਗਏ ਹਨ।

takht-sachkhand-shri-hazur-sahib-nanded-main-building-gurbani-characters-in-gold
ਪੰਜਾਂ ਤਖ਼ਤਾਂ ਵਿਚੋਂ ਪ੍ਰਮੱਖ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਮੁੱਖ ਇਮਾਰਤ ‘ਤੇ ਸੋਨੇ ‘ਚ ਲਾਏ ਗੁਰਬਾਣੀ ਦੇ ਅੱਖਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਯੂਕੇ ‘ਚ ਵੱਡੇ ਚੈਨਲਾਂ ਨੂੰ ਪਛਾੜ ਕੇ ਨੰਬਰ -1 ਬਣਿਆ ਪੀਟੀਸੀ ਪੰਜਾਬੀ , ਦਰਸ਼ਕਾਂ ਦਾ ਦਿਲ ਜਿੱਤਣ ‘ਚ ਰਿਹਾ ਮੋਹਰੀ

ਇਸ ਤੋਂ ਇਲਾਵਾ ਬੋਰਡ ਵੱਲੋਂ 10 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖ਼ਰਚ ਕਰ ਕੇ ਸੱਚਖੰਡ ਪਬਲਿਕ ਸਕੂਲ ਅਤੇ ਕਰਮਚਾਰੀਆਂ ਦੀ ਰਿਹਾਇਸ਼ ਬਣਾਉਣ ਅਤੇ ਇਕ 7 ਸਟਾਰ ਏਅਰ ਕੰਡੀਸ਼ਨ ਆਧੁਨਿਕ ਸਹੂਲਤਾਂ ਵਾਲੀ ਸਰਾਂ ਵੀ ਤਿਆਰ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਦੀਆਂ ਹਦਾਇਤਾਂ ਨੂੰ ਲਾਗੂ ਕਰਦਿਆਂ ਵਿੱਦਿਆ ਖੇਤਰ ‘ਚ ਚੰਗੀਆਂ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਲਈ ਸਵਾ ਕਰੋੜ ਰੁਪਏ ਦੇ ਵਜ਼ੀਫ਼ੇ ਦਾ ਫ਼ੰਡ ਰੱਖਿਆ ਗਿਆ ਹੈ ਅਤੇ ਕਈ ਹੋਰ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ।
-PTCNews