ਤਲਵੰਡੀ ਸਾਬੋ: ਪਿੰਡ ਭਾਗੀਵਾਂਦਰ ‘ਚ ਕਾਰ ਡਿੱਗੀ ਨਹਿਰ ‘ਚ, 3 ਲੋਕਾਂ ਦੀ ਮਸਾਂ ਬਚੀ ਜਾਨ

canal
ਤਲਵੰਡੀ ਸਾਬੋ: ਪਿੰਡ ਭਾਗੀਵਾਂਦਰ 'ਚ ਕਾਰ ਡਿੱਗੀ ਨਹਿਰ 'ਚ, 3 ਲੋਕਾਂ ਦੀ ਮਸਾਂ ਬਚੀ ਜਾਨ

ਤਲਵੰਡੀ ਸਾਬੋ: ਪਿੰਡ ਭਾਗੀਵਾਂਦਰ ‘ਚ ਕਾਰ ਡਿੱਗੀ ਨਹਿਰ ‘ਚ, 3 ਲੋਕਾਂ ਦੀ ਮਸਾਂ ਬਚੀ ਜਾਨ,ਤਲਵੰਡੀ ਸਾਬੋ: ਤਲਵੰਡੀ ਸਾਬੋ ਦੇ ਨੇੜਲੇ ਪਿੰਡ ਭਾਗੀਵਾਂਦਰ ‘ਚ ਇੱਕ ਕਾਰ ਸੰਦੋਹ ਬ੍ਰਾਂਚ ਨਹਿਰ ‘ਚ ਡਿਗਣ ਦੀ ਸੂਚਨਾ ਮਿਲੀ ਹੈ, ਜਿਸ ਤੋਂ ਬਾਅਦ ਪਿੰਡ ‘ਚ ਹਫੜਾ-ਦਫੜੀ ਮਚ ਗਈ। ਦਰਅਸਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਲੋਕ ਬਾਂਦਰਾਂ ਨੂੰ ਚੂਰਮਾ ਪਾਉਣ ਆਏ ਸਨ ਤੇ ਕਾਰ ਬੇਕਾਬੂ ਹੋ ਕੇ ਨਹਿਰ ‘ਚ ਡਿੱਗ ਗਈ। ਮਿਲੀ ਜਾਣਕਾਰੀ ਮੁਤਾਬਕ ਕਾਰ ‘ਚ 3 ਲੋਕ ਸਵਾਰ ਸਨ।

CANAL
ਤਲਵੰਡੀ ਸਾਬੋ: ਪਿੰਡ ਭਾਗੀਵਾਂਦਰ ‘ਚ ਕਾਰ ਡਿੱਗੀ ਨਹਿਰ ‘ਚ, 3 ਲੋਕਾਂ ਦੀ ਮਸਾਂ ਬਚੀ ਜਾਨ

ਜ਼ਿਕਰਯੋਗ ਹੈ ਕਿ ਪਿੰਡ ਭਾਗੀਵਾਂਦਰ ਦੇ ਨਾਲ ਦੇ ਪਿੰਡ ਜੀਵਨ ਸਿੰਘ ਵਾਲਾ ਤੋਂ ਇੱਕ ਵਿਅਕਤੀ, ਇਕ ਔਰਤ ਅਤੇ ਬੱਚੇ ਨਾਲ ਬਾਂਦਰਾਂ ਨੂੰ ਚੂਰਮਾ ਪਾਉਣ ਆਇਆ ਸੀ। ਜਦੋਂ ਉਕਤ ਲੋਕ ਚੂਰਮਾ ਪਾ ਕੇ ਵਾਪਸ ਪਰਤ ਰਹੇ ਸਨ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ ‘ਚ ਡਿਗ ਗਈ।

ਹੋਰ ਪੜ੍ਹੋ: ਬਠਿੰਡਾ ਦੇ ਇੱਕ ਨਿੱਜੀ ਸਕੂਲ ਦੇ ਨੌਂਵੀ ਜਮਾਤ ਦੀ ਵਿਦਿਆਰਥਣ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

canal
ਤਲਵੰਡੀ ਸਾਬੋ: ਪਿੰਡ ਭਾਗੀਵਾਂਦਰ ‘ਚ ਕਾਰ ਡਿੱਗੀ ਨਹਿਰ ‘ਚ, 3 ਲੋਕਾਂ ਦੀ ਮਸਾਂ ਬਚੀ ਜਾਨ

ਇਹ ਹਾਦਸਾ ਸੜਕ ‘ਤੇ ਹੋਣ ਕਰਕੇ ਰਾਹਗੀਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਨਹਿਰ ‘ਚ ਛਾਲ ਮਾਰ ਕੇ ਗੱਡੀ ‘ਚ ਸਵਾਰ ਤਿੰਨੇ ਲੋਕਾਂ ਨੂੰ ਬਾਹਰ ਕੱਢ ਲਿਆ।ਉਥੇ ਹੀ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News