Thu, Apr 25, 2024
Whatsapp

ਤਲਵੰਡੀ ਸਾਬੋ : ਅਦਾਲਤ 'ਚ ਸਪਰੇਅ ਪੀਣ ਤੋਂ ਬਾਅਦ ਕਿਸਾਨ ਦੀ ਹੋਈ ਮੌਤ ,ਪਰਿਵਾਰ ਨੇ ਸੱਤਾ ਧਿਰ ਅਤੇ ਪੁਲਿਸ 'ਤੇ ਲਾਏ ਗੰਭੀਰ ਦੋਸ਼

Written by  Shanker Badra -- August 31st 2019 12:03 PM -- Updated: August 31st 2019 12:04 PM
ਤਲਵੰਡੀ ਸਾਬੋ : ਅਦਾਲਤ 'ਚ ਸਪਰੇਅ ਪੀਣ ਤੋਂ ਬਾਅਦ ਕਿਸਾਨ ਦੀ ਹੋਈ ਮੌਤ ,ਪਰਿਵਾਰ ਨੇ ਸੱਤਾ ਧਿਰ ਅਤੇ ਪੁਲਿਸ 'ਤੇ ਲਾਏ ਗੰਭੀਰ ਦੋਸ਼

ਤਲਵੰਡੀ ਸਾਬੋ : ਅਦਾਲਤ 'ਚ ਸਪਰੇਅ ਪੀਣ ਤੋਂ ਬਾਅਦ ਕਿਸਾਨ ਦੀ ਹੋਈ ਮੌਤ ,ਪਰਿਵਾਰ ਨੇ ਸੱਤਾ ਧਿਰ ਅਤੇ ਪੁਲਿਸ 'ਤੇ ਲਾਏ ਗੰਭੀਰ ਦੋਸ਼

ਤਲਵੰਡੀ ਸਾਬੋ : ਅਦਾਲਤ 'ਚ ਸਪਰੇਅ ਪੀਣ ਤੋਂ ਬਾਅਦ ਕਿਸਾਨ ਦੀ ਹੋਈ ਮੌਤ ,ਪਰਿਵਾਰ ਨੇ ਸੱਤਾ ਧਿਰ ਅਤੇ ਪੁਲਿਸ 'ਤੇ ਲਾਏ ਗੰਭੀਰ ਦੋਸ਼:ਤਲਵੰਡੀ ਸਾਬੋ : ਸਥਾਨਕ ਅਦਾਲਤੀ ਕੰਪਲੈਕਸ ਵਿੱਚ ਉਸ ਸਮੇਂ ਸਨਸਨੀ ਫੈਲ ਗਈ ,ਜਦੋਂ ਪੇਸ਼ੀ ਭੁਗਤਣ ਆਏ ਨੇੜਲੇ ਪਿੰਡ ਮਲਕਾਣਾ ਦੇ ਇੱਕ ਕਿਸਾਨ ਨੇ ਅਦਾਲਤ ਵਿੱਚ ਕੋਈ ਜਹਿਰੀਲੀ ਵਸਤੂ ਨਿਗਲ ਲਈ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਕਿਸਾਨ ਗੁਰਸੇਵਕ ਸਿੰਘ ਦੀ ਇਲਾਜ ਦੌਰਾਨ ਦੀ ਮੌਤ ਹੋ ਗਈ ਹੈ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਅਤੇ ਸੱਤਾਧਿਰ ਦੇ ਆਗੂਆਂ 'ਤੇ ਜ਼ਮੀਨੀ ਵਿਵਾਦ 'ਚ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ।ਜਦੋਂ ਕਿ ਪੁਲਿਸ ਅਧਿਕਾਰੀ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਸਾਨ ਅਤੇ ਉਸ ਦੇ ਪੁੱਤ ਖਿਲਾਫ ਕਾਰਵਾਈ ਦੀ ਗੱਲ ਕਹੀ ਹੈ। [caption id="attachment_334695" align="aligncenter" width="300"]Talwandi Sabo court Spray drinking After Farmer Death ਤਲਵੰਡੀ ਸਾਬੋ : ਅਦਾਲਤ 'ਚ ਸਪਰੇਅ ਪੀਣ ਤੋਂ ਬਾਅਦ ਕਿਸਾਨ ਦੀ ਹੋਈ ਮੌਤ ,ਪਰਿਵਾਰ ਨੇ ਸੱਤਾ ਧਿਰ ਅਤੇ ਪੁਲਿਸ 'ਤੇ ਲਾਏ ਗੰਭੀਰ ਦੋਸ਼[/caption] ਮ੍ਰਿਤਕ ਕਿਸਾਨ ਗੁਰਸੇਵਕ ਸਿੰਘ ਮੁਤਾਬਕ ਕਰੀਬ ਚਾਰ ਸਾਲ ਪਹਿਲਾਂ ਜਸਵਿੰਦਰ ਕੌਰ ਨਾਂ ਦੀ ਲੜਕੀ ਤੋਂ ਉਨਾਂ ਨੇ 14 ਕਨਾਲ ਜਮੀਨ ਖਰੀਦੀ ਸੀ, ਜਿਸਦੀ ਰਜਿਸਟਰੀ ਵੀ ਉਨਾਂ ਦੇ ਨਾਂ ਤੇ ਹੈ ਅਤੇ ਕਬਜਾ ਵੀ ਹੈ ਪ੍ਰੰਤੂ ਹੁਣ ਡੀ.ਐੱਸ.ਪੀ ਤਲਵੰਡੀ ਸਾਬੋ ਉਨਾਂ 'ਤੇ ਦਬਾਅ ਬਣਾ ਰਿਹਾ ਹੈ ਕਿ ਜ਼ਮੀਨ ਵੇਚਕਾਰਾਂ ਨੂੰ ਵਾਪਿਸ ਕਰੇ, ਉੱਥੇ ਪਿੰਡ ਦਾ ਸਰਪੰਚ ਭੂੰਦੜ ਸਿੰਘ ਵੀ ਕਥਿਤ ਤੌਰ 'ਤੇ ਇੱਕ ਕਾਂਗਰਸੀ ਆਗੂ ਦੀ ਸਹਾਇਤਾ ਨਾਲ ਉਸਨੂੰ ਜ਼ਮੀਨ ਵਾਪਿਸ ਕਰਨ ਲਈ ਮਜਬੂਰ ਕਰ ਰਹੇ ਹਨ।ਦੂਜੇ ਪਾਸੇ ਪਿਤਾ ਨਾਲ ਪੇਸ਼ੀ 'ਤੇ ਆਏ ਕਿਸਾਨ ਦੇ ਪੁੱਤਰ ਗੁਰਦਾਸ ਸਿੰਘ ਨੇ ਦੱਸਿਆ ਕਿ ਸੱਤਾਧਿਰ ਅਤੇ ਪੁਲਿਸ ਦੀ ਮਿਲੀ ਭੁਗਤ ਸਦਕਾ ਉਸਦੇ ਪਿਤਾ ਦੀ ਜਾਨ ਚਲੀ ਗਈ ਹੈ। ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀ ਹੋਈ ,ਇਸ ਕਾਰਨ ਉਸਦੇ ਪਿਤਾ ਨੇ ਮਜਬੂਰਨ ਇਹ ਕਦਮ ਚੁੱਕਿਆ ਹੈ। [caption id="attachment_334696" align="aligncenter" width="300"]Talwandi Sabo court Spray drinking After Farmer Death ਤਲਵੰਡੀ ਸਾਬੋ : ਅਦਾਲਤ 'ਚ ਸਪਰੇਅ ਪੀਣ ਤੋਂ ਬਾਅਦ ਕਿਸਾਨ ਦੀ ਹੋਈ ਮੌਤ ,ਪਰਿਵਾਰ ਨੇ ਸੱਤਾ ਧਿਰ ਅਤੇ ਪੁਲਿਸ 'ਤੇ ਲਾਏ ਗੰਭੀਰ ਦੋਸ਼[/caption] ਉੱਧਰ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਭੂੰਦੜ ਨੇ ਉਕਤ ਮਾਮਲੇ ਵਿੱਚ ਆਪਣੇ ਜਾਂ ਕਾਂਗਰਸੀ ਆਗੂ ਦਾ ਮਾਮਲੇ ਵਿੱਚ ਕੋਈ ਹੱਥ ਹੋਣ ਤੋਂ ਇਨਕਾਰ ਕਰਦਿਆਂ ਮਾਮਲੇ ਦੀ ਪੜਤਾਲ ਮੰਗੀ ਹੈ। ਉੱਥੇ ਡੀ.ਐੱਸ.ਪੀ ਤਲਵੰਡੀ ਸਾਬੋ ਹਰਪਾਲ ਸਿੰਘ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲਿਸ 'ਤੇ ਲੱਗੇ ਦੋਸ਼ਾਂ ਨੂੰ ਆਧਾਰਹੀਣ ਦੱਸਦਿਆਂ ਕਿਹਾ ਕਿ ਉਹ ਉਕਤ ਵਿਅਕਤੀ ਨੂੰ ਜਾਣਦੇ ਤੱਕ ਨਹੀ। ਉਨਾਂ ਦੱਸਿਆ ਕਿ ਉਕਤ ਵਿਅਕਤੀ ਨੇ ਇੱਕ ਲੜਕੀ ਦੇ ਪਿਤਾ ਤੋਂ 50 ਹਜਾਰ ਰੁਪਏ ਬਦਲੇ ਤਿੰਨ ਕਨਾਲਾਂ ਜਮੀਨ ਦੀ ਥਾਂ 14 ਕਨਾਲ ਜ਼ਮੀਨ ਦੀ ਰਜਿਸਟਰੀ ਧੋਖੇ ਨਾਲ ਕਰਵਾ ਲਈ ਸੀ ਕਿਉਂਕਿ ਲੜਕੀ ਦਾ ਪਿਤਾ ਨਸ਼ੇੜੀ ਕਿਸਮ ਦਾ ਸੀ। [caption id="attachment_334698" align="aligncenter" width="300"]Talwandi Sabo court Spray drinking After Farmer Death ਤਲਵੰਡੀ ਸਾਬੋ : ਅਦਾਲਤ 'ਚ ਸਪਰੇਅ ਪੀਣ ਤੋਂ ਬਾਅਦ ਕਿਸਾਨ ਦੀ ਹੋਈ ਮੌਤ ,ਪਰਿਵਾਰ ਨੇ ਸੱਤਾ ਧਿਰ ਅਤੇ ਪੁਲਿਸ 'ਤੇ ਲਾਏ ਗੰਭੀਰ ਦੋਸ਼[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਾਕਿਸਤਾਨ ’ਚ ਅਗਵਾ ਹੋਈ ਸਿੱਖ ਲੜਕੀ ਘਰ ਪਰਤੀ , 8 ਮੁਲਜ਼ਮ ਗ੍ਰਿਫਤਾਰ ਉਨਾਂ ਦੱਸਿਆ ਕਿ 2016 ਵਿੱਚ ਉਕਤ ਵਿਅਕਤੀ ਤੇ ਤਤਕਾਲੀ ਡੀ.ਐੱਸ.ਪੀ ਤਲਵੰਡੀ ਸਾਬੋ ਵੱਲੋਂ ਜਾਂਚ ਉਪਰੰਤ 420 ਦਾ ਪਰਚਾ ਦਰਜ ਕੀਤਾ ਗਿਆ ਸੀ ਤੇ ਇਹ ਕਿਸੇ ਹੋਰ ਮਾਮਲੇ ਵਿੱਚ ਪੇਸ਼ੀ ਭੁਗਤਣ ਆਏ ਸਨ। ਜਿੱਥੇ ਉਸਨੇ ਸਪਰੇਅ ਵਰਗੀ ਕੋਈ ਚੀਜ਼ ਨਿਗਲ ਲਈ। ਉਨਾਂ ਕਿਹਾ ਕਿ ਦੋਵਾਂ ਪਿਉ- ਪੁੱਤਾਂ 'ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। -PTCNews


Top News view more...

Latest News view more...