Wed, Apr 24, 2024
Whatsapp

ਨੈਸ਼ਨਲ ਹਾਈਵੇ 'ਤੇ ਇੱਕ ਕਾਰ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾਈ, ਪਿਉ-ਪੁੱਤ ਦੀ ਮੌਤ

Written by  Shanker Badra -- February 11th 2020 08:06 PM
ਨੈਸ਼ਨਲ ਹਾਈਵੇ 'ਤੇ ਇੱਕ ਕਾਰ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾਈ, ਪਿਉ-ਪੁੱਤ ਦੀ ਮੌਤ

ਨੈਸ਼ਨਲ ਹਾਈਵੇ 'ਤੇ ਇੱਕ ਕਾਰ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾਈ, ਪਿਉ-ਪੁੱਤ ਦੀ ਮੌਤ

ਨੈਸ਼ਨਲ ਹਾਈਵੇ 'ਤੇ ਇੱਕ ਕਾਰ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾਈ, ਪਿਉ-ਪੁੱਤ ਦੀ ਮੌਤ:ਤਲਵੰਡੀ ਭਾਈ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਤਲਵੰਡੀ ਭਾਈ ਦੇ ਪਿੰਡ ਸੇਖਵਾਂ ਨਜ਼ਦੀਕ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀਤੀ ਰਾਤ ਨੈਸ਼ਨਲ ਹਾਈਵੇ-54 'ਤੇ ਪਿੰਡ ਸੇਖਵਾਂ ਨੇੜੇ ਇੱਕ ਕਾਰਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ ਹੈ। [caption id="attachment_388465" align="aligncenter" width="300"]Talwandi Bhai National Highway Car collided with Truck, Death father and son ਨੈਸ਼ਨਲ ਹਾਈਵੇ 'ਤੇ ਇੱਕ ਕਾਰਸੜਕ 'ਤੇ ਖੜ੍ਹੇ ਟਰੱਕ ਨਾਲਟਕਰਾਈ, ਪਿਉ-ਪੁੱਤ ਦੀ ਮੌਤ[/caption] ਇਸ ਹਾਦਸੇ ਵਿੱਚ ਕਾਰ ਸਵਾਰ ਨੌਜਵਾਨ ਸੁਰਿੰਦਰ ਸਿੰਘ ਉਰਫ ਸੋਨੂੰ ਪੁੱਤਰ ਜਸਪਾਲ ਸਿੰਘ ਤਲਵੰਡੀ ਭਾਈ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਉਸ ਦਾ ਤਿੰਨ ਸਾਲ ਦੇ ਮਾਸੂਮ ਪੁੱਤਰ ਫਤਹਿ ਸਿੰਘ ਨੇ ਲੁਧਿਆਣਾ ਦੇ ਹਸਪਤਾਲ 'ਚ ਪੁੱਜ ਕੇ ਦਮ ਤੋੜ ਦਿੱਤਾ। ਇਸ ਘਟਨਾ ਦੌਰਾਨ ਕਾਰ ਵਿੱਚ ਸਵਾਰ ਇਕ ਹੋਰ ਵਿਅਕਤੀ ਅਰਸ਼ਦੀਪ ਸਿੰਘ ਪੁੱਤਰ ਪਰਮਿੰਦਰਜੀਤ ਸਿੰਘ ਵੀ ਜ਼ਖਮੀ ਹੋ ਗਿਆ ਹੈ। [caption id="attachment_388466" align="aligncenter" width="300"]Talwandi Bhai National Highway Car collided with Truck, Death father and son ਨੈਸ਼ਨਲ ਹਾਈਵੇ 'ਤੇ ਇੱਕ ਕਾਰਸੜਕ 'ਤੇ ਖੜ੍ਹੇ ਟਰੱਕ ਨਾਲਟਕਰਾਈ, ਪਿਉ-ਪੁੱਤ ਦੀ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਤਲਵੰਡੀ ਭਾਈ ਦਾ ਰਹਿਣ ਵਾਲਾ ਨੌਜਵਾਨ ਸੁਰਿੰਦਰ ਸਿੰਘ ਆਪਣੇ ਤਿੰਨ ਸਾਲਾ ਬੇਟੇ ਫਤਹਿ ਸਿੰਘ ਅਤੇ ਅਰਸ਼ਦੀਪ ਸਿੰਘ ਕਾਰ 'ਤੇ ਸਵਾਰ ਹੋ ਕੇ ਜੀਰਾ ਸਾਈਡ ਤੋਂ ਤਲਵੰਡੀ ਭਾਈ ਆ ਰਿਹਾ ਸੀ। ਇਸ ਦੌਰਾਨ ਪਿੰਡ ਸੇਖਵਾਂ ਵਿਖੇ ਸੜਕ 'ਤੇ ਖੜ੍ਹੇ ਇਕ ਤੂੜੀ ਦੇ ਭਰੇ ਟਰੱਕ ਨਾਲ ਪਿੱਛੋਂ ਉਸ ਦੀ ਕਾਰ ਟਕਰਾ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। [caption id="attachment_388467" align="aligncenter" width="300"]Talwandi Bhai National Highway Car collided with Truck, Death father and son ਨੈਸ਼ਨਲ ਹਾਈਵੇ 'ਤੇ ਇੱਕ ਕਾਰਸੜਕ 'ਤੇ ਖੜ੍ਹੇ ਟਰੱਕ ਨਾਲਟਕਰਾਈ, ਪਿਉ-ਪੁੱਤ ਦੀ ਮੌਤ[/caption] ਜਿਸ ਤੋਂ ਬਾਅਦ ਜੀਰਾ ਪੁਲਿਸ ਨੇਘਟਨਾ ਸਥਾਨ 'ਤੇ ਪਹੁੰਚ ਕੇ ਵਹੀਕਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਦੌਰਾਨ ਪਿੰਡ ਵਾਸੀਆਂ ਨੇ ਕਾਰ ਅੰਦਰ ਫਸੇ ਅਰਸ਼ਦੀਪ ਅਤੇ ਫਤਿਹ ਸਿੰਘ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਫਤਿਹ ਸਿੰਘ ਦੀ ਵੀ ਮੌਤ ਹੋ ਗਈ ਅਤੇ ਅਰਸ਼ਦੀਪ ਸਿੰਘ ਗੰਭੀਰ ਜ਼ਖਮੀ ਹੈ। -PTCNews


Top News view more...

Latest News view more...