ਤਲਵੰਡੀ ਸਾਬੋ ਵਿਖੇ ਦੇਰ ਰਾਤ ਵਾਪਰਿਆ ਦਰਦਨਾਕ ਹਾਦਸਾ, ਇੱਕ ਮਹਿਲਾ ਦੀ ਮੌਤ, 9 ਜ਼ਖਮੀ

ਤਲਵੰਡੀ ਸਾਬੋ ਵਿਖੇ ਦੇਰ ਰਾਤ ਵਾਪਰਿਆ ਦਰਦਨਾਕ ਹਾਦਸਾ, ਇੱਕ ਮਹਿਲਾ ਦੀ ਮੌਤ, 9 ਜ਼ਖਮੀ:ਤਲਵੰਡੀ ਸਾਬੋ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਤਲਵੰਡੀ ਸਾਬੋਤੋਂ ਸਾਹਮਣੇ ਆਇਆ ਹੈ।

Talwandi Sabo -Bathinda Road Bhagi Bandar Village Near Road Accident , One woman died, 9 injured
ਤਲਵੰਡੀ ਸਾਬੋ ਵਿਖੇ ਦੇਰ ਰਾਤ ਵਾਪਰਿਆ ਦਰਦਨਾਕ ਹਾਦਸਾ, ਇੱਕ ਮਹਿਲਾ ਦੀ ਮੌਤ, 9 ਜ਼ਖਮੀ

ਜਿੱਥੇ ਬੀਤੀ ਦੇਰ ਰਾਤ ਤਲਵੰਡੀ ਸਾਬੋ ਬਠਿੰਡਾ ਰੋਡ ‘ਤੇ ਭਾਗੀਵਾਂਦਰ ਪਿੰਡ ਨੇੜੇ ਕਾਰ ਅਤੇ ਆਟੋ ਦੀ ਜ਼ੋਰਦਾਰ ਟੱਕਰ ਹੋ ਗਈ ਹੈ। ਇਸ ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਹੈ ,ਜਦਕਿ 9 ਲੋਕ ਜ਼ਖਮੀ ਦੱਸੇ ਜਾ ਰਹੇ ਹਨ।

Talwandi Sabo -Bathinda Road Bhagi Bandar Village Near Road Accident , One woman died, 9 injured
ਤਲਵੰਡੀ ਸਾਬੋ ਵਿਖੇ ਦੇਰ ਰਾਤ ਵਾਪਰਿਆ ਦਰਦਨਾਕ ਹਾਦਸਾ, ਇੱਕ ਮਹਿਲਾ ਦੀ ਮੌਤ, 9 ਜ਼ਖਮੀ

ਇਸ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ ਹੈ,ਜਿੱਥੇ 2 ਦੀ ਹਾਲਤ ਗੰਭੀਰ ਹੈ। ਇਸ ਮੌਕੇ ‘ਤੇ ਪਹੁੰਚੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
-PTCNews