Fri, Apr 19, 2024
Whatsapp

ਬੇਟੀ ਨੂੰ ਅਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਰਿਸ਼ਤੇਦਾਰ ਨੇ ਕਿਸਾਨ ਨਾਲ ਮਾਰੀ 12 ਲੱਖ ਦੀ ਠੱਗੀ

Written by  Shanker Badra -- August 23rd 2018 06:49 PM -- Updated: August 23rd 2018 06:53 PM
ਬੇਟੀ ਨੂੰ ਅਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਰਿਸ਼ਤੇਦਾਰ ਨੇ ਕਿਸਾਨ ਨਾਲ ਮਾਰੀ 12 ਲੱਖ ਦੀ ਠੱਗੀ

ਬੇਟੀ ਨੂੰ ਅਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਰਿਸ਼ਤੇਦਾਰ ਨੇ ਕਿਸਾਨ ਨਾਲ ਮਾਰੀ 12 ਲੱਖ ਦੀ ਠੱਗੀ

ਬੇਟੀ ਨੂੰ ਅਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਰਿਸ਼ਤੇਦਾਰ ਨੇ ਕਿਸਾਨ ਨਾਲ ਮਾਰੀ 12 ਲੱਖ ਦੀ ਠੱਗੀ:ਤਲਵੰਡੀ ਸਾਬੋ ਦੇ ਪਿੰਡ ਕੋਰੇਆਣਾ ਵਿਖੇ ਇੱਕ ਪਰਿਵਾਰ ਨਾਲ ਉਹਨਾਂ ਦੀ ਲੜਕੀ ਨੂੰ ਆਸਟਰੇਲੀਆਂ ਭੇਜਣ ਦੇ ਨਾਮ 'ਤੇ ਬਾਰਾਂ ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਵਿੱਚ ਆਇਆ ਹੈ।ਇਹ ਠੱਗੀ ਕਿਸੇ ਹੋਰ ਨੇ ਨਹੀਂ ਬਲਕਿ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਜੋੜੇ ਨੇ ਮਾਰੀ ਹੈ।ਪੁਲਿਸ ਨੇ ਜਾਂਚ ਤੋ ਬਾਅਦ ਪਤੀ-ਪਤਨੀ ਖਿਲਾਫ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਕਿਸਾਨ ਗੁਰਮੇਲ ਸਿੰਘ ਦੀ ਲੜਕੀ ਨੂੰ ਆਸਟਰੇਲੀਆਂ ਭੇਜਣ ਦੇ ਨਾਮ ਤੇ ਕਥਿਤ ਤੌਰ 'ਤੇ 12 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ।ਦਰਅਸਲ ਗੁਰਮੇਲ ਸਿੰਘ ਦੀ ਲੜਕੀ ਪੜਾਈ ਵਿੱਚ ਹੁਸਿਆਰ ਸੀ,ਜਿਸ ਦੇ ਬਾਰਵੀ ਪਾਸ ਕਰਨ ਤੋਂ ਬਾਅਦ ਪਰਿਵਾਰ ਨੇ ਲੜਕੀ ਨੂੰ ਪੜਾਈ ਲਈ ਵਿਦੇਸ ਭੇਜਣ ਦਾ ਮਨ ਬਣ ਰਹੇ ਸਨ ਕਿ ਉਹਨਾਂ ਦੇ ਰਿਸ਼ਤੇਦਾਰ ਜੋ ਕਿ ਆਸਟਰੇਲੀਆਂ ਵਿੱਚ ਰਹਿੰਦੇ ਹਨ।ਜਦੋ ਉਹ ਆਸਟਰੇਲੀਆਂ ਤੋਂ ਭਾਰਤ ਵਿੱਚ ਆਏ ਸਨ ਤਾਂ ਉਹਨਾ ਨੂੰ ਮਿਲਣ ਲਈ ਪਿੰਡ ਆਏ ਤੇ ਉਹਨਾਂ ਨੇ ਲਵਪ੍ਰੀਤ ਕੋਰ ਨੂੰ ਆਸਟਰੇਲੀਆਂ ਸੈਟ ਕਰਨ ਦਾ ਭਰੋਸਾ ਦਿੱਤਾ। ਪੀੜਤ ਕਿਸਾਨ ਮੁਤਾਬਕ ਵਿਦੇਸੀ ਜੋੜੇ ਨਾਲ ਉਹਨਾਂ ਦੀ ਗੱਲ 25 ਲੱਖ ਰੁਪਏ ਵਿੱਚ ਤੈਅ ਹੋ ਗਈ ਤੇ 12 ਲੱਖ ਰੁਪਏ ਉਹਨਾਂ ਨੂੰ ਦੇ ਦਿੱਤੇ।ਇਸ ਤੋਂ ਬਾਅਦ ਵਿਦੇਸੀ ਜੋੜੇ ਨੇ ਉਹਨਾਂ ਆਸਟਰੇਲੀਆਂ ਪੁੱਜ ਕੇ ਸਪਾਸਰਸਿਪ ਭੇਜਣ ਦਾ ਭਰੋਸਾ ਦਿੱਤਾ ਪਰ ਉਸ ਤੋਂ ਬਾਅਦ ਕਈ ਵਾਰ ਹੋਰ ਲੋੜੀਦੇ ਕਾਗਜ਼ ਭੇਜ ਦਿੱਤੇ ਗਏ ਪਰ ਉਹਨਾਂ ਨੇ ਕੋਈ ਹੱਲ ਨਾ ਕੀਤਾ ਤੇ ਲਾਰੇ ਲੱਪੇ ਲਗਾਉਦੇ ਰਹੇ।ਪੀੜਤ ਪਰਿਵਾਰ ਨੇ ਇੰਨਸਾਫ ਲਈ ਪੁਲਿਸ ਕੋਲ ਗੁਹਾਰ ਲਗਾਈ ਹੈ। ਉਧਰ ਦੂਜੇ ਪਾਸੇ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਜ਼ਿਲਾ ਪੁਲਿਸ ਮੁਖੀ ਨੇ ਮਾਮਲੇ ਦੀ ਜਾਂਚ ਕਰਵਾ ਕੇ ਤਲਵੰਡੀ ਸਾਬੋ ਪੁਲਿਸ ਨੂੰ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ,ਜਿਸ ਤੇ ਤਲਵੰਡੀ ਸਾਬੋ ਪੁਲਿਸ ਨੇ ਵਿਦੇਸੀ ਜੋੜੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। -PTCNews


Top News view more...

Latest News view more...