Sat, Apr 20, 2024
Whatsapp

ਸ੍ਰੀ ਹਜ਼ੂਰ ਸਾਹਿਬ ਵਿਖੇ ਫ਼ਸੀ ਹੋਈ ਸੰਗਤ ਦੀ ਵਾਪਸੀ...?

Written by  Panesar Harinder -- April 16th 2020 06:23 PM -- Updated: April 16th 2020 06:28 PM
ਸ੍ਰੀ ਹਜ਼ੂਰ ਸਾਹਿਬ ਵਿਖੇ ਫ਼ਸੀ ਹੋਈ ਸੰਗਤ ਦੀ ਵਾਪਸੀ...?

ਸ੍ਰੀ ਹਜ਼ੂਰ ਸਾਹਿਬ ਵਿਖੇ ਫ਼ਸੀ ਹੋਈ ਸੰਗਤ ਦੀ ਵਾਪਸੀ...?

ਔਰੰਗਾਬਾਦ - ਮਹਾਰਾਸ਼ਟਰਾ ਦੇ ਜ਼ਿਲ੍ਹਾ ਨਾਂਦੇੜ ਵਿੱਚ ਹਾਲਾਂਕਿ Covid-19 ਦਾ ਕੋਈ ਮਾਮਲਾ ਅਜੇ ਤੱਕ ਸਾਹਮਣੇ ਨਹੀਂ ਆਇਆ, ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੇਸ਼ਵਿਆਪੀ ਤਾਲ਼ਾ ਬੰਦੀ ਕਾਰਨ ਸਿੱਖ ਕੌਮ ਦੇ ਪੰਜ ਤਖ਼ਤ ਸਾਹਿਬਾਨ ਵਿੱਚੋਂ ਇੱਕ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਫ਼ਸੇ ਸ਼ਰਧਾਲੂਆਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਇਹ ਸ਼ਰਧਾਲੂ ਮੁੱਖ ਤੌਰ 'ਤੇ ਉੱਤਰ ਭਾਰਤ ਨਾਲ ਸੰਬੰਧ ਰੱਖਣ ਵਾਲੇ ਹਨ, ਜਿਨ੍ਹਾਂ ਦੀ ਗਿਣਤੀ 3,755 ਦੱਸੀ ਜਾ ਰਹੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਬਣਾਈਆਂ ਗਈਆਂ ਰਿਹਾਇਸ਼ ਸਹੂਲਤਾਂ ਵਿਖੇ ਰੱਖਿਆ ਗਿਆ ਹੈ ਅਤੇ ਸਮਾਜਿਕ ਦੂਰੀਆਂ ਬਣਾ ਕੇ ਰੱਖਣ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਸਿੱਖ ਕੌਮ ਦਾ ਅਤਿ ਪਵਿੱਤਰ ਸਥਾਨ ਹੈ ਕਿਉਂਕਿ ਇਸੇ ਪਵਿੱਤਰ ਧਰਤੀ 'ਤੇ ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ-ਜੋਤਿ ਸਮਾਏ ਸਨ। ਇੱਥੇ ਸਾਰਾ ਸਾਲ ਦੇਸ਼-ਦੁਨੀਆ ਤੋਂ ਸੰਗਤ ਦਰਸ਼ਨ ਕਰਨ ਲਈ ਆਉਂਦੀ ਰਹਿੰਦੀ ਹੈ। ਨਾਂਦੇੜ ਨਗਰ ਨਿਗਮ ਦੇ ਸਿਹਤ ਅਧਿਕਾਰੀ ਸੁਰੇਸ਼ ਸਿੰਘ ਬਿਸਨ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਏ, ਇੱਥੇ ਫ਼ਸੇ ਸਾਰੇ ਸ਼ਰਧਾਲੂਆਂ ਦੀ ਸਿਹਤ ਦੀ ਜਾਂਚ ਨਿਯਮਤ ਤੌਰ ’ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ “ ਗੁਰਦੁਆਰਾ ਸਾਹਿਬ ਕੋਲ ਅਨੇਕਾਂ ਬਹੁ-ਮੰਜ਼ਿਲਾ ਇਮਾਰਤਾਂ ਹਨ, ਜਿੱਥੇ ਇਨ੍ਹਾਂ ਸ਼ਰਧਾਲੂਆਂ ਨੂੰ ਠਹਿਰਨ ਲਈ ਕਿਹਾ ਗਿਆ ਹੈ। ਇੱਕ ਕਮਰੇ ਵਿੱਚ ਸਿਰਫ਼ ਦੋ ਲੋਕਾਂ ਨੂੰ ਰਹਿਣ ਦੀ ਆਗਿਆ ਹੈ। ਸਭ ਨੂੰ ਇਹ ਕਿਹਾ ਗਿਆ ਹੈ ਕਿ ਸਮਾਜਿਕ ਦੂਰੀਆਂ ਬਣਾਏ ਰੱਖਣ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਨਾਲ ਹੀ ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਖੰਘ ਅਤੇ ਛਿੱਕਣ ਵੇਲੇ ਵਧੇਰੇ ਸਾਵਧਾਨੀਆਂ ਵਰਤੀਆਂ ਜਾਣ।" ਇਨ੍ਹਾਂ ਨਿਯਮਿਤ ਤੌਰ 'ਤੇ ਹੋ ਰਹੀਆਂ ਜਾਂਚਾਂ ਵਾਸਤੇ ਪ੍ਰਸ਼ਾਸਨ ਵੱਲੋਂ ਮਾਹਰਾਂ ਦੀਆਂ ਚਾਰ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਹਨ, ਜੋ ਗੁਰਦੁਆਰਾ ਸਾਹਿਬ ਵਿਖੇ ਹਰ ਤਿੰਨ ਦਿਨਾਂ ਵਿੱਚ ਇੱਕ ਵਾਰ ਸਾਰੇ ਸ਼ਰਧਾਲੂਆਂ ਦੀ ਜਾਂਚ ਕਰਦੀਆਂ ਹਨ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਨੂੰ ਲੰਗਰ ਅਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਅਧਿਕਾਰੀ ਹਰਜੀਤ ਸਿੰਘ ਨੇ ਕਿਹਾ ਕਿ ਫ਼ਸੇ ਹੋਏ ਸ਼ਰਧਾਲੂਆਂ ਵਿੱਚ ਹੋਰਨਾਂ ਥਾਵਾਂ ਤੋਂ ਇਲਾਵਾ ਪੰਜਾਬ, ਦਿੱਲੀ ਅਤੇ ਹਰਿਆਣਾ ਦੀ ਵੀ ਸੰਗਤ ਹੈ। ਉਨ੍ਹਾਂ ਕਿਹਾ, "ਸੰਗਤ ਦੀ ਰਿਹਾਇਸ਼ ਦੀ ਸਹੂਲਤ ਦੀ ਸਾਡੇ ਕੋਲ ਕਾਫ਼ੀ ਸਮਰੱਥਾ ਹੈ। ਸਰਕਾਰੀ ਅਧਿਕਾਰੀਆਂ ਦੀ ਮਦਦ ਨਾਲ, ਅਸੀਂ ਸਿਹਤ ਸਮੇਤ ਹਰ ਪਹਿਲੂ ਤੋਂ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਾਂ।” ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਫ਼ਸੇ ਹੋਏ ਲੋਕਾਂ ਵਿੱਚ ਅਨੇਕਾਂ ਲੋਕ ਉਨ੍ਹਾਂ ਥਾਵਾਂ ਤੋਂ ਵੀ ਹਨ, ਜੋ ਨਾਂਦੇੜ ਨੂੰ ਆਉਣ-ਜਾਣ ਵਾਲੀਆਂ ਰੇਲ ਗੱਡੀਆਂ ਦੇ ਰਸਤੇ ‘ਤੇ ਪੈਂਦੀਆਂ ਹਨ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਮਹਾਂਮਾਰੀ ਨਾਲ ਪੈਦਾ ਹੋਏ ਦੇਸ਼ਵਿਆਪੀ ਸੰਕਟ 'ਚ ਰੇਲ ਸੰਪਰਕ ਟੁੱਟ ਜਾਣ ਕਾਰਨ ਸ਼ਰਧਾਲੂਆਂ ਨੂੰ ਮਜਬੂਰੀ ਵੱਸ ਨਾਂਦੇੜ ਵਿੱਚ ਹੀ ਰਹਿਣਾ ਪਿਆ।


  • Tags

Top News view more...

Latest News view more...